Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 30, 2026

    11:48:41 PM

  • anti paper leak bill also passed in rajya sabha

    'ਐਂਟੀ ਪੇਪਰ ਲੀਕ ਬਿੱਲ' ਰਾਜ ਸਭਾ 'ਚ ਵੀ ਪਾਸ,...

  • power cut in punjab

    ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ...

  • easy connect air service launched from amritsar

    ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਸ਼ਹਿਰਾਂ ਲਈ ਸ਼ੁਰੂ...

  • youth dies in tragic accident

    ਪੰਜਾਬ 'ਚ ਰੂਹ ਕੰਬਾਊ ਹਾਦਸਾ: ਨੌਜਵਾਨ ਦੀ ਦਰਦਨਾਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • New Delhi
  • ਕਿਸਾਨ ਸੰਘਰਸ਼: ‘ਐਂਟੀਲੀਆ’ ਨੂੰ ਵੰਗਾਰ ਰਹੀਆਂ ‘ਟਰਾਲੀਆਂ’

MERI AWAZ SUNO News Punjabi(ਨਜ਼ਰੀਆ)

ਕਿਸਾਨ ਸੰਘਰਸ਼: ‘ਐਂਟੀਲੀਆ’ ਨੂੰ ਵੰਗਾਰ ਰਹੀਆਂ ‘ਟਰਾਲੀਆਂ’

  • Updated: 26 Dec, 2020 05:52 PM
New Delhi
farmers protest delhi antilia farmer
  • Share
    • Facebook
    • Tumblr
    • Linkedin
    • Twitter
  • Comment

ਦੋਸਤੋ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਐਂਟੀਲੀਆ (Antilia)  ਦਾ ਨਾਂ ਨਹੀਂ ਸੁਣਿਆ ਹੋਣਾ। ਸੁਣੋਗੇ ਵੀ ਕਿਵੇਂ, ਇਹ ਸ਼ਬਦ ਨਾ ਕਿਸੇ ਸਿਲੇਬਸ ਵਿਚ ਲੱਗਾ ਹੈ ਤੇ ਨਾ ਕਿਤੇ ਡਿਕਸ਼ਨਰੀ ਵਿਚ ਆਇਆ ਹੈ, ਉਂਝ ਇਸ ਸ਼ਬਦ ਨੇ ਤੁਹਾਡੇ ਹਿੱਸੇ ਦਾ ਸਾਰਾ ਅਸਮਾਨ ਮੱਲਿਆ ਹੋਇਆ ਹੈ। ਐਂਟੀਲੀਆ ਦੱਖਣੀ ਮੁੰਬਈ ਵਿਚ ਬਣਾਇਆ ਇਕ ਮਹਿਲਨੁਮਾ ਘਰ ਹੈ ਜਿੱਥੇ ਸੱਤਾ ਦਾ ਸਭ ਤੋਂ ਵੱਡਾ ‘ਯਾਰ’ ਰਿਲਾਇੰਸ ਇੰਡਸਟਰੀ ਦਾ ਮਾਲਕ ਮੁਕੇਸ਼ ਅੰਬਾਨੀ ਵਸਦਾ ਹੈ ਜਿਹੜਾ ਦੁਨੀਆ ਦੇ 10 ਅਮੀਰ ਆਦਮੀਆਂ ਵਿੱਚੋਂ ਚੌਥੇ ਨੰਬਰ ਤੇ ਹੈ ਤੇ ਜੇ ਸੱਤਾ ਦੀ ਮਿਹਰਬਾਨੀ ਏਦਾਂ ਹੀ ਰਹੀ ਤਾਂ ਇਸ ਨੇ ਜਲਦੀ ਪਹਿਲੇ ਨੰਬਰ ਤੇ ਆ ਜਾਣਾ ਹੈ।

ਆਓ ਥੋੜੀ ਜਿਹੀ ਜਾਣਕਾਰੀ ਹਾਸਿਲ ਕਰੀਏ ਇਸ ‘ਸੁਪਰ ਮਹਿਲ’ ਬਾਰੇ :
ਇਹ ਦੁਨੀਆ ਦਾ ਦੂਜਾ ਅਤੇ ਭਾਰਤ ਦਾ ਸਭ ਤੋਂ ਮਹਿੰਗਾ ਘਰ ਹੈ। ਸਾਰੀਆਂ ਹਾਈਟੈਕ ਸੁਵਿਧਾਵਾਂ ਨਾਲ ਲੈਸ। ਚਾਲੀ ਹਜ਼ਾਰ ਸਕੁਐਰ ਫੁੱਟ ਵਿਚ ਬਣਿਆ 27 ਮੰਜਿਲਾ ਮਕਾਨ। ਇਸ ਦੀ ਕੀਮਤ ਐਵੇਂ ਦੋ ਕੁ ਬਿਲਿਅਨ ਡਾਲਰ ਹੈ ਜਾਣੀ ਕਿ 1,47,13,10,00,000.00 ਭਾਰਤੀ ਕਰੰਸੀ... ਗਿਣਤੀ ਨਹੀਂ ਆਈ ਨਾ? ਅਸਲ ‘ਚ ਕਿੰਨਾ ਸਿਆਣਾ ਹੈ ਸਾਡਾ ਮੀਡੀਆ। ਮਿਲੀਅਨ ਬਿਲੀਅਨ ਡਾਲਰ ਕਹਿ ਕੇ ਉਲਝਾ ਲੈਂਦਾ ਹੈ। ਸਾਡਾ ‘ਸਾਬ੍ਹ’ ਤਾਂ ਇਕਾਈ, ਦਹਾਈ, ਸੈਂਕੜਾ, ਹਜ਼ਾਰ, ਦਸ ਹਜ਼ਾਰ, ਲੱਖ, ਦਸ ਲੱਖ, ਕਰੋੜ, ਦਸ ਕਰੋੜ ਅਤੇ ਸੌ ਕਰੋੜ ਤੇ ਜਾ ਕੇ ਮੁੱਕ ਜਾਂਦਾ ਸੀ। ਏਨਾ ਕੁ ਲਿਖਣ ਤੇ ਸਮਝਣ ਵੇਲੇ ਵੀ ਇਕ ਅੱਧੀ ਜ਼ੀਰੋ ਏਧਰ-ਉਧਰ ਹੋ ਜਾਂਦੀ ਸੀ। ਸੁਣੋ ਮੋਟਾ ਜਿਹਾ ਹਿਸਾਬ ਕਿਤਾਬ : ਜੇ ਲੱਖਾਂ ਤੇ ਹਜ਼ਾਰਾਂ ਨੂੰ ਛੱਡ ਵੀ ਦਈਏ ਤਾਂ 14 ਹਜ਼ਾਰ ਸੱਤ ਸੌ ਤੇਰਾਂ ਕੁ ਕਰੋੜ ਰੁਪਏ ਕੀਮਤ ਹੈ ਇਸ ਵਿਚਾਰੇ ‘ਗਰੀਬੜੇ’ ਜਿਹੇ ਬੰਦੇ ਦੇ ਮਕਾਨ ਦੀ।ਇਸ ਘਰ ਵਿਚ 168 ਕਾਰਾਂ ਲਈ 7 ਮੰਜਿਲਾ ਗੈਰਾਜ ਹੈ। ਸਵਿੰਮਿੰਗ ਪੂਲ, ਬਾਲਰੂਮ, 3 ਕੁ ਹੈਲੀਪੈਡ, ਮੰਦਿਰ, ਗਾਰਡਨ, ਦੋ ਮੰਜਿਲਾ ਹੈਲਥ ਸੈਂਟਰ ਅਤੇ 50 ਕੁ ਚੋਣਵੇਂ ਜਿਹੇ ਬੰਦਿਆਂ ਲਈ ਹੋਮ ਥੀਏਟਰ ਹੈ।ਇਹਦੇ ਵਿਚ ਬਸ ਐਵੇਂ 600 ਕੁ ਨੌਕਰ-ਚਾਕਰ ਕੰਮ ਕਰਦਾ ਹੈ। ਕਹਿਣ ਨੂੰ ਹੀ ਨੌਕਰ ਚਾਕਰ ਹੈ..ਇਕ ਇਕ ਬੰਦੇ ਦੀ ਤਨਖ਼ਾਹ ਡੀ ਸੀ ਦੀ ਤਨਖ਼ਾਹ ਤੋਂ ਵੱਧ ਹੈ ਤੇ ਸੈਵਨ ਸਟਾਰ ਜਿੰਨੀ ਸਹੂਲਤ ਹੈ। ਇਕ ਇਕ ਫਲੋਰ ਦਾ ਇਕ ਇਕ ਮੈਨੇਜਰ ਹੈ ਤੇ ਇਕ ਮੈਨੇਜਰ ਦੀ ਤਨਖ਼ਾਹ ਸਾਲ ਦੀ ਐਵੇਂ ਬਸ ਦੋ ਕੁ ਕਰੋੜ ਰੁਪਏ ਹੈ।

