ਮੁੰਬਈ– ਮਹਾਰਾਸ਼ਟਰ ਤੋਂ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੇ ਆਸਾਮ ’ਚ ਹੜ੍ਹ ਰਾਹਤ ਕੰਮ ਲਈ 51 ਲੱਖ ਰੁਪਏ ਦਾਨ ਦਿੱਤੇ ਹਨ। ਵਿਧਾਇਕਾਂ ਦੇ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀਤੇ ਇਕ ਹਫ਼ਤੇ ਤੋਂ ਸ਼ਿਵ ਸੈਨਾ ਦੇ ਬਾਗੀ ਵਿਧਾਇਕ ਗੁਹਾਟੀ ’ਚ ਇਕ ਹੋਟਲ ’ਚ ਠਹਿਰੇ ਹੋਏ ਹਨ। ਦਰਅਸਲ ਸੀਨੀਅਰ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ’ਚ ਇਨ੍ਹਾਂ ਵਿਧਾਇਕਾਂ ਨੇ ਬਗਾਵਤ ਦਾ ਝੰਡਾ ਚੁੱਕਿਆ ਹੈ।
ਗੁਹਾਟੀ ਦੇ ਲਗਜ਼ਰੀ ਹੋਟਲ ’ਚ ਠਹਿਰੇ ਵਿਧਾਇਕ
ਦਰਅਸਲ ਆਸਾਮ ਦੇ ਜ਼ਿਆਦਾਤਰ ਇਲਾਕਿਆਂ ’ਚ ਹੜ੍ਹ ਦਰਮਿਆਨ ਗੁਹਾਟੀ ਦੇ ਲਗਜ਼ਰੀ ਹੋਟਲ ’ਚ ਠਹਿਰਨ ਨੂੰ ਲੈ ਕੇ ਜਾਰੀ ਆਲੋਚਨਾ ਦਰਮਿਆਨ ਬਾਗੀ ਵਿਧਾਇਕਾਂ ਦੇ ਬੁਲਾਰੇ ਦੀਪਕ ਕੇਸਰਕਰ ਨੇ ਕਿਹਾ ਕਿ ਹੜ੍ਹ ਰਾਹਤ ਕੰਮ ’ਚ ਸਾਡੇ ਯੋਗਦਾਨ ਦੇ ਤੌਰ ’ਤੇ ਸ਼ਿੰਦੇ ਨੇ ਆਸਾਮ ਮੁੱਖ ਮੰਤਰੀ ਰਾਹਤ ਫੰਡ ’ਚ 51 ਲੱਖ ਰੁਪਏ ਦਾਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ।
ਇਸ ਵਜ੍ਹਾ ਕਰ ਕੇ ਬਾਗੀ ਹੋਏ ਵਿਧਾਇਕ
ਕੇਸਰਕਰ ਨੇ ਕਿਹਾ ਕਿ ਮਹਾਰਾਸ਼ਟਰ ਦੇ ਰਾਜਪਾਲ ਬੀ. ਐਸ. ਕੋਸ਼ਆਰੀ ਨੇ ਵੀਰਵਾਰ ਨੂੰ ਵਿਧਾਨ ਸਭਾ ’ਚ ਊਧਵ ਠਾਕਰੇ ਅਗਵਾਈ ਵਾਲੀ ਮਹਾਵਿਕਾਸ ਅਘਾੜੀ ਨੂੰ ਵਿਸ਼ਵਾਸ ਮਤ ਦਾ ਸਾਹਮਣਾ ਕਰਨ ਨੂੰ ਕਿਹਾ ਹੈ। ਇਸ ਲਈ ਬਾਗੀ ਵਿਧਾਇਕਾਂ ਨੇ ਗੁਹਾਟੀ ਤੋਂ ਨਿਕਲ ਕੇ ਮੁੰਬਈ ਕੋਲ ਕਿਸੇ ਸਥਾਨ ’ਤੇ ਜਾਣ ਦਾ ਫ਼ੈਸਲਾ ਲਿਆ ਹੈ। ਸ਼ਿੰਦੇ ਦੇ ਇਕ ਕਰੀਬੀ ਸਹਿਯੋਗੀ ਨੇ ਦੱਸਿਆ ਕਿ ਵਿਧਾਇਕਾਂ ਦਾ ਸਮੂਹ ਗੋਆ ਸਥਿਤ ਇਕ ਹੋਟਲ ’ਚ ਰੁਕੇਗਾ ਅਤੇ ਵੀਰਵਾਰ ਨੂੰ ਸਵੇਰੇ ਸਾਢੇ 9 ਵਜੇ ਮੁੰਬਈ ਪਹੁੰਚੇਗਾ। ਦਰਅਸਲ ਸ਼ਿਵ ਸੈਨਾ ਪ੍ਰਧਾਨ ਅਤੇ ਮੁੱਖ ਮੰਤਰੀ ਊਧਵ ਠਾਕਰੇ ਪ੍ਰਤੀ ਨਿਰਾਸ਼ਾ ਜਤਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਵਿਧਾਇਕ ਉਨ੍ਹਾਂ ਤੋਂ ਰਾਕਾਂਪਾ ਅਤੇ ਕਾਂਗਰਸ ਦਾ ਸਾਥ ਛੱਡਣ ਨੂੰ ਕਹਿ ਰਹੇ ਸਨ ਪਰ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਸ਼ਿਵਸੈਨਾ ਦੇ ਜ਼ਿਆਦਾਤਰ ਵਿਧਾਇਕਾਂ ਨੇ ਇਨ੍ਹਾਂ ਦੋਹਾਂ ਪਾਰਟੀ ਤੋਂ ਦੂਰੀ ਬਣਾਉਣ ਦਾ ਫ਼ੈਸਲਾ ਲਿਆ ਹੈ।
ਦਿੱਲੀ ਹਵਾਈ ਅੱਡੇ 'ਤੇ ਲਾਇਬੇਰੀਆ ਦੀ ਔਰਤ ਤੋਂ 13.26 ਕਰੋੜ ਰੁਪਏ ਦੀ ਕੋਕੀਨ ਜ਼ਬਤ
NEXT STORY