ਪੁਣੇ– ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੇਨਾ (ਐੱਮ. ਐੱਨ. ਐੱਸ.) ਨੇ ਹੁਣ ਪੁਲਸ ਨੂੰ ਮਸਜਿਦਾਂ ਤੋਂ ਲਾਊਡਸਪੀਕਰ ਹਟਾਉਣ ਦੀ ਧਮਕੀ ਦਿੱਤੀ ਹੈ। ਪਾਰਟੀ ਨੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਪੁਣੇ ਪੁਲਸ ਦੇ ਕਮਿਸ਼ਨਰ ਨੂੰ ਚਿੱਠੀ ਲਿੱਖੀ ਹੈ। ਇਸ ’ਚ ਕਿਹਾ ਗਿਆ ਹੈ ਕਿ ਮਸਜਿਦਾਂ ’ਤੋਂ ਲਾਊਡ ਸਪੀਕਰ ਉਤਾਰ ਕੇ ਸੜਕਾਂ ’ਤੇ ਰੱਖੋ। ਮੌਲਾਨਾ ਤੋਂ ਸਹਿਮਤੀ ਪੱਤਰ ਲਓ। ਨਹੀਂ ਤਾਂ ਮਨਸੇ ਥਾਣਿਆਂ ਦੇ ਸਾਹਮਣੇ ਹਨੂੰਮਾਨ ਚਾਲੀਸਾ ਚਲਾ ਕੇ ਆਪਣਾ ਵਿਰੋਧ ਦਰਜ ਕਰਵਾਏਗੀ।
ਮਨਸੇ ਵਲੋਂ ਜਾਰੀ ਿਚੱਠੀ ’ਚ ਕਿਹਾ ਗਿਆ ਹੈ ਕਿ ਲਾਊਡਸਪੀਕਰ ਇੱਕ ਸਮਾਜਿਕ ਮੁੱਦਾ ਹੈ । ਅਸੀਂ ਧਾਰਮਿਕ ਦਰਾੜ ਪੈਦਾ ਨਹੀਂ ਕਰਨਾ ਚਾਹੁੰਦੇ। ਅਸੀਂ ਆਪਣੇ ਫੈਸਲੇ ’ਤੇ ਕਾਇਮ ਹਾਂ। ਪੂਰੇ ਪੁਣੇ ਸ਼ਹਿਰ ਦੀਆਂ ਲਗਭਗ ਸਾਰੀਆਂ ਮਸਜਿਦਾਂ ਵਿੱਚ ਲਾਊਡ ਸਪੀਕਰ ਲੱਗੇ ਹੋਏ ਹਨ ਜੋ ਅਣਅਧਿਕਾਰਤ ਹਨ। ਲਾਊਡ ਸਪੀਕਰਾਂ ਨੂੰ ਸਥਾਈ ਤੌਰ ’ਤੇ ਹਟਾ ਦਿੱਤਾ ਜਾਵੇ ਜਾਂ ਬੰਦ ਕਰ ਦਿੱਤਾ ਜਾਵੇ ਤਾਂ ਜੋ ਆਸ-ਪਾਸ ਰਹਿਣ ਵਾਲੇ ਨਾਗਰਿਕ ਇਸ ਤੋਂ ਨਿਕਲਣ ਵਾਲੀ ਉੱਚੀ ਆਵਾਜ਼ ਤੋਂ ਪ੍ਰੇਸ਼ਾਨ ਨਾ ਹੋਣ। ਅਸੀਂ ਅਜ਼ਾਨ ਦੇ ਵਿਰੁੱਧ ਨਹੀਂ ਹਾਂ । ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਹਾਂ ਕਿ ਅਜਿਹਾ ਲਾਊਡਸਪੀਕਰਾਂ ਰਾਹੀਂ ਨਹੀਂ ਹੋਣਾ ਚਾਹੀਦਾ। ਸਾਨੂੰ ਇਨ੍ਹਾਂ ਸਾਰੀਆਂ ਮਸਜਿਦਾਂ ਦੇ ਮੌਲਵੀਆਂ ਨਾਲ ਗੱਲ ਕਰ ਕੇ ਪੁਲਸ ਨੂੰ ਲਿਖਤੀ ਰਿਪੋਰਟ ਦੇਣੀ ਚਾਹੀਦੀ ਹੈ। ਪੁਲਸ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਨਾਲ ਅਮਨ ਕਾਨੂੰਨ ਭੰਗ ਨਾ ਹੋਵੇ।
ਰਾਜ ਠਾਕਰੇ : ਮਰਾਠੀ ਮਾਨੁਸ਼ ਤੋਂ ਹਨੂੰਮਾਨ ਚਾਲੀਸਾ ਤੱਕ
NEXT STORY