ਇਹ ਵੀ ਪੜ੍ਹੋ: ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ

ਇਸੇ ਮੁੰਬਈ ਵਿਚ ਬਣੀ ਇਸ ਸੁਪਨ ਨਗਰੀ ਐਂਟੀਲੀਆ ਤੇ ਪੈਰਾਂ ਵਿਚ ਇਕ ਬਸਤੀ ਹੈ ਧਾਰਾਵੀ। ਮੁੰਬਈ ਦੀ ਕੁਲ ਅਬਾਦੀ ਹੈ ਇਕ ਕਰੋੜ 84 ਲੱਖ। ਇਸ ਮਾਇਆ ਨਗਰੀ ਦੇ ਚਮਕਦੇ ਖੋਲ ਵਿਚ ਤਕਰੀਬਨ 520 ਏਕੜ ਵਿਚ ਫੈਲੀ ਸਲੰਮ ਹੈ : ਧਾਰਾਵੀ। 1884 ਵਿਚ ਅੰਗਰੇਜ਼ਾਂ ਦੁਆਰਾ ਵਸਾਈ ਇਸ ਗਲੀਜ਼ ਬਸਤੀ ਵਿਚ 12*12 ਸਕੇਅਰ ਫੁੱਟ ਦੇ ਟੀਨ ਦੀਆਂ ਚਾਦਰਾਂ ਵਾਲੇ ਇਕ-ਇਕ ਕਮਰੇ ਵਾਲੇ 60-70 ਹਜ਼ਾਰ ਘਰਾਂ 10 ਲੱਖ ਦੇ ਕਰੀਬ ਅਬਾਦੀ ਵਸਦੀ ਹੈ। ਇਸ ਬਸਤੀ ਵਿਚ ਘਰ ਦੇ ਅੰਦਰ ਟੁਆਲਿਟ ਨਹੀਂ ਹੈ। ਇਹ ਸਾਰੇ ਲੋਕ ਪਬਲਿਕ ਟੁਆਇਲਟ ਵਰਤਦੇ ਹਨ ਤੇ 1440 ਲੋਕਾਂ ਦੇ ਹਿੱਸੇ ਇਕ ਪਬਲਿਕ ਟੁਆਇਲਟ ਆਉਂਦਾ ਹੈ।ਹੁਣ ਤੁਸੀਂ ਐਂਟੀਲੀਆ ਤੇ ਖੜੇ ਹੋ ਕੇ ਤਾਂ ਧਾਰਾਵੀ ਨਹੀਂ ਦੇਖ ਸਕਦੇ ਕਿਉਂਕਿ ਆਪਾਂ ਐਂਟੀਲੀਆ ਬਣਾਉਣ ਦਾ ਸੁਫ਼ਨਾ ਤਾਂ ਦੂਰ ਦੀ ਗੱਲ, ਉਸ ਤੱਕ ਪਹੁੰਚਣ ਦਾ ਸੁਫ਼ਨਾ ਵੀ ਨਹੀਂ ਲੈ ਸਕਦੇ। ਹਾਂ ਧਾਰਾਵੀ ਦੇ ਗੰਦਗੀ ਅਤੇ ਸੜਾਂਦ ਭਰੇ ਭੀੜੇ ਇਲਾਕੇ ਵਿਚ ਖੜੇ ਹੋ ਕੇ ਇਸ ਐਂਟੀਲੀਆ ਨੂੰ ਦੂਰੋਂ ਦੇਖਣ ਦਾ ਅਨੰਦ ਲੈ ਸਕਦੇ ਹੋ।

