ਔਰੰਗਾਬਾਦ , (ਏਜੰਸੀ)–ਬਿਹਾਰ ਦੇ ਔਰੰਗਾਬਾਦ ਜ਼ਿਲੇ ’ਚ ਅਣਪਛਾਤੇ ਹਮਲਾਵਰਾਂ ਨੇ ਨਗਰ ਨਿਗਮ ਦੇ ਇਕ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕ ਦੀ ਪਛਾਣ ਡੇਹਰੀ-ਡਾਲਮੀਆਨਗਰ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (ਈ.ਓ.) ਵਿਮਲ ਕੁਮਾਰ ਵਜੋਂ ਹੋਈ ਹੈ।
ਪੁਲਸ ਅਨੁਸਾਰ ਇਹ ਘਟਨਾ ਬਾਰੂਣ ਥਾਣੇ ਅਧੀਨ ਇਲਾਕੇ ਦੇ ਧਨੌਤੀ ਪੁਲ ਨੇੜੇ ਉਦੋਂ ਵਾਪਰੀ, ਜਦੋਂ ਕੁਮਾਰ ਡੇਹਰੀ ਤੋਂ ਸੋਨ ਨਹਿਰ ਸੇਵਾ ਮਾਰਗ ਰਾਹੀਂ ਪਟਨਾ ਜਾ ਰਹੇ ਸਨ। ਔਰੰਗਾਬਾਦ ਦੇ ਪੁਲਸ ਸੁਪਰਡੈਂਟ ਉਪੇਂਦਰ ਨਾਥ ਵਰਮਾ ਨੇ ਦੱਸਿਆ ਕਿ ਹਮਲਾਵਰਾਂ ਨੇ ਵਿਮਲ ਦੇ ਵਾਹਨ ਨੂੰ ਰੋਕ ਕੇ ਪਹਿਲਾਂ ਡਾਂਗਾਂ ਨਾਲ ਹਮਲਾ ਕੀਤਾ ਅਤੇ ਬਾਅਦ ’ਚ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਕੁਮਾਰ ਨੂੰ ਜਮੁਹਾਰ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਕਸਟਮ ਵਿਭਾਗ ਦੀ ਵੱਡੀ ਕਰਵਾਈ ! ਕੇਰਲਮ ਦੇ ਕਈ ਹਵਾਈ ਅੱਡਿਆਂ ਤੋਂ 11 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਜ਼ਬਤ
NEXT STORY