ਨਵੀਂ ਦਿੱਲੀ—ਹਾਲ ਹੀ ਅਲੀਗੜ੍ਹ 'ਚ 2 ਸਾਲ ਦੀ ਬੱਚੀ ਦੀ ਹੱਤਿਆ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਮਾਮਲੇ 'ਚ ਜਬਰ-ਜਨਾਹ ਦਾ ਸ਼ੱਕ ਮੰਨਿਆ ਜਾ ਰਿਹਾ ਹੈ ਹਾਲਾਂਕਿ ਪੁਲਸ ਇਸ ਗੱਲ ਤੋਂ ਇਨਕਾਰ ਕਰ ਰਹੀ ਹੈ। ਪੁਲਸ ਨੇ ਇਹ ਜ਼ਰੂਰ ਦੱਸਿਆ ਹੈ ਕਿ ਦੋਸ਼ੀ ਜ਼ਾਹਿਦ 'ਤੇ 2014 'ਚ ਆਪਣੀ ਹੀ ਬੇਟੀ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਲੱਗਾ ਸੀ ਅਤੇ ਉਹ ਜ਼ਮਾਨਤ 'ਤੇ ਚੱਲ ਰਿਹਾ ਸੀ। ਹੁਣ ਸੋਸ਼ਲ ਮੀਡੀਆ ਤੋਂ ਲੈ ਤੇ ਸੜਕਾਂ ਤੱਕ ਦੋਸ਼ੀ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਾਲ 2012 'ਚ ਦਿੱਲੀ 'ਚ ਹੋਇਆ ਨਿਰਭਯਾ ਕਾਂਡ ਹੈ। ਇਸ ਮਾਮਲੇ 'ਚ 4 ਦੋਸ਼ੀਆਂ ਨੂੰ ਦਿੱਲੀ ਦੀ ਸਾਕੇਤ ਅਦਾਲਤ ਨੇ ਸਤੰਬਰ 2013 ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਹੁਣ 7 ਸਾਲਾਂ ਬਾਅਦ ਪੀੜਤ ਦੀ ਮਾਂ ਨੂੰ ਫਿਰ ਤੋਂ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ, ਕਿਉਂਕਿ ਦੋਸ਼ੀਆਂ ਨੂੰ ਹੁਣ ਤੱਕ ਫਾਂਸੀ ਨਹੀਂ ਹੋਈ ਹੈ। ਇਹ ਇਕੱਲਾ ਮਾਮਲਾ ਨਹੀਂ ਹੈ ਜਦੋਂ ਦੋਸ਼ੀਆਂ ਨੂੰ ਜਬਰ ਜਨਾਹ ਦੇ ਮਾਮਲੇ 'ਚ ਮੌਤ ਦੀ ਸਜ਼ਾ ਦਿੱਤੀ ਗਈ ਹੈ ਪਰ ਲੰਬੇ ਸਮੇਂ ਤੱਕ ਅਮਲ ਨਹੀਂ ਹੋਇਆ ਹੈ। ਸ਼ਾਇਦ ਇਹ ਕਾਰਨ ਹੈ ਕਿ ਅਪਰਾਧੀਆਂ ਨੂੰ ਕਾਨੂੰਨ ਦੀ ਡਰ ਨਹੀਂ ਹੈ ਅਤੇ ਦੇਸ਼ 'ਚ ਅਪਰਾਧੀਆਂ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।
ਰੇਪ ਦੇ ਸਿਰਫ 15 ਫੀਸਦੀ ਮਾਮਲੇ ਹੀ ਪੁਲਸ ਤੱਕ ਪਹੁੰਚਦੇ ਹਨ-