ਹੁਣ ਤੁਸੀਂ ਕਹੋਗੇ ਕਿ ਇਸ ਸਭ ਕਾਸੇ ਦਾ ਕਿਸਾਨ ਸੰਘਰਸ਼ ਨਾਲ ਕੀ ਸਬੰਧ ਹੈ? ਹੈ..ਦੋਸਤੋ ਬਹੁਤ ਸਾਰਾ ਸਬੰਧ ਹੈ। ਇਹ ਐਂਟੀਲੀਆ ਸਾਡੇ ਢਿੱਡਾਂ ਤੇ ਲੱਤ ਮਾਰ ਕੇ ਹੀ ਬਣਦੀ ਹੈ, ਨਹੀਂ ਆਪਾਂ ਨਾ ਬਣਾ ਲੈਂਦੇ? ਜਨਾਬ ਜੀਓ...ਦੁਨੀਆਂ ਦੇ ਇਕ ਸਿਰੇ ਤੇ 1% ਤੋਂ ਵੀ ਘੱਟ 2800 ਦੇ ਕਰੀਬ ਉਹ ਲੋਕ ਹਨ ਜਿੰਨਾਂ ਇਕੱਲਿਆਂ ਕੋਲ ਬਾਕੀ ਸਾਰੀ ਦੁਨੀਆਂ ਜਿੰਨਾਂ ਪੈਸਾ ਹੈ, ਜਿਸ ਨੂੰ ਗਿਣਨ ਲਈ ਆਮ ਆਦਮੀ ਦਾ ਹਿਸਾਬ-ਕਿਤਾਬ ਮੁੱਕ ਜਾਂਦਾ ਹੈ। ਬਰਨਾਰਡ ਅਰਨਾਲਟ ਨਾਂ ਦੇ ਇਕ ਸਰਮਾਏਦਾਰ ਦੀ ਕੁੱਲ ਪੂੰਜੀ ਸਵਾ ਦੋ ਲੱਖ ਕਰੋੜ ਰੁਪਈਆ ਹੈ, ਜੋ ਇਕ ਛੋਟੇ ਦੇਸ਼ ਦੇ ਕੁੱਲ ਬਜ਼ਟ ਤੋਂ ਵੀ ਵੱਧ ਹੈ ਪਰ ਦੂਜੇ ਪਾਸੇ ਇਹਨਾਂ ਐਂਟੀਲੀਆਂ ਦੇ ਮਾਲਕਾਂ ਦੇ ਇਸ਼ਾਰਿਆਂ ਤੇ ਕੰਮ ਕਰਦੀ ਸੱਤਾ ‘ਕਿਸਾਨ ਸਨਮਾਨ’ ਦੇ ਨਾਂ ਤੇ ਇਕ ਕਿਸਾਨ ਦੇ ਖਾਤੇ ਵਿਚ ਦੋ ਹਜ਼ਾਰ ਰੁਪਈਆ ਪਾ ਕੇ ਦਿਨ ਵਿਚ ਸੌ ਵਾਰੀ ਮੀਡੀਆ ਤੇ ਗਾਉਂਦੀ ਹੈ ਅਤੇ ਇਸ ਨੂੰ ਸੁਪਰ-ਡੁੱਪਰ ਅੰਕੜਾ ਬਣਾ ਕੇ ਪੇਸ਼ ਕਰਦੀ ਹੈ : ਅਕੇ ਨੱਬੇ ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਪਾਏ ਜਾ ਰਹੇ ਹਨ ਅਠਾਰਾਂ ਹਜ਼ਾਰ ਕਰੋੜ ਰੁਪਏ। ਤੇ ਆਮ ਬੰਦੇ ਦੇ 18 ਹਜ਼ਾਰ ਕਰੋੜ ਰੁਪਏ ਦਾ ਨਾਂ ਸੁਣ ਕੇ ਸਾਹ ‘ਤਹਾਂ’ ਚੜ੍ਹ ਜਾਂਦੇ ਹਨ। ਉਂਜ ਸਾਡੇ ਤਾਂ ਅਜੇ 15-15 ਲੱਖ ਵਾਲੇ ਸਾਹ ਵੀ ਥੱਲੇ ਨਹੀਂ ਆਏ।

ਇਹ ਵੀ ਪੜ੍ਹੋ: ਅਡਾਨੀ ਅਤੇ ਅੰਬਾਨੀ ਦਾ ਏਕਾਧਿਕਾਰ ਸਰਮਾਏਦਾਰੀ ਬਣਿਆ ਕਿਸਾਨੀ ਘੋਲ ਦਾ ਮੁੱਖ ਮੁੱਦਾ

ਦੇਸ਼ ਦੀ ਜੀਡੀਪੀ 23% ਥੱਲੇ ਗਈ, ਬੇਰੁਜ਼ਗਾਰੀ ਦੀ ਦਰ 9% ਤੇ ਆ ਗਈ, ਮਜ਼ਦੂਰ ਸੜਕਾਂ ਤੇ ਤੜਫਦਾ ਰਿਹਾ ਤੇ ਕਿਸਾਨ 4 ਡਿਗਰੀ ਤਾਪਮਾਨ ਵਿਚ ਰਾਜਧਾਨੀ ਦੀਆਂ ਬਰੂਹਾਂ ਤੇ ਬੈਠਾ ਹੈ ਪਰ ਚੁੱਪ ਚੁਪੀਤੇ ਹੀ ਇਕ ਸਾਲ ਵਿਚ ਪੂਰੇ ਦੇਸ਼ ਦੀ 21% ਕਮਾਈ ਇਹਨਾਂ ਇਕ ਪ੍ਰਤੀਸ਼ਤ ਲੋਕਾਂ ਦੀ ਜ਼ੇਬ ਵਿਚ ਚਲੀ ਗਈ ਹੈ। ਖੂਹ ਵਿਚ ਗਿਆ ‘ਲੋਕਲ ਫਾਰ ਵੋਕਲ’ ਅਤੇ ‘ਸਭ ਕਾ ਸਾਥ, ਸਭ ਕਾ ਵਿਕਾਸ।‘ ਅਸੀਂ ਆਯੁਸ਼ਮਾਨ ਭਾਰਤ ਦੇ ਤਹਿਤ 1 ਸਲੈਂਡਰ ਲੈ ਕੇ ਅਤੇ ਖਾਤਿਆਂ ਵਿਚ ਦੋ ਹਜ਼ਾਰ ਪੁਆ ਕੇ ‘ਨਿਹਾਲ’ ਹੋਏ ਪਏ ਹਾਂ ਤਾਂ ਉਧਰ ਇਕ ਪ੍ਰਤੀਸ਼ਤ ਲੋਕ ਸਾਰਾ ਮੁਲਕ ਹੜੱਪ ਕਰ ਰਹੇ ਹਨ।

