ਨਵੀਂ ਦਿੱਲੀ- ਰੇਲਵੇ ਸੁਰੱਖਿਆ ਫੋਰਸ (RPF) 'ਚ ਕਾਂਸਟੇਬਲ ਅਤੇ ਸਬ-ਇੰਸਪੈਕਟਰ (SI) ਦੇ 2250 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਗਈਆਂ ਹਨ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://rpf.indianrailways.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਤਹਿਤ ਉਮੀਦਵਾਰਾਂ ਦੀ ਚੋਣ ਸਕ੍ਰੀਨਿੰਗ, ਲਿਖਤੀ ਪ੍ਰੀਖਿਆ, ਫਿਜੀਕਲ ਟੈਸਟ, ਮੈਡੀਕਲ ਟੈਸਟ ਅਤੇ ਦਸਤਾਵੇਜ਼ੀ ਵੈਰੀਫੀਕੇਸ਼ਨ ਮਗਰੋਂ ਕੀਤੀ ਜਾਵੇਗੀ।
ਅਰਜ਼ੀ ਫ਼ੀਸ
ਜਨਰਲ ਵਰਗ, ਓ. ਬੀ. ਸੀ. ਅਤੇ ਈ. ਡਬਲਿਊ. ਐੱਸ. ਵਰਗ ਲਈ ਅਰਜ਼ੀ ਫੀਸ 500 ਰੁਪਏ ਰੱਖੀ ਗਈ ਹੈ। ਜਦਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਔਰਤਾਂ ਅਤੇ ਐਕਸ ਸਰਵਿਸਮੈਨ ਲਈ ਅਰਜ਼ੀ ਫ਼ੀਸ 250 ਰੁਪਏ ਹੈ। ਫੀਸ ਦਾ ਭੁਗਤਾਨ ਆਨਲਾਈਨ ਰਾਹੀਂ ਕੀਤਾ ਜਾ ਸਕਦਾ ਹੈ।
ਉਮਰ ਹੱਦ
ਉਮਰ ਹੱਦ ਦੀ ਗੱਲ ਕੀਤੀ ਜਾਵੇ ਤਾਂ 18 ਤੋਂ 25 ਸਾਲ ਤੱਕ ਰੱਖੀ ਗਈ ਹੈ। ਹਾਲਾਂਕਿ ਰਿਜ਼ਰਵਡ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਨਿਯਮਾਂ ਮੁਤਾਬਕ ਛੋਟ ਵੀ ਦਿੱਤੀ ਜਾਵੇਗੀ।
ਸਿੱਖਿਅਕ ਯੋਗਤਾ
ਕਾਂਸਟੇਬਲ ਲਈ ਯੋਗਤਾ 10ਵੀਂ ਪਾਸ ਰੱਖੀ ਗਈ ਹੈ। ਜਦਕਿ SI (ਸਬ-ਇੰਸਪੈਕਟਰ) ਲਈ ਯੋਗਤਾ ਗ੍ਰੈਜੂਏਟ ਰੱਖੀ ਗਈ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਣਗੇ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਇੱਕਠਿਆਂ ਚੋਣਾਂ ਕਰਵਾਉਣ ਬਾਰੇ EC ਨੇ ਸਰਕਾਰ ਨੂੰ ਕਿਹਾ- EVM ਲਈ ਹਰ 15 ਸਾਲ 'ਚ ਖਰਚ ਹੋਣਗੇ ਕਰੋੜਾਂ ਰੁਪਏ
NEXT STORY