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆ ਮੁਤਾਬਕ 2016 'ਚ ਰੇਪ ਦੇ ਕੁੱਲ 39,068 ਮਾਮਲੇ ਦਰਜ ਹੋਏ। ਸਾਲ 2016 'ਚ ਅਦਾਲਤਾਂ 'ਚ ਸੁਣਵਾਈ ਲਈ ਰੇਪ ਨਾਲ ਜੁੜੇ ਲਗਭਗ ਡੇਢ ਲੱਖ ਨਵੇਂ-ਪੁਰਾਣੇ ਮਾਮਲੇ ਪਹੁੰਚੇ। ਇਨ੍ਹਾਂ 'ਚ ਸਿਰਫ 18,552 ਦੀ ਸੁਣਵਾਈ ਹੋ ਸਕੀ। ਇਹ ਸਥਿਤੀ ਉਸ ਸਮੇਂ ਦੀ ਹੈ, ਜਦੋਂ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਮੁਤਾਬਕ ਯੌਨ ਹਿੰਸਾ ਦੇ ਸਿਰਫ 15 ਫੀਸਦੀ ਮਾਮਲੇ ਹੀ ਪੁਲਸ ਤੱਕ ਪਹੁੰਚਦੇ ਹਨ। ਸੁਪਰੀਮ ਕੋਰਟ ਦੇ ਜ਼ਿਆਦਾਤਰ ਅਤੇ ਸੰਵਿਧਾਨਿਕ ਮਾਮਲਿਆਂ ਦੇ ਮਾਹਿਰ ਵਿਰਾਗ ਗੁਪਤਾ ਨੇ ਦੱਸਿਆ ਹੈ ਕਿ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਅਤੇ ਅਦਾਲਤ 'ਚ ਜਨ ਸਮਰਥਨ ਦੀ ਕਮੀ ਨਾਲ ਨਿਰਭਯਾ ਦੇ ਮਾਤਾ-ਪਿਤਾ ਨਿਰਾਸ਼ ਹਨ, ਅਦਾਲਤ ਤੋਂ ਤਾਂ ਦੇਸ਼ਵਾਸ ਨਿਰਾਸ਼ ਦਾ ਮਾਹੌਲ ਹੈ। ਨਿਰਭਯਾ ਤੋਂ ਬਾਅਦ ਦਿੱਲੀ 'ਚ ਹਰ ਰੋਜ਼ 6 ਅਪਰਾਧ ਹੋ ਰਹੇ ਹਨ ਅਤੇ ਇਨ੍ਹਾਂ ਮਾਮਲਿਆਂ ਨੂੰ ਰੋਕਣ ਦੀ ਵਿਵਸਥਾ ਬਣਾਉਣ ਲਈ ਦਾਇਰ ਕੀਤੀ ਜਨਹਿਤ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਨਹੀਂ ਹੋ ਰਹੀ ਹੈ।
ਰੇਪ ਮਾਮਲੇ 'ਚ ਦੇਸ਼ 'ਚ ਸਭ ਤੋਂ ਅੱਗੇ ਮੱਧ ਪ੍ਰਦੇਸ਼, ਰਿਪੋਰਟ 'ਚ ਖੁਲਾਸਾ- 20 ਰੇਪ ਦੋਸ਼ੀਆਂ ਨੂੰ ਮੌਤ ਦੀ ਸਜ਼ਾ
ਨੈਸ਼ਨਲ ਲਾਅ ਯੂਨੀਵਰਸਿਟੀ ਦੀ ਜਨਵਰੀ 2019 'ਚ ਆਈ ਰਿਪੋਰਟ ਦੱਸਦੀ ਹੈ ਕਿ ਦਸੰਬਰ 2018 ਤੱਕ ਵੱਖ-ਵੱਖ ਦੋਸ਼ਾਂ ਦੇ 426 ਅਜਿਹੇ ਦੋਸ਼ੀ ਸੀ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। 