ਸ਼ਾਇਰ ਲੇਖਕ ਤੇ ਕਲਾਕਾਰ ਇਹਨਾਂ ਰਮਜ਼ਾਂ ਨੂੰ ਬਹੁਤ ਪਹਿਲਾਂ ਪਹਿਚਾਣ ਲੈਂਦੇ ਹਨ। ਅੱਜ ਤੋਂ ਬਹੁਤ ਸਾਲ ਪਹਿਲਾਂ ਅੰਮ੍ਰਿਤਾ ਪ੍ਰੀਤਮ ਨੇ ਐਂਵੇਂ ਨਹੀਂ ਕਿਹਾ ਸੀ :
ਚੱਪਾ ਚੰਨ ਤੇ ਮੁੱਠ ਕੁ ਤਾਰੇ, ਸਾਡਾ ਮੱਲ ਬੈਠੇ ਅਸਮਾਨ
‘ਨਿਉਜ਼ ਕਲਿੱਕ’ ਵਿਚ ਛਪੇ ਅਰੁਣ ਕੁਮਾਰ ਤ੍ਰਿਪਾਠੀ ਦੇ ਇਕ ਲੇਖ ਦੇ ਹਵਾਲੇ ਨਾਲ ਦਸ ਰਿਹਾ ਹਾਂ ਕਿ-1870 ਅਤੇ 1900 ਦੇ ਵਿਚਕਾਰ ਉੱਤਰੀ ਅਤੇ ਪੱਛਮੀ ਅਮਰੀਕਾ ਵਿਚ ਤੇਜੀ ਨਾਲ ਉਦਯੋਗਿਕ ਵਿਕਾਸ ਹੋਇਆ ਸੀ। ਇਸ ਨੂੰ ‘ਗਿਲਡਿਡ ਏਜ਼’(Gilded Age) ਕਿਹਾ ਜਾਂਦਾ ਹੈ। ਇਹ ਮੈਟਾਫਰ 1873 ਵਿਚ ਆਏ ਮਾਰਕ ਟਵਿੱਨ ਅਤੇ ਚਾਰਲਸ ਡਡਲੀ ਦੇ ਨਾਵਲ ‘ਗਿਲਡਿਡ ਏਜ਼’ ਤੋਂ ਲਿਆ ਗਿਆ ਹੈ। ਇਸ ਦਾ ਮਤਲਬ ਸੁਨਹਿਰੀ ਯੁੱਗ ਨਹੀਂ ਬਲਕਿ ਇਹ ਉਹ ਸੋਨਾ ਹੈ ਜੋ ਅਸਲ ਵਿਚ ਸੋਨਾ ਨਹੀਂ, ਪਰ ਦਿਖਾਈ ਸੋਨਾ ਦਿੰਦਾ ਹੈ। ਜਿਵੇਂ ਬਜ਼ਾਰ ਵਿੱਚੋਂ ਸੋਨੇ ਦੇ ਨਕਲੀ ਗਹਿਣੇ ਖ਼ਰੀਦ ਲਿਆਉਂਦੇ ਹਾਂ ਤੇ ਦੋ ਚਾਰ ਮਹੀਨਿਆਂ ਬਾਅਦ ਵਿਚੋਂ ‘ਕੁਝ ਹੋਰ ਹੀ’ ਦਿਖਾਈ ਦੇਣ ਲੱਗ ਜਾਂਦਾ ਹੈ। ਅਸਲ ਵਿਚ ਸ਼ਾਇਨਿੰਗ ਇੰਡੀਆ ਦੇ ਖੋਲ੍ਹ ਵਿਚ ਤੜਫਦੇ, ਤਰਸਦੇ ਅਤੇ ਸਿਸਕਦੇ ਭਾਰਤ ਦਾ ਇਹੀ ਵਿਕਾਸ ਮਾਡਲ ਹੈ ਜਿਸ ਨੂੰ 1990 ਤੋਂ ਲੈ ਕੇ ਹੁਣ ਤੱਕ ਦੇਸ਼ ਦਾ ਹਾਕਮ ਲਾਣਾ ਲਾਗੂ ਕਰ ਰਿਹਾ ਹੈ।

