ਨੈਸ਼ਨਲ ਡੈਸਕ: ਅੱਜ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਆਹ ਸਮਾਗਮ ਦੌਰਾਨ ਨੱਚਦਿਆਂ ਨੌਜਵਾਨ ਅਚਾਨਕ ਹੇਠਾਂ ਡਿੱਗ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - "ਅਗਲਾ ਨੰਬਰ ਕੇਜਰੀਵਾਲ ਦਾ", ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਪਿਲ ਮਿਸ਼ਰਾ ਦਾ ਬਿਆਨ
ਤੇਲੰਗਾਨਾ 'ਚ ਇਕ 19 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਵਿਚ ਆਇਆ ਸੀ ਅਤੇ ਡਾਂਸ ਕਰਨ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਘਟਨਾ ਸ਼ਨੀਵਾਰ 25 ਫ਼ਰਵਰੀ ਰਾਤ ਦੀ ਦੱਸੀ ਜਾ ਰਹੀ ਹੈ। ਹੈਦਰਾਬਾਦ ਤੋਂ ਤਕਰੀਬਨ 200 ਕਿੱਲੋਮੀਟਰ ਦੂਰ ਨਿਰਮਲ ਜ਼ਿਲ੍ਹੇ ਦੇ ਪਾਰਡੀ ਪਿੰਡ ਵਿਚ ਮੋਤਿਮ ਨਾਂ ਦਾ ਨੌਜਵਾਨ ਆਪਣੇ ਇਕ ਰਿਸ਼ਤੇਦਾਰ ਦੇ ਵਿਆਹ ਵਿਚ ਨੱਚ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਪੁਲਵਾਮਾ 'ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਨੂੰ ਗੋਲ਼ੀਆਂ ਨਾਲ ਭੁੰਨਿਆ, ਘਰ ਤੋਂ ਕੁੱਝ ਕਦਮਾਂ ਦੀ ਦੂਰੀ 'ਤੇ ਕੀਤਾ ਕਤਲ
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਨੌਜਵਾਨ ਨੱਚਦੇ-ਨੱਚਦੇ ਅਚਾਨਕ ਜ਼ਮੀਨ 'ਤੇ ਥੱਲੇ ਡਿੱਗ ਜਾਂਦਾ ਹੈ। ਨੌਜਵਾਨ ਦੇ ਡਿਗਦਿਆਂ ਹੀ ਭਾਜੜਾਂ ਪੈ ਜਾਂਦੀਆਂ ਹਨ। ਮਹਿਮਾਨਾਂ ਨੇ ਉਸ ਨੂੰ ਫ਼ੌਰਨ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਦਿਲ ਦਾ ਦੌਰਾ ਪਿਆ ਹੋਵੇਗਾ। ਵੀਡੀਓ ਵਿਚ ਦਿਖਣ ਵਾਲਾ ਨੌਜਵਾਨ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੇ ਕਿਨਵਟ ਤਹਿਸੀਲ ਦੇ ਸ਼ਿਵਨੀ ਦਾ ਰਹਿਣ ਵਾਲਾ ਹੈ। ਉਸ ਦੀ ਉਮਰ ਤਕਰੀਬਨ 19 ਸਾਲ ਦੱਸੀ ਜਾ ਰਹੀ ਹੈ। ਉਹ ਹੈਦਰਾਬਾਦ ਤੋਂ ਤਕਰੀਬਨ 200 ਕਿੱਲੋਮੀਟਰ ਦੂਰ ਨਿਰਮਲ ਜ਼ਿਲ੍ਹੇ ਦੇ ਪਾਰਡੀ ਪਿੰਡ ਵਿਚ ਆਪਣੇ ਰਿਸ਼ਤੇਦਾਰ ਦੇ ਵਿਆਹ ਵਿਚ ਆਇਆ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ - ਗੋਇੰਦਵਾਲ ਜੇਲ੍ਹ ਗੈਂਗਵਾਰ 'ਤੇ ਜੱਗੂ ਭਗਵਾਨਪੁਰੀਆ ਦੀ ਧਮਕੀ, "ਕਤਲ ਨਾਲ ਲਵਾਂਗੇ ਕਤਲ ਦਾ ਬਦਲਾ"
ਵੀਡੀਓ 'ਚ ਸਾਫ਼-ਸਾਫ਼ ਦਿਖ ਰਿਹਾ ਹੈ ਕਿ ਵਿਆਹ ਸਮਾਗਮ ਵਿਚ ਇਕ ਤੇਲੁਗੂ ਫ਼ਿਲਮ ਦੇ ਗਾਣੇ 'ਤੇ ਨੱਚ ਰਿਹਾ ਹੈ। ਤਕਰੀਬਨ 40 ਸੈਕਿੰਡ ਦੀ ਵੀਡੀਓ ਵਿਚ ਕੁੱਝ ਸਮੇਂ ਬਾਅਦ ਦਿਖਦਾ ਹੈ ਕਿ ਉਹ ਡਾਂਸ ਕਰਦੇ-ਕਰਦੇ ਅਚਨਾਕ ਜ਼ਮੀਨ 'ਤੇ ਡਿੱਗ ਜਾਂਦਾ ਹੈ। ਤੇਲੰਗਾਨਾ ਵਿਚ ਚਾਰ ਦਿਨਾਂ ਵਿਚ ਅਜਿਹਾ ਦੂਸਰਾ ਮਾਮਲਾ ਸਾਹਮਣੇ ਆਇਆ ਹੈ। 22 ਫਰਵਰੀ ਨੂੰ ਵੀ ਹੈਦਰਾਬਾਦ ਦੇ ਇਕ ਜਿਮ ਵਿਚ ਕਸਰਤ ਕਰਨ ਦੌਰਾਨ 24 ਸਾਲਾ ਇਕ ਪੁਲਸ ਕਾਂਸਟੇਬਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮੇਘਾਲਿਆ ਚੋਣਾਂ: 369 ਉਮੀਦਵਾਰਾਂ ਦੀ ਕਿਸਮਤ EVM 'ਚ ਬੰਦ, 2 ਮਾਰਚ ਨੂੰ ਆਉਣਗੇ ਨਤੀਜੇ
NEXT STORY