2017 ਦੇ ਅੰਕੜਿਆਂ ਮੁਤਾਬਕ 14 ਸਾਲਾਂ 'ਚ ਸਿਰਫ 4 ਦੋਸ਼ੀਆਂ ਨੂੰ ਹੀ ਫਾਂਸੀ ਦੀ ਸਜ਼ਾ ਹੋਈ। ਇਨ੍ਹਾਂ 4 ਮਾਮਲਿਆਂ 'ਚੋਂ 1 ਮਾਮਲਾ ਰੇਪ ਕੇਸ ਸੀ। 2018 'ਚ 162 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਹ ਪਿਛਲੇ 2 ਦਹਾਕਿਆਂ 'ਚ ਸਭ ਤੋਂ ਜ਼ਿਆਦਾ ਗਿਣਤੀ ਸੀ। ਸਭ ਤੋਂ ਜ਼ਿਆਦਾ 22 ਮੌਤ ਦੀ ਸਜ਼ਾ ਮੱਧ ਪ੍ਰਦੇਸ਼ 'ਚ ਦਿੱਤੀ ਗਈ। ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚ 20 ਮਾਮਲੇ ਰੇਪ ਮਾਮਲੇ ਸੀ। ਸਾਲ 2018 'ਚ ਭਾਰਤੀ ਦੰਡ ਵਿਧਾਨ 'ਚ ਸੋਧ ਦੀ ਕਾਰਨ ਹੋਇਆ। ਜਿਸ 'ਚ
12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਰੇਪ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਵਿਵਸਥਾ ਜੋੜੀ ਗਈ ਸੀ। ਦੇਸ਼ 'ਚ ਕੁੱਲ 58 ਮਾਮਲੇ ਅਜਿਗੇ ਸੀ ਜਿੱਥੇ ਰੇਪ ਮਾਮਲਿਆਂ ਤੋਂ ਬਾਅਦ ਹੱਤਿਆ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਪਰ ਇਨ੍ਹਾਂ 'ਚ ਇੱਕ ਨੂੰ ਵੀ ਫਾਂਸੀ ਨਹੀਂ ਹੋ ਸਕੀ।
ਨਿਰਭਯਾ ਮਾਮਲੇ ਤੋਂ ਬਾਅਦ ਅਪਰਾਧਿਕ ਕਾਨੂੰਨ 'ਚ ਹੋਰ ਸਖਤੀ ਲਿਆਂਦੀ ਗਈ ਅਤੇ ਕਈ ਬਦਲਾਅ ਕੀਤੇ ਗਏ ਪਰ ਪੁਲਸ ਅਤੇ ਅਦਾਲਤਾਂ ਦਾ ਸਿਸਟਮ ਨਹੀਂ ਬਦਲਿਆ। ਹੁਣ ਵੀ ਮਾਮਲੇ ਕਈ ਸਾਲ ਚੱਲਦੇ ਰਹਿੰਦੇ ਹਨ। ਸਾਲਾਂ ਬਾਅਦ ਵੀ ਗਵਾਹ ਨਹੀਂ ਰਹਿੰਦੇ ਹਨ ਸਿਰਫ ਕਾਨੂੰਨ ਦੀਆਂ ਧਾਰਾਵਾਂ ਵੱਧ ਜਾਂਦੀਆਂ ਹਨ। ਇਨ੍ਹਾਂ 'ਚ ਕੁਝ ਅਜਿਹੇ ਮਾਮਲੇ ਹਨ।
1. ਨਿਰਭਯਾ ਮਾਮਲਾ, ਨਵੀਂ ਦਿੱਲੀ-16 ਦਸੰਬਰ 2012 ਦੀ ਰਾਤ ਨਿਰਭਯਾ ਦੇ ਨਾਲ ਚੱਲਦੀ ਬੱਸ 'ਚ ਸਮੂਹਿਕ ਜਬਰ ਜਨਾਹ ਹੋਇਆ ਸੀ। ਹਾਲਤ ਗੰਭੀਰ ਹੋਣ ਦੀ ਸਥਿਤੀ 'ਚ ਸਿੰਗਾਪੁਰ ਭੇਜਿਆ ਗਿਆ ਸੀ, ਜਿੱਥੇ ਡਾਕਟਰ ਉਸ ਨੂੰ ਬਚਾ ਨਹੀਂ ਸਕੇ।
