ਲੱਦਾਖ- ਅੱਜ ਪੂਰੇ ਦੇਸ਼ 'ਚ 72ਵਾਂ ਗਣਤੰਤਰ ਦਿਵਸ ਮਨ੍ਹਾਇਆ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਝੰਡਾ ਲਹਿਰਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਲੱਦਾਖ 'ਚ ਸਥਿਤ ਉੱਚੀਆਂ ਪਰਬਤ ਚੋਟੀਆਂ 'ਤੇ ਤਾਇਨਾਤ ਇੰਡੋ-ਤਿੱਬਤਨ ਬਾਰਡਰ ਪੁਲਸ (ਆਈ.ਟੀ.ਬੀ.ਪੀ.) ਦੇ ਜਵਾਨਾਂ -25 ਡਿਗਰੀ ਤਾਪਮਾਨ 'ਚ ਗਣਤੰਤਰ ਦਿਵਸ ਮਨਾਇਆ। ਜਵਾਨਾਂ ਨੇ ਲੱਦਾਖ 'ਚ ਸਥਿਤ ਇਕ ਜੰਮੀ ਹੋਈ ਝੀਲ ਦੇ ਉੱਪਰ ਹੱਥ 'ਚ ਤਿਰੰਗਾ ਲੈ ਕੇ ਮਾਰਚ ਵੀ ਕੱਢਿਆ। ਆਈ.ਟੀ.ਬੀ.ਪੀ. ਦੇ ਜਵਾਨ ਚੀਨ ਨਾਲ ਲੱਗਦੀ ਸਰਹੱਦ ਦੀ ਰੱਖਵਾਲੀ ਲਈ ਬੇਹੱਦ ਕਠਿਨ ਫ਼ੌਜ ਪੋਸਟ 'ਤੇ ਤਾਇਨਾਤ ਹਨ। ਉੱਥੇ ਉਨ੍ਹਾਂ ਨੇ ਮੰਗਲਵਾਰ ਨੂੰ ਗਣਤੰਤਰ ਦਿਵਸ ਮਨਾਇਆ।
ਜਵਾਨਾਂ ਦੀ ਟੁੱਕੜੀ 'ਚ ਜਵਾਨ ਬੀਬੀਆਂ ਵੀ ਸ਼ਾਮਲ ਹਨ। ਜੋ ਉੱਚੇ ਸਥਾਨਾਂ 'ਤੇ ਤਾਇਨਾਤ ਹਨ ਅਤੇ ਗਣਤੰਤਰ ਦਿਵਸ ਨੂੰ ਮਨ੍ਹਾ ਰਹੀਆਂ ਹਨ। ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਲੱਦਾਖ 'ਚ ਤੰਗ ਸਥਾਨਾਂ 'ਤੇ ਵੀ ਤਿਰੰਗਾ ਲੈ ਕੇ ਮਾਰਚ ਕੀਤਾ। ਲੱਦਾਖ 'ਚ 1700 ਫੁੱਟ ਦੀ ਉਚਾਈ 'ਤੇ ਸਥਿਤ ਇਹ ਝੀਲ ਜੰਮ ਗਈ ਹੈ। ਇਸ 'ਤੇ ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਮਾਰਚ ਕਰ ਕੇ ਗਣਤੰਤਰ ਦਿਵਸ ਮਨਾਇਆ।
‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਸਿੰਘੂ ਸਰਹੱਦ ਤੋਂ ਸ਼ੁਰੂ ਹੋਈ ਕਿਸਾਨਾਂ ਦੀ ‘ਟਰੈਕਟਰ ਪਰੇਡ’
NEXT STORY