ਨਵੀਂ ਦਿੱਲੀ : ਇਸ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ ਉੱਤਰ ਪ੍ਰਦੇਸ਼ ਵਲੋਂ ਮਹਾਕੁੰਭ ਦਾ ਆਯੋਜਨ ਪ੍ਰਦਰਸ਼ਿਤ ਕਰਨ ਵਾਲੀ ਖ਼ਾਸ ਝਾਂਕੀ ਪੇਸ਼ ਕੀਤੀ ਗਈ ਸੀ। ਇਸ ਝਾਂਕੀ ਨੂੰ ਸਾਰੇ ਲੋਕਾਂ ਨੇ ਪਸੰਦ ਕੀਤਾ। ਇਸ ਦੇ ਤਹਿਤ ਉੱਤਰ ਪ੍ਰਦੇਸ਼ ਦੀ ਇਸ ਝਾਂਕੀ ਨੂੰ ਇਸ ਸਾਲ ਗਣਤੰਤਰ ਦਿਵਸ ਪਰੇਡ ’ਚ ਪਹਿਲਾ ਇਨਾਮ ਮਿਲਿਆ ਹੈ। ਇਸ ਦੇ ਨਾਲ ਹੀ ਉੱਥੇ ਜੰਮੂ ਕਸ਼ਮੀਰ ਰਾਈਫਲਜ਼ ਦੀ ਟੁਕੜੀ ਨੂੰ ਸਰਵੋਤਮ ਮਾਰਚਿੰਗ ਟੁਕੜੀ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ - PM Modi ਨੇ ਸਟੇਜ 'ਤੇ 3 ਵਾਰ BJP ਉਮੀਦਵਾਰ ਦੇ ਛੂਹੇ ਪੈਰ, ਛਿੱੜੀ ਚਰਚਾ, ਵੀਡੀਓ ਵਾਇਰਲ
ਦੱਸ ਦੇਈਏ ਕਿ ਰੱਖਿਆ ਮੰਤਰਾਲਾ ਨੇ ਇਕ ਬਿਆਨ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ਦੇ ਸਬੰਧ ਵਿਚ ਮੰਤਰਾਲਾ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਝਾਂਕੀਆਂ ’ਚ ਤ੍ਰਿਪੁਰਾ ਦੀ ਝਾਂਕੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਤ੍ਰਿਪੁਰਾ ਦੀ ਝਾਂਕੀ ਦਾ ਵਿਸ਼ਾ ‘ਸਨਾਤਨ ਸ਼ਰਧਾ’ ਸੀ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੀ ਝਾਂਕੀ ਨੇ ਤੀਜਾ ਇਨਾਮ ਪ੍ਰਾਪਤ ਕੀਤਾ, ਜਿਸ ’ਚ ਵਾਤਾਵਰਣ-ਅਨੁਕੂਲ ਲੱਕੜੀ ਦੇ ਖਿਡੌਣਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਮੰਤਰਾਲਾ ਨੇ ਕਿਹਾ ਕਿ ਮਾਰਚਿੰਗ ਟੁਕੜੀਆਂ ਅਤੇ ਵੱਖ-ਵੱਖ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਮੰਤਰਾਲਿਆਂ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ ਦੀਆਂ ਝਾਂਕੀਆਂ ਦਾ ਮੁਲਾਂਕਣ ਕਰਨ ਲਈ ਜੱਜਾਂ ਦੇ ਤਿੰਨ ਪੈਨਲ ਬਣਾਏ ਗਏ ਸੀ।
ਇਹ ਵੀ ਪੜ੍ਹੋ - ਪਤੀ ਨਾਲ ਝਗੜੇ ਤੋਂ ਪਰੇਸ਼ਾਨ ਔਰਤ ਨੇ ਮੰਗੀ ਗਰਭਪਾਤ ਦੀ ਇਜਾਜ਼ਤ, ਹੈਰਾਨ ਕਰੇਗੀ ਪੂਰੀ ਖ਼ਬਰ
ਇਸ ਤੋਂ ਇਲਾਵਾ, 26 ਤੋਂ 28 ਜਨਵਰੀ ਤੱਕ ‘ਮਾਈ ਗੋਵ ਪੋਰਟਲ’ ’ਤੇ ਨਾਗਰਿਕਾਂ ਦੀਆਂ ਪਸੰਦੀਦਾ ਝਾਂਕੀਆਂ ਅਤੇ ਮਾਰਚਿੰਗ ਟੁਕੜੀਆਂ ਲਈ ਇਕ ਆਨਲਾਈਨ ਵੋਟਿੰਗ ਕਰਵਾਈ ਗਈ। ਇਸ 'ਪੋਲ' ਵਿੱਚ, ਗੁਜਰਾਤ ਦੀ ਝਾਕੀ (ਸੁਨਹਿਰੀ ਭਾਰਤ: ਵਿਰਾਸਤ ਅਤੇ ਵਿਕਾਸ) ਪਹਿਲੇ ਸਥਾਨ 'ਤੇ ਰਹੀ, ਜਦੋਂ ਕਿ ਉੱਤਰ ਪ੍ਰਦੇਸ਼ (ਮਹਾਕੁੰਭ 2025) ਅਤੇ ਉੱਤਰਾਖੰਡ (ਸੱਭਿਆਚਾਰਕ ਵਿਰਾਸਤ ਅਤੇ ਸਾਹਸੀ ਖੇਡਾਂ) ਦੀਆਂ ਝਾਕੀਆਂ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ। ਸਿਗਨਲ ਕੰਟੀਜੈਂਟ ਨੂੰ ਸਭ ਤੋਂ ਵਧੀਆ ਮਾਰਚਿੰਗ ਕੰਟੀਜੈਂਟ ਘੋਸ਼ਿਤ ਕੀਤਾ ਗਿਆ। ਇਸ 'ਪੋਲ' ਵਿੱਚ ਸੀਆਰਪੀਐਫ ਦੀ ਮਾਰਚਿੰਗ ਟੁਕੜੀ ਨੂੰ ਕੇਂਦਰੀ ਹਥਿਆਰਬੰਦ ਪੁਲਸ ਬਲਾਂ ਅਤੇ ਹੋਰ ਸਹਾਇਕ ਬਲਾਂ ਵਿੱਚੋਂ ਸਭ ਤੋਂ ਵਧੀਆ ਘੋਸ਼ਿਤ ਕੀਤਾ ਗਿਆ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਝਾਕੀ ਨੂੰ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਝਾਕੀ ਘੋਸ਼ਿਤ ਕੀਤਾ ਗਿਆ।
ਇਹ ਵੀ ਪੜ੍ਹੋ - Alert! WhatsApp Group 'ਤੇ ਹੋ ਰਿਹਾ ਵੱਡਾ Scam..., ਇੰਝ ਤੁਹਾਨੂੰ ਵੀ ਲੱਗ ਸਕਦੈ ਲੱਖਾਂ-ਕਰੋੜਾਂ ਦਾ ਚੂਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਦੇ ਘਾਟ ਪਹੁੰਚ ਹਰਿਆਣਾ CM ਨੇ ਪੀਤਾ ਯਮੁਨਾ ਦਾ ਪਾਣੀ, ਬੋਲੇ- 'ਜਾਂਚ 'ਚ ਕੋਈ ਜ਼ਹਿਰ ਨਹੀਂ ਮਿਲਿਆ'
NEXT STORY