ਮੁੰਬਈ (ਵਾਰਤਾ)- ਮਹਾਰਾਸ਼ਟਰ ਦੇ ਪਿੰਪਰੀ-ਚਿੰਚਵੜ ਪੁਲਸ ਨੇ ਇਕ ਕਾਰੋਬਾਰੀ ਨੂੰ ਅਗਵਾ ਕਰ ਕੇ 300 ਕਰੋੜ ਰੁਪਏ ਦੀ ਕ੍ਰਿਪਟੋਕਰੰਸੀ ਵਸੂਲਣ ਦੇ ਮਾਮਲੇ 'ਚ ਇਕ ਪੁਲਸ ਕਰਮੀ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਦੋਸ਼ੀ ਦਿਲੀਪ ਤੁਕਾਰਾਮ ਖੰਡਾਰੇ ਪੁਣੇ ਵਿਚ ਸਾਈਬਰ ਕ੍ਰਾਈਮ ਸੈੱਲ 'ਚ ਕੰਮ ਕਰ ਚੁੱਕਾ ਸੀ। ਇਸੇ ਦੌਰਾਨ ਉਸ ਨੂੰ ਪਤਾ ਲੱਗਾ ਕਿ ਸ਼ੇਅਰ ਕਾਰੋਬਾਰੀ ਵਿਨੇ ਨਾਈਕ ਕੋਲ 300 ਕਰੋੜ ਰੁਪਏ ਦੇ ਬਿਟਕੁਆਇਨ ਹਨ। ਇਸ ਤੋਂ ਬਾਅਦ ਉਸ ਨੇ ਕਾਰੋਬਾਰੀ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ।
ਇਹ ਵੀ ਪੜ੍ਹੋ : ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ, ਵਿਆਹ ਤੋਂ ਅਗਲੇ ਦਿਨ ਲਾੜੇ ਨੇ ਕੀਤੀ ਅਜਿਹੀ ਹਰਕਤ ਕਿ ਪਹੁੰਚਿਆ ਥਾਣੇ
ਦੋਸ਼ੀ ਕਾਂਸਟੇਬਲ ਖੰਡਾਰੇ ਨੇ 7 ਹੋਰ ਲੋਕਾਂ ਦੇ ਨਾਲ ਮਿਲ ਕੇ ਬਿਟਕੁਆਇਨ ਦੀ ਜ਼ਬਰੀ ਵਸੂਲੀ ਲਈ 14 ਜਨਵਰੀ ਨੂੰ ਪੁਣੇ ਦੇ ਇਕ ਹੋਟਲ ਤੋਂ ਕਾਰੋਬਾਰੀ ਵਿਨੇ ਨੂੰ ਅਗਵਾ ਕੀਤਾ ਸੀ। ਬੁੱਧਵਾਰ ਨੂੰ ਪੁਣੇ ਪੁਲਸ ਜ਼ੋਨ-2 ਦੇ ਡਿਪਟੀ ਕਮਿਸ਼ਨਰ ਆਨੰਦ ਭੋਈਟੇ ਨੇ ਕਾਂਸਟੇਬਲ ਦਿਲੀਪ ਤੁਕਾਰਾਮ ਖੰਡਾਰੇ ਦੇ ਨਾਲ ਸੁਨੀਲ ਰਾਮ ਸ਼ਿੰਦੇ, ਵਸੰਤ ਸ਼ਿਆਮ ਚਵਾਨ, ਫਰਾਂਸਿਸ ਟਿਮੋਟੀ ਡਿਸੂਜਾ, ਮਯੂਰ ਮਹਿੰਦਰ ਸ਼ਿਰਕੇ, ਪ੍ਰਦੀਪ ਕਾਸ਼ੀਨਾਥ ਕਾਟੇ, ਸੰਜੇ ਉਰਫ ਨਿਕੀ, ਰਾਜੇਸ਼ ਬਾਂਸਲ ਅਤੇ ਸ਼ਿਰੀਸ਼ ਚੰਦਰਕਾਂਤ ਖੋਤ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ। ਪਿੰਪਰੀ ਚਿੰਚਵਾੜ ਦੇ ਪੁਲਸ ਕਮਿਸ਼ਨਰ ਕ੍ਰਿਸ਼ਣ ਪ੍ਰਕਾਸ਼ ਨੇ ਦੱਸਿਆ ਕਿ ਕਾਂਸਟੇਬਲ ਦਿਲੀਪ ਤੁਕਾਰਾਮ ਖੰਡਾਰੇ ਹੀ ਇਸ ਪੂਰੇ ਕੇਸ ਦਾ ਮਾਸਟਰਮਾਈਂਡ ਹੈ। ਉਸ ਨੇ ਵਿਨੇ ਨਾਈਕ ਦੇ ਅਗਵਾ ਤੋਂ ਬਾਅਦ ਬਿਟਕੁਆਇਨ ਵੇਚਣ ਦੀ ਕੋਸ਼ਿਸ਼ ਵੀ ਕੀਤੀ। ਨਾਈਕ ਦੇ ਗਾਇਬ ਹੋਣ ’ਤੇ ਉਨ੍ਹਾਂ ਦੇ ਇਕ ਦੋਸਤ ਨੇ ਅਗਵਾ ਦਾ ਕੇਸ ਦਰਜ ਕਰਵਾਇਆ ਸੀ। ਪੁਲਸ ਦੀ ਸਖ਼ਤੀ ਕਾਰਨ ਦੋਸ਼ੀਆਂ ਨੂੰ ਫੜੇ ਜਾਣ ਦਾ ਡਰ ਲੱਗਾ, ਇਸ ਲਈ ਉਨ੍ਹਾਂ ਨਾਈਕ ਨੂੰ ਛੱਡ ਦਿੱਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬੁਲੰਦਸ਼ਹਿਰ ’ਚ ਗੈਂਗਰੇਪ ਤੋਂ ਬਾਅਦ ਕੁੜੀ ਦਾ ਕਤਲ, ਪੁਲਸ ਨੇ ਅੱਧੀ ਰਾਤ ਨੂੰ ਕਰਵਾਇਆ ਅੰਤਿਮ ਸੰਸਕਾਰ
NEXT STORY