ਦੁਨੀਆ ਵਿਚ ਵਿਕਾਸ ਦੇ ਦੋ ਹੀ ਮਾਡਲ ਹਨ :
· ਪਹਿਲਾ ਮਾਡਲ ਇਹ ਹੈ ਕਿ ਸਾਧਾਰਨ ਲੋਕਾਂ ਨੂੰ ਮਾਰ ਦਿਓ, ਸਾਰੇ ਉਤਪਾਦਨ ਦੇ ਸਾਧਨ ਕਾਰਪੋਰੇਟ ਨੂੰ ਦੇ ਦਿਓ। ਸਰਕਾਰੀ ਕੰਟਰੋਲ ਹਟਾ ਦਿਓ,ਸਾਰੀਆਂ ਸਬਸਿਡੀਆਂ ਤੇ ਸਾਰੇ ਟੈਕਸ ਖ਼ਤਮ ਕਰ ਦਿਓ... ਸੇਅਰ ਬਜ਼ਾਰ ਅਤੇ ਜੀਡੀਪੀ ਦੇ ਅੰਕੜਿਆਂ ਤੋਂ ਦੇਸ਼ ਦੀ ਤਰੱਕੀ ਨੂੰ ਨਾਪੋ..। ਰਾਮ ਮੰਦਿਰ ਦੀ ਸ਼ਹਾਨਾ ਇਮਾਰਤ, ਪਟੇਲ ਦੀ ਦਿਓ ਕੱਦ ਮੂਰਤੀ, ਪਾਰਲੀਆਮੈਂਟ ਦਾ ਨਵਾਂ ਮਾਡਲ ਅਤੇ ਐਂਟੀਲਿਆ ਦੀ ਚਕਾਚੌਂਧ ..ਇਹ ਇਸ ਵਿਕਾਸ ਮਾਡਲ ਦੇ ਸਾਈਨ ਬੋਰਡ ਹਨ।
· ਦੂਜਾ ਮਾਡਲ ਇਹ ਹੈ ਕਿ ਦੇਸ਼ ਦੇ ਆਮ ਆਦਮੀ ਨੂੰ ਰੁਜ਼ਗਾਰ ਦਿਓ, ਸਤਿਕਾਰ ਦਿਓ, ਪਿਆਰ ਦਿਓ, ਤਾਕਤ ਦਿਓ, ਹੁਨਰ ਦਿਓ, ਟਰੇਨਿੰਗ ਦਿਓ, ਪੈਰਾਂ ਤੇ ਖੜੇ ਹੋਣ ਦੀ ਤਾਕਤ ਦਿਓ, ਅੱਗੇ ਵੱਧਣ ਲਈ ਆਤਮ ਵਿਸ਼ਵਾਸ ਦਿਓ..ਉਤਪਾਦਨ ਦੇ ਸਾਧਨ ਵਿਚ ਹਰ ਬੰਦੇ ਦੀ ਹਿੱਸੇਦਾਰੀ ਯਕੀਨੀ ਬਣਾਓ, ਸਾਧਨਹੀਨ ਤੇ ਸਮਰਥਾਹੀਨ ਲੋਕਾਂ ਦੀ ਬਾਂਹ ਫੜ੍ਹੋ, ਪੂੰਜੀ ਦੀ ਅਸਮਾਨ ਵੰਡ ਨੂੰ ਰੋਕਣ ਲਈ ਜਿੰਨੀ ਵੱਡੀ ਪੂੰਜੀ, ਉੱਨੇ ਵੱਡੇ ਟੈਕਸ ਲਾਓ ਅਤੇ ਸਾਰਿਆਂ ਦੇ ਸਾਂਝੇ ਵਿਕਾਸ ਦੇ ਆਧਾਰ ਤੇ ਵਿਕਸਿਤ ਦੇਸ਼ ਦਾ ਸੁਫ਼ਨਾ ਪੂਰਾ ਕਰੋ।
ਹਰੀ ਕਰਾਂਤੀ ਨੇ ਕਿਸਾਨ ‘ਤੇ ਪਹਿਲਾ ਵਿਕਾਸ ਮਾਡਲ ਥੋਪਿਆ। ਦੇਸ਼ ਦਾ ਅੰਨ ਭੰਡਾਰ ਤਾਂ ਭਰ ਗਿਆ, ਵਪਾਰੀ ਵੀ ਮਾਲਾਮਾਲ ਹੋ ਗਿਆ ਪਰ ਫਸਲਾਂ ਦੀ ਬੇਓੜਕ ਪੈਦਾਵਾਰ ਹੋਣ ਦੇ ਬਾਵਜ਼ੂਦ ਕਿਸਾਨ ਦਾ ਗੀਝਾ ਪਾਟਿਆ ਹੀ ਰਿਹਾ। ਇਹ ਤਿੰਨ ਕਾਨੂੰਨ ਵਿਕਾਸ ਦੇ ਇਸੇ ਮਾਡਲ ਦਾ ਸ਼ਿਖਰ ਹਨ।
ਰੋਜ਼ ਉੱਚੀ ਉੱਚੀ ਬੋਲਿਆ ਜਾਂਦਾ ਹੈ ਕਿ :
1. ਐਮ ਐਸ ਪੀ ਖ਼ਤਮ ਨਹੀਂ ਕੀਤਾ ਜਾਏਗਾ। ਇਹਨਾਂ ਕਾਨੂੰਨਾਂ ਵਿਚ ਕਿਤੇ ਉਸ ਦਾ ਜ਼ਿਕਰ ਹੀ ਨਹੀਂ ਹੈ।ਕਾਨੂੰਨ ਪੜ੍ਹ ਕੇ ਵੇਖੋ। ਇਹਨਾਂ ਵਿਚ ਇਕ ਪਾਸੇ ਇਹ ਕਿਹਾ ਗਿਆ ਹੈ ਕਿ ਕਿਸੇ ਵੀ ਫ਼ਸਲ ਦਾ ਮੁੱਲ ਖ਼ਰੀਦਣ ਵਾਲਾ ਤੇ ਵੇਚਣ ਵਾਲਾ ਤੈਅ ਕਰੇਗਾ ਅਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਐਮ ਐਸ ਪੀ ਖ਼ਤਮ ਨਹੀਂ ਕੀਤਾ ਜਾਏਗਾ। ਇਹ ਦੋਵੇਂ ਆਪਾ ਵਿਰੋਧੀ ਗੱਲਾਂ ਹਨ ਜੋ ‘ਭਰਮ’ ਦੇ ਸ਼ਿਕਾਰ ਕਿਸਾਨ ਨੂੰ ਤਾਂ ਸਮਝ ਆ ਗਈ ਹੈ ਪਰ ਸੱਤਾ ਇਸ ਭਰਮ ਵਿਚ ਹੈ ਕਿ ਕਿਸਾਨ ਅਜੇ ਵੀ ਭਰਮ ਵਿਚ ਹੈ। 