ਸਜ਼ਾ- ਹੇਠਲੀ ਅਦਾਲਤ ਨੇ 3 ਮਹੀਨਿਆਂ 'ਚ ਨਿਪਟਾਰਾ ਕਰਦੇ ਹੋਏ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਇੱਕ ਦੋਸ਼ੀ ਨਬਾਲਿਗ ਹੋਣ ਕਾਰਨ ਬਾਲ ਸੁਧਾਰ ਘਰ ਭੇਜਿਆ ਗਿਆ ਸੀ, ਇੱਕ ਨੇ ਆਤਮ ਹੱਤਿਆ ਕਰ ਲਈ ਸੀ ਅਤੇ ਬਾਕੀ 4 ਹੋਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ
ਹੁਣ ਦੀ ਸਥਿਤੀ-ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪਟੀਸ਼ਨ ਦਾਇਰ ਕੇ ਦੋਸ਼ੀਆਂ ਨੂੰ ਜਲਦ ਫਾਂਸੀ ਦੇਣ ਦੀ ਮੰਗ ਕੀਤੀ ਹੈ। ਇਸ 'ਤੇ ਅਦਾਲਤ ਨੇ ਤਿਹਾੜ ਜੇਲ ਦੇ ਡਾਇਰੈਕਟਰ ਜਨਰਲ ਨੂੰ ਨੋਟਿਸ ਭੇਜ ਕੇ ਸਟੇਟਸ ਰਿਪੋਰਟ ਮੰਗੀ ਹੈ।
2. ਸ਼ਕਤੀ ਮਿਲ ਕੇਸ, ਮੁੰਬਈ-ਮੁੰਬਈ ਦੀ ਮਹਾਂਲਕਸ਼ਮੀ 'ਚ ਬੰਦ ਪਈ ਸ਼ਕਤੀ ਮਿਲ 'ਚ ਵਿਜੇ ਜਾਧਵ, ਮੁਹੰਮਦ ਕਾਸਿਨ ਸ਼ੇਖ ਅਤੇ ਮੁਹੰਮਦ ਸਲੀਮ ਅੰਸਾਰੀ ਨੇ 22 ਅਗਸਤ 2013 ਨੂੰ 22 ਸਾਲ ਦੀ ਫੋਟੋ ਜਰਨਲਿਸਟ ਨਾਲ ਸਮੂਹਿਕ ਰੇਪ ਕੀਤਾ ਸੀ। ਇਸ 'ਚ 2 ਨਾਬਾਲਿਗ ਸ਼ਾਮਲ ਸੀ ਅਤੇ ਪੁਲਸ ਨੇ 72 ਘੰਟਿਆਂ 'ਚ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਸਜ਼ਾ- ਸਾਲ 2014 'ਚ ਸੈਸ਼ਨ ਅਦਾਲਤ ਨੇ ਵਿਜੈ, ਕਾਸਿਮ ਅਤੇ ਸਲੀਮ ਨੂੰ ਫਾਂਸੀ ਦਿੱਤੀ ਗਈ ਜਦਕਿ ਸਿਰਾਜ ਖਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਾਲ 2014 'ਚ ਹੀ ਇੱਕ ਕਾਲ ਸੈਂਟਰ ਕਰਮਚਾਰੀ ਦੇ ਰੇਪ ਮਾਮਲੇ 'ਚ 3 ਨੂੰ ਸਜ਼ਾ ਸੁਣਾਈ ਗਈ। ਦੋ ਨਬਾਲਿਗਾਂ ਨੂੰ ਸੁਧਾਰ ਘਰ 'ਚ ਭੇਜਿਆ ਗਿਆ ਸੀ।
