ਨੈਸ਼ਨਲ ਡੈਸਕ- ਕੋਹਲੀ ਦੀ ਰਾਇਲ ਚੈਲੰਜਰਜ਼ ਬੰਗਲੁਰੂ ਆਈ.ਪੀ.ਐੱਲ. ਦੇ 18 ਸਾਲ ਦੇ ਇਤਿਹਾਸ 'ਚ ਅੱਜ ਤੱਕ ਕਦੇ ਫਾਈਨਲ ਨਹੀਂ ਜਿੱਤ ਸਕੀ ਹੈ। ਪਰ ਇਸ ਵਾਰ ਟੀਮ ਸ਼ਾਨਦਾਰ ਫਾਰਮ 'ਚ ਚੱਲ ਰਹੀ ਹੈ ਤੇ ਪਹਿਲੇ ਕੁਆਲੀਫਾਇਰ 'ਚ ਪੰਜਾਬ ਕਿੰਗਜ਼ ਨੂੰ ਹਰਾ ਕੇ ਫਾਈਨਲ 'ਚ ਵੀ ਪਹੁੰਚ ਗਈ ਹੈ, ਜਿੱਥੇ ਉਸ ਦਾ ਮੁਕਾਬਲਾ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਣ ਵਾਲੇ ਦੂਜੇ ਕੁਆਲੀਫਾਇਰ ਦੀ ਜੇਤੂ ਟੀਮ ਨਾਲ ਹੋਵੇਗਾ।

ਇਸ ਦੌਰਾਨ ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਤੋਂ ਆਰ.ਸੀ.ਬੀ. ਦਾ ਇਕ ਜਬਰਾ ਫੈਨ ਸਾਹਮਣੇ ਆਇਆ ਹੈ, ਜਿਸ ਨੇ ਕੁਝ ਅਜਿਹਾ ਕੰਮ ਕੀਤਾ ਹੈ ਕਿ ਹਰ ਪਾਸੇ ਉਸ ਦੇ ਚਰਚੇ ਹੋ ਰਹੇ ਹਨ। ਉਕਤ ਫੈਨ ਦੀ ਪਛਾਣ ਸ਼ਿਵਾਨੰਦ ਮੱਲੰਨਾਵਰ ਵਜੋਂ ਹੋਈ ਹੈ, ਜਿਸ ਨੇ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਉਸ ਨੇ ਅਪੀਲ ਕੀਤੀ ਹੈ ਕਿ ਜੇਕਰ ਇਸ ਵਾਰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਆਈ.ਪੀ.ਐੱਲ. ਦਾ ਫਾਈਨਲ ਜਿੱਤਦੀ ਹੈ, ਤਾਂ ਉਸ ਦਿਨ ਨੂੰ "ਆਰ.ਸੀ.ਬੀ. ਫੈਨਜ਼ ਫੈਸਟੀਵਲ" ਦੇ ਤੌਰ 'ਤੇ ਸੂਬਾ ਪੱਧਰੀ ਛੁੱਟੀ ਦਾ ਐਲਾਨ ਕੀਤਾ ਜਾਵੇ।

ਇਹ ਅਨੋਖੀ ਮੰਗ ਆਰ.ਸੀ.ਬੀ. ਵੱਲੋਂ ਪੰਜਾਬ ਕਿੰਗਜ਼ ਨੂੰ ਕਵਾਲੀਫਾਇਰ 1 ਵਿੱਚ ਹਰਾ ਕੇ ਆਈ.ਪੀ.ਐੱਲ. 2025 ਦੇ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਸਾਹਮਣੇ ਆਈ ਹੈ। ਮੱਲੰਨਾਵਰ ਨੇ ਆਪਣੇ ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ ਜੇਕਰ ਆਰ.ਸੀ.ਬੀ. ਇਸ ਵਾਰ ਫਾਈਨਲ ਜਿੱਤਦੀ ਹੈ ਤਾਂ ਉਸ ਦਿਨ ਨੂੰ ਹਰ ਸਾਲ "ਆਰ.ਸੀ.ਬੀ. ਫੈਨਜ਼ ਫੈਸਟੀਵਲ" ਵਜੋਂ ਮਨਾਇਆ ਜਾਵੇ, ਜਿਸ ਤਰ੍ਹਾਂ ਕਰਨਾਟਕ ਰਾਜਯੋਤਸਵ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਆਰ.ਸੀ.ਬੀ. ਜਿੱਤਦੀ ਹੈ, ਤਾਂ ਸੂਬਾ ਭਰ ਵਿੱਚ ਜਸ਼ਨ ਮਨਾਉਣ ਦੀਆਂ ਖ਼ਾਸ ਤਿਆਰੀਆਂ ਕੀਤੀਆਂ ਜਾਣ।
ਇਹ ਵੀ ਪੜ੍ਹੋ- ਸ਼ਰੇਆਮ ਰੈਲੀਆਂ ਕਰ ਰਿਹੈ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ, ਕਿਹਾ- 'ਪੂਰੀ ਦੁਨੀਆ 'ਚ ਮਸ਼ਹੂਰ ਹੋ ਗਿਆ...'
ਇਸ ਜਬਰਾ ਫੈਨ ਵੱਲੋਂ ਲਿਖੀ ਗਈ ਇਹ ਚਿੱਠੀ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨਾਲ ਆਰ.ਸੀ.ਬੀ. ਪ੍ਰਸ਼ੰਸਕਾਂ ਦੀ ਟੀਮ ਨਾਲ ਇਮੋਸ਼ਨਲ ਅਟੈਚਮੈਂਟ ਤੇ ਕੱਪ ਦਾ ਬੇਸਬਰੀ ਨਾਲ ਇੰਤਜ਼ਾਰ ਝਲਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੰਪ ਨੇ 11ਵੀਂ ਵਾਰ ਕੀਤਾ ਜੰਗਬੰਦੀ ਦਾ ਦਾਅਵਾ, PM ਕਦੋਂ ਬੋਲਣਗੇ : ਜੈਰਾਮ ਰਮੇਸ਼
NEXT STORY