ਇਕ ਗੱਲ ਸਿੱਧੀ ਜਿਹੀ ਇਹ ਜੋੜਨੀ ਬਣਦੀ ਸੀ ਕਿ ਕੋਈ ਵੀ ਖ਼ਰੀਦਣ ਵਾਲਾ ਵਪਾਰੀ, ਕਿਸਾਨ ਦੀ ਕਿਸੇ ਵੀ ਫ਼ਸਲ ਨੂੰ ਉਸ ਦੇ ਨਿਰਧਾਰਿਤ ਐਮ ਐਸ ਪੀ ਤੋਂ ਘੱਟ ਨਹੀਂ ਖ਼ਰੀਦੇਗਾ ਅਤੇ ਹਰ ਸਾਲ ਐਮ ਐਸ ਪੀ ਵਿਚ ਹੋਣ ਵਾਲਾ ਵਾਧਾ ਇਸ ਵਿਚ ਜੁੜਦਾ ਜਾਏਗਾ। ਧਿਆਨ ਰੱਖੋ ਇਹ ਮਿੰਨੀਮਮ ਸਪੋਰਟ ਪਰਾਈਸ ਹੈ ਭਾਵ ਘੱਟ ਤੋਂ ਘੱਟ ਮੁੱਲ... ਵੱਧ ਤੋਂ ਵੱਧ ਮੁੱਲ ਕੋਈ ਵੀ ਹੋ ਸਕਦਾ ਹੈ।
ਦੂਜੀ ਗੱਲ : ਸਰਕਾਰੀ ਮੰਡੀਆਂ ਖ਼ਤਮ ਨਹੀਂ ਕੀਤੀਆਂ ਜਾਣਗੀਆਂ...
ਕਮਾਲ ਦਾ ਤਰਕ ਹੈ। ਸਰਕਾਰੀ ਮੰਡੀਆਂ ਦੇ ਬਰਾਬਰ ਪ੍ਰਾਈਵਟ ਮੰਡੀਆਂ ਖੜੀਆਂ ਕੀਤੀਆਂ ਜਾਣਗੀਆਂ..ਉਹਨਾਂ ਨੂੰ ਕੋਈ ਲਾਈਸੈਂਸ ਨਹੀਂ ਲੈਣਾ ਪਏਗਾ, ਉਹਨਾਂ ਤੇ ਕੋਈ ਟੈਕਸ ਨਹੀਂ ਹੋਵੇਗਾ। ਫੇਰ ਕੋਈ ਵਪਾਰੀ ਸਰਕਾਰੀ ਮੰਡੀਆਂ ਵਿਚ ਕੀ ਖੇਹ ਖਾਣ ਜਾਵੇਗਾ। ਜਦ ਉਥੇ ਕੋਈ ਜਾਏਗਾ ਹੀ ਨਹੀਂ, ਫੇਰ ਪਈਆਂ ਰਹਿਣ...। ਜਿਵੇਂ ਚਮਕਦੀਆਂ ਹੋਈ ਪ੍ਰਾਈਵੇਟ ਬੱਸਾਂ, ਪ੍ਰਾਈਵੇਟ ਸਕੂਲਾਂ ਅਤੇ ਹਸਪਤਾਲਾਂ ਦੇ ਮੁਕਾਬਲੇ ਸਰਕਾਰੀ ਬੱਸਾਂ, ਸਕੂਲਾਂ ਅਤੇ ਹਸਪਤਾਲਾਂ ਦੀ ‘ਬੇਵਾਹ’ ਹੋਈ ਪਈ ਹੈ ਕਿਉਂਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਪ੍ਰਾਈਵੇਟ ਬੱਸਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਮਾਲਕ ਸੱਤਾ ਅਤੇ ਕਾਰਪੋਰੇਟ ਦੇ ਹਿੱਸੇਦਾਰ ਹਨ..ਫੇਰ ਖਸਮਾਂ ਨੂੰ ਖਾਣ ਸਰਕਾਰੀ ਬੱਸਾਂ, ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਹਸਪਤਾਲ..ਤੇ ਆਮ ਲੋਕ।ਸੱਤਾ ਬਹੁਤ ਸ਼ਾਤਿਰ ਹੈ..ਕੁਝ ਕੁ ਸਮਾਂ ਐਮ ਐਸ ਪੀ ਤੇ ਮੰਡੀਆਂ ਨੂੰ ਇੰਝ  ਹੀ ਜਾਰੀ ਰੱਖੇਗੀ ਅਤੇ ਢੋਲ ਬਜਾਏਗੀ ਕਿ ਆਹ ਦੇਖੋ ਕੁਝ ਵੀ ਤਾਂ ਨਹੀਂ ਬਦਲਿਆ ਪਰ ਆਖਿਰ ਬੈਂਗਣੀ ਉੱਘੜ ਆਉਣੀ ਹੈ ਤੇ ਫਿਰ ਪਛਤਾਵੇ ਤੋਂ ਬਿਨਾ ਕੁਝ ਹੱਥ ਪੱਲੇ ਨਹੀਂ ਪੈਣਾ।

ਕਾਂਟਰੈਕਟਿੰਗ ਖੇਤੀ ਆ ਜਾਣੀ ਹੈ। ਇਸ ਦੇ ਤਹਿਤ ਕਿਸਾਨ ਨੇ ਜ਼ਮੀਨ ਇਹਨਾਂ ਨੂੰ ਠੇਕੇ ਤੇ ਦੇ ਕੇ ਆਪਣੇ ਸਾਰੇ ਸਾਧਨ ਬੇਚ-ਵੱਟ ਲੈਣੇ ਹਨ। ਇਹ ਇਹੀ ਚਾਹੁੰਦੇ ਹਨ ਕਿ ਸਾਰਾ ਕੁਝ ਉਹਨਾਂ ਦੇ ਹਵਾਲੇ ਕਰ ਦਿਓ..ਉਹ ਤੁਹਾਨੂੰ ਤਕਨੀਕ ਦੇਣਗੇ, ਸੰਦ ਦੇਣਗੇ, ਕੁਝ ਦੇਰ ਥੋੜਾ ਬਹੁਤ ਮੁਨਾਫ਼ਾ ਦੇਣਗੇ ਤੇ ਜਦ ਤੁਸੀਂ ਪੂਰੀ ਤਰ੍ਹਾਂ ਆਪਣੇ ਸਾਧਨਾਂ ਤੋਂ ਵਿਹਲੇ ਹੋ ਗਏ...ਤਾਂ ਕਾਰਪੋਰੇਟ ਦੇ ਗੁਲਾਮ ਹੋ ਜਾਓਗੇ ਨਾ ਖੇਤੀ ਕਰਨ ਜੋਗੇ ਰਹੋਗੇ ਤੇ ਨਾ ਛੱਡਣ ਜੋਗੇ..ਫਿਰ ਹੌਲੀ ਹੌਲੀ ਜ਼ਮੀਨਾਂ ਇਹਨਾਂ ਨੂੰ ਹੀ ਦੇ ਦਿਓਗੇ ਤੇ ‘ਇਕ ਖੇਤ ਇਕ ਦੇਸ਼’ ਦਾ ‘ਮੋਦੀ ਸੁਫ਼ਨਾ’ ਹੋ ਜਾਏਗਾ।