ਹੁਣ ਦੀ ਸਥਿਤੀ- ਬੰਬੇ ਹਾਈਕੋਰਟ 'ਚ ਸੁਣਵਾਈ ਜਾਰੀ, 3 ਜੂਨ ਨੂੰ ਅਦਾਲਤ ਨੇ ਧਾਰਾ 376 (ਈ) ਦੀ ਸੰਵਿਧਾਨਿਕ ਮਿਆਦ ਨੂੰ ਚੁਣੌਤੀ ਦੇਣ ਵਾਲੀ ਦੋਸ਼ੀਆਂ ਦੀ ਪਟੀਸ਼ਨ ਖਾਰਿਜ ਕਰ ਦਿੱਤੀ। ਫਾਂਸੀ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਹੁਣ ਸੁਣਵਾਈ ਬਾਕੀ।
3. ਨਿਠਾਰੀ ਕਾਂਡ, ਨਵੀਂ ਦਿੱਲੀ—2006 'ਚ ਨੋਇਡਾ ਦੇ ਨਿਠਾਰੀ ਪਿੰਡ ਦੀ ਇੱਕ ਕੋਠੀ 'ਚ ਨਰਕੰਕਾਲ ਮਿਲੇ ਸੀ। ਸੀ. ਬੀ. ਆਈ ਨੂੰ 40 ਅਜਿਹੇ ਪੈਕਟ ਮਿਲੇ ਸੀ, ਜਿਨ੍ਹਾਂ 'ਚ ਮਨੁੱਖੀ ਅੰਗਾਂ ਨੂੰ ਭਰ ਕੇ ਸੁੱਟ ਦਿੱਤਾ ਗਿਆ ਸੀ। ਕੋਠੀ ਦੇ ਮਾਲਕ ਮੋਨਿੰਦਰ ਸਿੰਘ ਪੰਧੇਰ ਅਤੇ ਉਸ ਦੇ ਨੌਕਰ ਸੁਰੇਂਦਰ ਕੋਲੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੋਵਾਂ 'ਤੇ ਹੱਤਿਆ ਅਤੇ ਰੇਪ ਸਮੇਤ ਕਈ ਹੋਰ ਮਾਮਲੇ ਦਰਜ ਹੋਏ
ਸਜ਼ਾ- 2009 'ਚ ਮੋਨਿੰਦਰ ਪੰਧੇਰ ਨੂੰ 2 ਹੋਰ ਸੁਰੇਂਦਰ ਕੋਲੀ ਨੂੰ 11 ਮਾਮਲਿਆਂ 'ਚ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਫਰਵਰੀ 2011 'ਚ ਸੁਪਰੀਮ ਕੋਰਟ ਨੇ ਵੀ ਸਜ਼ਾ ਬਰਕਰਾਰ ਰੱਖੀ। ਰਾਸ਼ਟਰਪਤੀ ਦਇਆ ਪਟੀਸ਼ਨ ਖਾਰਜ ਕਰ ਚੁੱਕੇ ਹਨ। 4 ਸਤੰਬਰ ਨੂੰ ਕੋਲੀ ਨੂੰ ਫਾਂਸੀ ਲਈ ਡਾਸਨਾ ਤੋਂ ਮੇਰਠ ਜੇਲ ਟਰਾਂਸਫਰ ਵੀ ਕਰ ਦਿੱਤਾ ਗਿਆ ਸੀ ਪਰ ਉਸ ਨੇ ਰਿਵਿਊ ਪਟੀਸ਼ਨ ਪਾ ਦਿੱਤੀ, ਜੋ ਖਾਰਿਜ ਹੋ ਗਈ।
ਹੁਣ ਦੀ ਸਥਿਤੀ- ਦੋਵੇਂ ਡਾਸਨਾ ਜੇਲ 'ਚ ਬੰਦ ਹਨ। ਪੰਧੇਰ ਨੇ ਇੱਕ ਮਾਮਲੇ 'ਚ ਮ੍ਰਿਤਕਾ ਦੇ ਪਿਤਾ ਦੀ ਗਵਾਹੀ ਫਿਰ ਤੋਂ ਕਰਵਾਏ ਜਾਣ ਦੀ ਅਰਜੀ ਦਿੱਤੀ ਹੈ।
