ਨਵੀਂ ਦਿੱਲੀ- ਫਰਜ਼ੀ ਵੀਜ਼ੇ ’ਤੇ ਓਮਾਨ ਪਹੁੰਚੀ ਇਕ ਭਾਰਤੀ ਮੂਲ ਦੀ ਔਰਤ ਨੂੰ ਮਸਕਟ ਤੋਂ ਵਾਪਸ ਦਿੱਲੀ ਡਿਪੋਰਟ ਕਰ ਦਿੱਤਾ ਗਿਆ। ਦਿੱਲੀ ਦੇ ਆਈ. ਜੀ. ਆਈ. ਏਅਰਪੋਰਟ ਪੁੱਜਣ ’ਤੇ ਦਿੱਲੀ ਪੁਲਸ ਨੇ ਫਰਜ਼ੀ ਵੀਜ਼ੇ ’ਤੇ ਸਫਰ ਕਰਨ ਦੇ ਦੋਸ਼ ’ਚ ਔਰਤ ਅਤੇ ਉਸ ਦੇ ਏਜੰਟ ਨੂੰ ਗ੍ਰਿਫ਼ਤਾਰ ਕੀਤਾ। ਔਰਤ ਦੀ ਪਛਾਣ ਤਮਿਲਨਾਡੂ ਨਿਵਾਸੀ ਨੂਰੀ ਇਬਰਾਹਿਮ ਅਤੇ ਬੈਂਗਲੁਰੂ ਦੇ ਏਜੰਟ ਇਬਰਾਹਿਮ ਕੇ. ਦੇ ਰੂਪ ’ਚ ਹੋਈ ਹੈ। ਡੀ. ਸੀ. ਪੀ. ਆਈ. ਜੀ. ਆਈ. ਸੰਜੈ ਤਿਆਗੀ ਨੇ ਦੱਸਿਆ ਕਿ 5 ਜਨਵਰੀ ਨੂੰ ਆਈ. ਜੀ. ਆਈ. ਏਅਰਪੋਰਟ ਦੇ ਕੋ-ਇਮੀਗ੍ਰੇਸ਼ਨ ਅਫਸਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ’ਚ ਦੱਸਿਆ ਸੀ ਕਿ ਮਸਕਟ ਤੋਂ ਡਿਪੋਰਟ ਹੋ ਕੇ ਇਕ ਔਰਤ ਯਾਤਰੀ ਨੂਰੀ ਇਬਰਾਹਿਮ ਆਈ. ਜੀ. ਆਈ. ਏਅਰਪੋਰਟ ’ਤੇ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਔਰਤ ਫੇਕ ਵੀਜ਼ੇ ’ਤੇ ਗ਼ੈਰ-ਕਾਨੂੰਨੀ ਰੂਪ ’ਚ ਓਮਾਨ ਪਹੁੰਚੀ ਸੀ। ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ : 300 ਕਰੋੜ ਦੀ ਕ੍ਰਿਪਟੋਕਰੰਸੀ ਲਈ ਕਾਰੋਬਾਰੀ ਅਗਵਾ, ਪੁਲਸ ਕਰਮੀ ਨਿਕਲਿਆ ਸਾਜ਼ਿਸ਼ ਦਾ ਮਾਸਟਰਮਾਈਂਡ
ਪੁੱਛਗਿਛ ਦੌਰਾਨ ਔਰਤ ਨੇ ਪੁਲਸ ਨੂੰ ਦੱਸਿਆ ਕਿ ਬੈਂਗਲੁਰੂ ਦੇ ਇਕ ਏਜੰਟ ਇਬਰਾਹਿਮ ਨੇ 50 ਹਜ਼ਾਰ ਰੁਪਏ ’ਚ ਉਨ੍ਹਾਂ ਨੂੰ ਬੈਂਗਲੁਰੂ ਏਅਰਪੋਰਟ ’ਤੇ ਪਹੁੰਚ ਕੇ ਉਸ ਨੂੰ ਵੀਜ਼ਾ ਮੁਹੱਈਆ ਕਰਾਇਆ ਸੀ। ਹੁਣ ਵੀ ਉਹ ਬੈਂਗਲੁਰੂ ’ਚ ਹੀ ਰਹਿ ਰਿਹਾ ਹੈ। ਇਸ ਤੋਂ ਬਾਅਦ ਏ. ਸੀ. ਪੀ. ਆਈ. ਜੀ. ਆਈ. ਦੀ ਦੇਖ-ਰੇਖ ’ਚ ਐੱਸ. ਐੱਚ. ਓ. ਯਸ਼ਪਾਲ ਸਿੰਘ ਦੀ ਅਗਵਾਈ ’ਚ ਐੱਸ. ਆਈ. ਯੋਗਿੰਦਰ ਸਿੰਘ, ਕਾਂਸਟੇਬਲ ਮੰਜੂ, ਮਨੀਸ਼ ਅਤੇ ਬੀਰ ਸਿੰਘ ਦੀ ਇਕ ਟੀਮ ਬਣਾ ਕੇ ਬੈਂਗਲੁਰੂ ਭੇਜਿਆ ਗਿਆ। ਟੀਮ ਨੇ ਕਾਰਵਾਈ ਕਰਦੇ ਹੋਏ ਬੈਂਗਲੁਰੂ ਪਹੁੰਚ ਕੇ ਉਸ ਦੇ ਸੰਭਾਵੀ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਸ ਨੂੰ ਇਲੈਕਟ੍ਰਾਨਿਕ ਸਰਵੀਲਾਂਸ ਰਾਹੀਂ ਮੁਲਜ਼ਮ ਏਜੰਟ ਨਾਲ ਵ੍ਹਟਸਐਪ ਦੇ ਮਾਧਿਅਮ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਪੁਲਸ ਟੀਮ ਨੇ ਉਸ ਦੇ ਲੋਕੇਸ਼ਨ ਨੂੰ ਟ੍ਰੈਕ ਕਰ ਕੇ ਉਸ ਨੂੰ ਫੜ ਲਿਆ। ਪੁਲਸ ਇਸ ਮਾਮਲੇ ’ਚ ਏਜੰਟ ਇਬਰਾਹਿਮ ਨੂੰ ਗ੍ਰਿਫ਼ਤਾਰ ਕਰ ਕੇ ਅੱਗੇ ਦੀ ਜਾਂਚ ’ਚ ਜੁੱਟ ਗਈ ਹੈ। ਨਾਲ ਹੀ ਫਰਾਰ ਚੱਲ ਰਹੇ ਹੋਰ ਏਜੰਟਾਂ ਦੀ ਤਲਾਸ਼ ’ਚ ਵੀ ਲੱਗ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੈਲਾਨੀਆਂ ਨੂੰ ਸ਼ਹਿਰ ਦੀ ਖੂਬਸੂਰਤੀ ਵਿਖਾਉਣ ਲਈ 'ਸ਼੍ਰੀਨਗਰ ਸਿਟੀ ਹੈਰੀਟੇਜ ਟੂਰ ਬੱਸ ਸੇਵਾ' ਸ਼ੁਰੂ
NEXT STORY