ਉਹ ਤੀਜੇ ਕਾਨੂੰਨ ਦੀ ਮਦਦ ਨਾਲ ਸਾਡੇ ਤੋਂ ਹੀ ਚੀਜ਼ਾਂ ਪੈਦਾ ਕਰਵਾਉਣਗੇ, ਉਹਨਾਂ ਨੂੰ ਸਟੋਰਾਂ ਵਿਚ ਬੰਦ ਕਰਨਗੇ ਤੇ ਸਾਨੂੰ ਹੀ ਚਿਪਸ ਦੇ ਪੈਕਟਾਂ ਵਾਂਗ ਸੌ ਗੁਣਾ ਵੱਧ ਰੇਟਾਂ ਤੇ ਬੇਚਣਗੇ। ਫੇਰ ਕੁਝ ਕੁ ਸਮੇਂ ਬਾਅਦ ਨਿੱਕੇ ਨਿੱਕੇ ਦੁਕਾਨਦਾਰਾਂ ਦੀਆਂ ਨਿੱਕੀਆਂ ਨਿੱਕੀਆਂ ਸਲਤਨਤਾਂ (ਦੁਕਾਨਾਂ) ਨੂੰ ਸਾਡੇ ਨਿੱਕੇ ਨਿੱਕੇ ਖੇਤਾਂ ਵਾਂਗ ਕਾਰਪੋਰੇਟਾਂ ਦੇ ਮਾਲ ਹੜੱਪ ਜਾਣਗੇ। ਦੋਧੀਆਂ ਦੇ ਢੋਲਾਂ ਦੀ ਥਾਂ ਤੇ ਕਾਰਪੋਰਟੇਟ ਦਾ ਸਾਨ੍ਹ ਦੁੱਧ ਦੇਣ ਲੱਗੇਗਾ ਜਿਸ ਨੂੰ ਤੁਸੀਂ ਦੇਖ ਤਾਂ ਸਕੋਗੇ ਪਰ ਖ਼ਰੀਦ ਨਹੀਂ ਸਕੋਗੇ।ਹੋਰ ਵੀ ਬਹੁਤ ਕੁਝ ਹੈ ਅਜਿਹਾ ਜੋ ਅਜੇ ਸਾਮ੍ਹਣੇ ਨਹੀ ਆਇਆ ਤਾਂ ਹੀ ਸਾਰੀ ਹਕੂਮਤ ਪੱਬਾਂ ਭਾਰ ਹੋਈ ਪਈ ਹੈ। ਮੇਰੇ ਪਿੰਡ ਵਾਲੇ ਨੱਥੇ ਨੂੰ ਤਾਂ ਡੇਢ ਕਿਲੋਮੀਟਰ ਦੂਰ ਬਣੀ ਮੰਡੀ ਤੱਕ ਕਣਕ ਲਿਜਾਣ ਲਈ ਤਿੰਨ ਘਰਾਂ ਦੀ ਟਰਾਲੀ ਪੁੱਛਣੀ ਪੈਂਦੀ ਹੈ, ਉਹ ਕਿੱਥੋਂ ਲੈ ਜੂਗਾ ਮਰੀਕੇ ਕਣਕ ਨੂੰ...
ਸੋ ਭਾਈ ਹੁਣ
‘ਘੁੱਗੀਆਂ/ਚਿੜੀਆਂ’ ਨੂੰ ਵੀ
‘ਸਤਗੁਰ ਦੀਆਂ ਬਾਤਾਂ’ ਸਮਝ ਆਉਣ ਲੱਗ ਪਈਆਂ ਹਨ..
ਤਾਂ ਹੀ ਇਹ ਚਿੜੀਆਂ ‘ਬਾਜਾਂ’ ਦੇ ਆਲ੍ਹਣੇ ਮੂਹਰੇ ਖੜ ਕੇ
ਲਲਕਾਰ ਰਹੀਆਂ ਹਨ..
ਇਹ ਉਹ ਚਿੜੀਆਂ ਨਹੀਂ ਹਨ
ਜਿਨ੍ਹਾਂ ਨੂੰ ਕਾਂ ਨੇ ਭਰਮਾ ਲਿਆ ਸੀ
ਤੇ ਸਾਰੀ ਕਣਕ ਦੀ ਢੇਰੀ ਤੇ ਕਬਜ਼ਾ ਕਰਕੇ ਬਹਿ ਗਿਆ ਸੀ...
ਇਹ ਚਿੜੀਆਂ ਹੁਣ ਨਿਮਾਣੀਆਂ ਨਹੀਂ ਸਗੋਂ ਸਿਆਣੀਆਂ ਨੇ...
ਇਹਨਾਂ ਨੂੰ ਖ਼ੈਰਾਤ ਨਹੀਂ ਹੱਕ ਚਾਹੀਦੇ ਨੇ..
ਜਦ ਤੱਕ ਇਹਨਾਂ ਨੂੰ ਇਹਨਾਂ ਦੇ ਹੱਕ ਨਹੀਂ ਮਿਲਦੇ
ਇਹ ਉੱਚੀ ਉਚੀ ਕੂਕਣਗੀਆਂ...
ਜਦ ਤੱਕ ਇਹ ਜਿੱਤ ਦੇ ਬੂਹੇ ਤੱਕ ਨਹੀਂ ਪਹੁੰਚਦੀਆਂ
ਇਹ ਤੂਫਾਨ ਜਿਊਂ ਸੂਕਣਗੀਆਂ...
ਜਦ ਤੱਕ ਦਿੱਲੀ ਦੀ ਗੋਲ ਇਮਾਰਤ ਵਿਚ ਬੈਠਣ ਵਾਲਿਆਂ ਦਾ
ਐਂਟੀਲੀਆ ਵਾਲਿਆਂ ਨਾਲ ਗੰਢ-ਜੋੜ ਹੈ...
ਇਹ ਲੜਨਗੀਆਂ ਜਾਂ ਮਰਨਗੀਆਂ
ਪਰ ਵਾਪਿਸ ਘਰ ਨਹੀਂ ਵੜਨਗੀਆਂ
ਜੇ ਤੁਸੀਂ ਇਸ ਨੂੰ ਸਾਡੀ ਜਿੱਦ ਕਹਿੰਦੇ ਹੋ ਤਾਂ
ਸਾਨੂੰ ਇਸ ਜਿੱਦ ਤੇ ਵੀ ਮਾਣ ਹੈ...
ਕੁਲਦੀਪ ਸਿੰਘ ਦੀਪ (ਡਾ.)
9876820600

ਨੋਟ: ਤੁਹਾਨੂੰ ਇਹ ਆਰਟੀਕਲ ਕਿਵੇਂ ਲੱਗਿਆ? ਕੁਮੈਂਟ ਕਰਕੇ ਦਿਓ ਆਪਣੀ ਰਾਏ 

  • Farmers protest
  • delhi
  • Antilia
  • farmer
  • ਕਿਸਾਨ ਸੰਘਰਸ਼
  • ਐਂਟੀਲੀਆ
  • ਅੰਬਾਨੀ

ਜਨਮ ਦਿਹਾੜੇ ’ਤੇ ਵਿਸ਼ੇਸ਼: ਜਾਣੋ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਦੇ ਮੌਜੂਦਾ ਦੌਰ 'ਚ ਅਸਲ ਅਰਥ

