ਉਡੁਪੀ—ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਨੇ ਭਰੋਸਾ ਦਿਵਾਉਂਦੇ ਹੋਏ ਕਿ ਸੂਬਾ ਸਰਕਾਰ ਆਰਥਿਕ ਰੂਪ ਤੋਂ ਪਛੜੇ ਵਰਗਾਂ ਦੇ ਲੋਕਾਂ ਨੂੰ 10 ਫੀਸਦੀ ਰਾਖਵਾਂਕਰਨ ਦੇਵੇਗੀ। ਦੱਸ ਦੇਈਏ ਕਿ ਸੀ.ਐੱਮ. ਯੇਦੀਯੁਰੱਪਾ ਨੇ ਸ਼ਨੀਵਾਰ ਨੂੰ ਇੱਥੇ ਆਖਿਲ ਕਰਨਾਟਕ ਬ੍ਰਾਹਮਣ ਕਾਨਫਰੰਸ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਹੈ ਕਿ ਕੇਂਦਰ ਨੇ ਉਚ ਵਰਗ ਦੇ ਆਰਥਿਕ ਰੂਪ ਤੋਂ ਪਛੜੇ ਲੋਕਾਂ ਲਈ ਰਾਖਵਾਂਕਰਨ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਤਰ ਪ੍ਰਦੇਸ਼, ਗੁਜਰਾਤ ਅਤੇ ਬਿਹਾਰ 'ਚ ਇਸ ਨੂੰ ਲਾਗੂ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਕਰਨਾਟਕ 'ਚ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਇਨ੍ਹਾਂ ਸੂਬਿਆਂ 'ਚ ਸੰਬੰਧਿਤ ਰਾਖਵਾਂਕਰਨ ਪਾਲਿਸੀ ਲਾਗੂ ਕਰਨ 'ਤੇ ਸਰਕਾਰੀ ਸਰਕੂਲਰ ਦਾ ਅਧਿਐਨ ਕੀਤਾ ਜਾਵੇਗਾ। ਉਨ੍ਹਾਂ ਨੇ ਕਲਾ, ਸਾਹਿਤ ਅਤੇ ਸਿੱਖਿਆ ਦੇ ਖੇਤਰ 'ਚ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਹੈ ਕਿ ਭਾਈਚਾਰੇ ਨੂੰ ਆਪਣੇ ਰਵਾਇਤੀ ਗਿਆਨ ਨੂੰ ਸੁਰੱਖਿਅਤ ਕਰਨ ਚਾਹੀਦਾ ਹੈ। ਉਨ੍ਹਾਂ ਨੇ ਰਾਜਧਾਨੀ ਬੈਂਗਲੁਰੂ 'ਚ ਬ੍ਰਾਹਮਣ ਸਭਾ ਭਵਨ ਦੇ ਨਿਰਮਾਣ ਲਈ ਪੰਜ ਕਰੋੜ ਰੁਪਏ ਦਾਨ ਦੇਣ ਦਾ ਵਚਨ ਵੀ ਦਿੱਤਾ।
ਸ਼੍ਰੀਲੰਕਾਈ ਜਲ ਸੈਨਾ ਨੇ 14 ਭਾਰਤੀ ਮਛੇਰਿਆਂ ਨੂੰ ਲਿਆ ਹਿਰਾਸਤ 'ਚ
NEXT STORY