4. ਬੀ. ਪੀ. ਓ. ਰੇਪ ਮਾਮਲਾ, ਪੂਨਾ-ਨਵੰਬਰ 2007 'ਚ ਪੂਨੇ ਦੀ 22 ਸਾਲਾਂ ਦੀ ਬੀ. ਪੀ. ਓ ਕਰਮਚਾਰੀ ਦੀ ਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਨੇ ਦੋਸ਼ੀ ਪੁਰਸ਼ੋਤਮ ਬੋਰਾਟੇ ਅਤੇ ਪ੍ਰਦੀਪ ਕੋਕੜੇ ਨੂੰ ਗ੍ਰਿਫਤਾਰ ਕੀਤਾ ਸੀ। ਬੋਰਾਟੇ ਉਸ ਬੀ. ਪੀ. ਓ ਫਰਮ 'ਚ ਡਰਾਈਵਰ ਸੀ, ਜਿੱਥੇ ਪੀੜਤ ਕੰਮ ਕਰਦੀ ਸੀ।
ਸਜ਼ਾ-ਮਾਰਚ 2012 'ਚ ਪੂਨੇ ਦੀ ਸੋਸ਼ਲ ਕੋਰਟ ਨੇ ਦੋਸ਼ੀ ਪੁਰਸ਼ੋਤਮ ਬੋਰਾਟੇ ਅਤੇ ਪ੍ਰਦੀਪ ਕੋਕੜੇ ਨੂੰ ਦੋਸ਼ੀ ਦੱਸਦੇ ਹੋਏ ਸਜ਼ਾ ਏ ਮੌਤ ਸੁਣਾਈ। ਸੁਪਰੀਮ ਕੋਰਟ ਤੋਂ ਲੈ ਕੇ ਰਾਸ਼ਟਰਪਤੀ ਤੱਕ ਫਾਂਸੀ 'ਤੇ ਰੋਕ ਲਗਾਉਣ ਦੀ ਪਟੀਸ਼ਨਾਂ ਖਾਰਿਜ ਕਰ ਚੁੱਕੇ ਹਨ।
ਹੁਣ ਦੀ ਸਥਿਤੀ- 24 ਜੂਨ ਨੂੰ ਦੋਵਾਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਣੀ ਸੀ। ਇਸ ਸਾਲ 1 ਅਪ੍ਰੈਲ ਨੂੰ ਪੂਨੇ ਦੇ ਸੈਸ਼ਨ ਅਦਾਲਤ ਨੇ ਇਹ ਤਾਰੀਖ ਤੈਅ ਕੀਤੀ ਸੀ। ਦੋਵਾਂ ਨੇ ਫਾਂਸੀ ਦੇਣ 'ਚ ਦੇਰੀ ਤੋਂ ਮੌਲਿਕ ਅਧਿਕਾਰਾਂ ਦੇ ਉਲੰਘਣ ਦੀ ਗੱਲ ਕਰਦੇ ਹੋਏ ਬੰਬੇ ਹਾਈਕੋਰਟ ਤੋਂ ਸਜ਼ਾ ਬਦਲਾਕੇ ਉਮਰਕੈਦ 'ਚ ਕਰਨ ਦੀ ਮੰਗ ਕੀਤੀ ਹੈ।
5. 4 ਮਹੀਨਿਆਂ ਦੀ ਬੱਚੀ ਨਾਲ ਰੇਪ ਮਾਮਲਾ, ਇੰਦੌਰ -ਮੱਧ ਪ੍ਰਦੇਸ਼ ਦੇ ਇੰਦੌਰ 'ਚ 4 ਮਹੀਨਿਆਂ ਦੀ ਮਾਸੂਮ ਨਾਲ ਹੈਵਾਨੀਅਤ ਹੋਈ । ਬੱਚੀ 19 ਫਰਵਰੀ 2018 ਨੂੰ ਆਪਣੀ ਮਾਂ ਨਾਲ ਸੌਂ ਰਹੀ ਸੀ। ਇਸ ਦੌਰਾਨ ਇੱਕ ਰਿਸ਼ਤੇਦਾਰ ਨੇ ਉਸ ਨੂੰ ਅਗਵਾ ਕਰ ਕੇ ਰੇਪ ਕੀਤਾ ਅਤੇ ਹੱਤਿਆ ਕਰ ਦਿੱਤੀ ਸੀ। ਦੋਸ਼ੀ ਰਾਜਕੁਮਾਰ ਨੂੰ ਸੀ. ਸੀ. ਟੀ. ਵੀ ਫੁਟੇਜ ਦੀ ਮਦਦ ਨਾਲ ਫੜਿਆ ਗਿਆ ਸੀ।
ਹੁਣ ਦੀ ਸਥਿਤੀ- ਦੋਸ਼ੀ ਜੇਲ 'ਚ
ਜਨਮ ਤੋਂ ਬਾਅਦ ਇਸ ਨਰਸ ਦੀ ਗੋਦ 'ਚ ਆਏ ਸਨ ਰਾਹੁਲ, ਮਿਲ ਕੇ ਲਾਇਆ ਗਲੇ
NEXT STORY