NEXT STORY

Stories You May Like

  • collective leave  electricity employees
    ਸਮੂਹਿਕ ਛੁੱਟੀ ’ਤੇ ਰਹੇ ਬਿਜਲੀ ਮੁਲਾਜ਼ਮ, ਸੰਘਰਸ਼ ਨੂੰ ਮਿਲਿਆ ਭਰਵਾਂ ਹੁੰਗਾਰਾ
  • farmer commits suicide due to debt
    ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
  • kisan mahapanchayat  delhi police
    ਕਿਸਾਨ ਮਹਾਪੰਚਾਇਤ: ਦਿੱਲੀ ਪੁਲਸ ਨੇ ਸਿੰਘੂ ਸਰਹੱਦ 'ਤੇ ਚਾਰ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ
  • gurnam chaduni farmer protest
    ਗੁਰਨਾਮ ਚਾਦੂਨੀ ਨੂੰ ਹਿਰਾਸਤ 'ਚ ਲੈਣ 'ਤੇ ਭੜਕੇ ਕਿਸਾਨ, ਅੰਬਾਲਾ ਦਾ ਸ਼ੰਭੂ ਟੋਲ ਜਾਮ ਕਰਕੇ ਕੀਤਾ ਵਿਰੋਧ ਪ੍ਰਦਰਸ਼ਨ
  • punjab bjp punjab farmers kewal singh dhillon
    ਭਾਜਪਾ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ, ਝੂਠਾ ਪ੍ਰਚਾਰ ਕਰ ਰਹੀਆਂ ਵਿਰੋਧੀ ਪਾਰਟੀਆਂ : ਕੇਵਲ ਢਿੱਲੋਂ
  • hanging electric wires shakti park in jalandhar are inviting major accidents
    ਜਲੰਧਰ ਦੇ ਸ਼ਕਤੀ ਪਾਰਕ ਨੇੜੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਰਹੀਆਂ ਵੱਡੇ ਹਾਦਸੇ ਨੂੰ ਸੱਦਾ
  • shambhu border haryana police
    ਖਨੌਰੀ ਤੇ ਸ਼ੰਭੂ ਬਾਰਡਰ ਕਰ 'ਤਾ ਸੀਲ! ਕਿਸਾਨ ਮਹਾਪੰਚਾਇਤ ਤੋਂ ਪਹਿਲਾਂ ਹਰਿਆਣਾ ਪੁਲਸ ਦੀ ਵੱਡੀ ਕਾਰਵਾਈ
  • people  s courts are settling cases that pending for years
    ‘ਲੋਕ ਅਦਾਲਤਾਂ ਨਿਪਟਾ ਰਹੀਆਂ’ ਸਾਲਾਂ ਤੋਂ ਲਟਕਦੇ ਆ ਰਹੇ ਮੁਕੱਦਮੇ!
  • long queues of people at jalandhar sewa kendra
    1076 ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਜਲੰਧਰ ਸੇਵਾ ਕੇਂਦਰ ’ਚ ਲੋਕਾਂ ਦੀਆਂ ਲੰਮੀਆਂ...
  • power cut in punjab
    ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • thar vehicle stuck in potholes on road in jalandhar
    ਜਲੰਧਰ ਵਿਚ ਸੜਕ 'ਤੇ ਪਏ ਟੋਇਆਂ ਵਿਚ ਫਸੀ ਥਾਰ ਗੱਡੀ
  • daughter dead on road accident
    ਗੋਰਾਇਆ ਵਿਖੇ ਮਾਂ-ਧੀ ਨਾਲ ਵਾਪਰਿਆ ਹਾਦਸਾ, ਧੀ ਦੀ ਦਰਦਨਾਕ ਮੌਤ
  • fugitive accused of theft arrested
    ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਭਗੌੜਾ ਮੁਲਜ਼ਮ ਗ੍ਰਿਫ਼ਤਾਰ
  • stray dogs attacked mother and son child injured
    ਜਲੰਧਰ 'ਚ ਆਵਾਰਾ ਕੁੱਤਿਆਂ ਦਾ ਮਾਂ-ਪੁੱਤ 'ਤੇ ਹਮਲਾ
  • big action against sarvodaya hospital of jalandhar
    ਜਲੰਧਰ ਦੇ ਇਸ ਹਸਪਤਾਲ 'ਚ ਨਹੀਂ ਹੋਵੇਗਾ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਇਲਾਜ
  • amritsar police seizes 111 559 kg heroin in 7 months
    ਅੰਮ੍ਰਿਤਸਰ : 7 ਮਹੀਨਿਆਂ ’ਚ 2 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
Trending
Ek Nazar
imran khan sister grant bail

ਪਾਕਿਸਤਾਨ : ਅਦਾਲਤ ਨੇ ਇਮਰਾਨ ਖਾਨ ਦੀ ਭੈਣ ਨੂੰ ਦਿੱਤੀ ਜ਼ਮਾਨਤ

migrants reach britain from france

ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ

workers abducted

ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ

high court stays rajesh khanna s old bungalow from being called bhutia

ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...

russia  s ukraine conflict

ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ;  ਸੱਤ ਮੌਤਾਂ, ਕਈ ਜ਼ਖਮੀ

out of control container truck crashes into house in mirzapur

ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ...

security personnel

ਪਾਕਿਸਤਾਨ 'ਚ ਇਕ ਮੁਹਿੰਮ ਦੌਰਾਨ ਨੌਂ ਸੁਰੱਖਿਆ ਕਰਮਚਾਰੀ, 15 ਅੱਤਵਾਦੀ ਢੇਰ

imran khan  situtation

ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ...

christian community in pakistan

ਪਾਕਿਸਤਾਨ: ਅਗਵਾਕਾਰ ਨੂੰ ਦੇ'ਤੀ ਈਸਾਈ ਕੁੜੀ ਦੀ ਕਸਟਡੀ, ਮਾਪਿਆਂ ਨੇ ਲਾਈ ਇਨਸਾਫ...

curfew extended

ਨੇਪਾਲ ਦੇ ਸਰਹੱਦੀ ਇਲਾਕਿਆਂ ਵਿੱਚ ਚੌਥੇ ਦਿਨ ਵੀ ਕਰਫਿਊ ਜਾਰੀ

netanyahu proposed increasing aid

ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ 16 ਬਿਲੀਅਨ ਡਾਲਰ ਤੱਕ ਵਧਾਉਣ ਦਾ ਰੱਖਿਆ...

famous actress cheated of rs 2 44 lakh

ਥਿਏਟਰ 'ਚ ਫਿਲਮ ਵੇਖ ਰਹੀ ਸੀ ਮਸ਼ਹੂਰ ਅਦਾਕਾਰਾ, ਖਾਤੇ 'ਚੋਂ ਅਚਾਨਕ ਉੱਡ ਗਏ 2.44...

famous singer dies in road accident

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਸੜਕ ਹਾਦਸੇ 'ਚ ਮਸ਼ਹੂਰ ਗਾਇਕ ਦੀ ਮੌਤ,...

whoever finds missing actor raj kiran will get a reward of rs 4 78 lakh

ਲਾਪਤਾ Actor ਰਾਜ ਕਿਰਨ ਨੂੰ ਲੱਭਣ ਵਾਲੇ ਨੂੰ ਮਿਲੇਗਾ 4.78 ਲੱਖ ਰੁਪਏ ਦਾ ਇਨਾਮ !...

silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +