ਨਵੀਂ ਦਿੱਲੀ: ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਨੇ ਸਪੈਸ਼ਲਿਸਟ ਅਫ਼ਸਰ ਭਰਤੀ (IBPS SO ਭਰਤੀ 2025/ CRP SPL-XV) ਲਈ ਇਕ ਹਜ਼ਾਰ ਤੋਂ ਵੱਧ ਅਸਾਮੀਆਂ ਦੀ ਭਰਤੀ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਆਈ.ਟੀ. ਅਫਸਰ (ਸਕੇਲ-1): 203 ਪੋਸਟਾਂ
ਖੇਤੀਬਾੜੀ ਖੇਤਰ ਅਫਸਰ (ਸਕੇਲ I): 310 ਪੋਸਟਾਂ
ਰਾਜਭਾਸ਼ਾ ਅਧਿਕਾਰੀ (ਸਕੇਲ I): 78 ਪੋਸਟਾਂ
ਲਾਅ ਅਫਸਰ (ਸਕੇਲ I): 56 ਪੋਸਟਾਂ
ਐਚ.ਆਰ./ਪਰਸਨਲ ਅਫਸਰ (ਸਕੇਲ I): 10 ਪੋਸਟਾਂ
ਮਾਰਕੀਟਿੰਗ ਅਫਸਰ (ਸਕੇਲ I): 350 ਪੋਸਟਾਂ
ਆਖ਼ਰੀ ਤਾਰੀਖ਼
ਉਮੀਦਵਾਰ 21 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਵੱਖ-ਵੱਖ ਅਹੁਦਿਆਂ ਲਈ ਉਮੀਦਵਾਰਾਂ ਦੀ ਵੱਖ-ਵੱਖ ਵਿਦਿਅਕ ਯੋਗਤਾ ਹੋਣੀ ਚਾਹੀਦੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਸਵਾਰੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਜ਼ਬਰਦਸਤ ਟੱਕਰ, 3 ਲੋਕਾਂ ਦੀ ਮੌਤ, 6 ਜ਼ਖ਼ਮੀ
NEXT STORY