ਕੋਲਕਾਤਾ : ਮਹਾਰਾਸ਼ਟਰ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਕਮਿਸ਼ਨਰ 'IAS ਸਿੰਘਮ' ਤੁਕਾਰਾਮ ਮੁੰਡੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦਾ ਹੁਣ ਪੱਛਮੀ ਬੰਗਾਲ ਵਿੱਚ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਦੁਰਗਾ ਪੂਜਾ ਤਿਉਹਾਰ ਤੋਂ ਸਿਰਫ਼ ਇੱਕ ਮਹੀਨਾ ਪਹਿਲਾਂ ਰਾਜ ਭਰ ਦੇ ਪ੍ਰਮੁੱਖ ਰੈਸਟੋਰੈਂਟਾਂ, ਫੂਡ ਕੋਰਟਾਂ ਅਤੇ ਗੋਦਾਮਾਂ ਵਿੱਚ ਕੰਮ ਕਰ ਰਹੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਪਿਛਲੇ ਤਿੰਨ ਦਿਨਾਂ ਵਿੱਚ ਕੋਲਕਾਤਾ ਦੇ ਮਸ਼ਹੂਰ ਰੈਸਟੋਰੈਂਟਾਂ ਅਤੇ ਫੂਡ ਕੋਰਟਾਂ 'ਤੇ ਵੱਡੇ ਪੱਧਰ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਕਿਲੋ ਸੜਿਆ ਤੇ ਉੱਲੀ ਵਾਲਾ ਮੀਟ ਅਤੇ ਬਾਸੀ ਝੀਂਗਾ ਜ਼ਬਤ ਕੀਤਾ।
ਇਹ ਵੀ ਪੜ੍ਹੋ : ਜਵਾਕ ਦੇ ਡਾਇਪਰ 'ਚ 1 ਕਰੋੜ ਤੋਂ ਵੱਧ ਦਾ ਸੋਨਾ ! ਕਰੀਪੁਰ ਏਅਰਪੋਰਟ 'ਤੇ ਮਚੀ ਹਾਹਾਕਾਰ, ਪੂਰਾ ਟੱਬਰ ਗ੍ਰਿਫ਼ਤਾਰ
ਮਿਲੀ ਜਾਣਕਾਰੀ ਮੁਤਾਬਕ ਉੱਤਰੀ 24 ਪਰਗਨਾ ਦੇ ਇੱਕ ਵੱਡੇ ਸ਼ਾਪਿੰਗ ਮਾਲ ਦੇ ਫੂਡ ਕੋਰਟ 'ਤੇ ਅਧਿਕਾਰੀਆਂ ਵਲੋਂ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਫਰਿੱਜ ਵਿੱਚੋਂ ਮਹੀਨਿਆਂ ਪੁਰਾਣਾ ਸੜਿਆ ਹੋਇਆ ਮਾਸ ਅਤੇ ਉੱਲੀ ਲੱਗਿਆ ਹੋਇਆ 40 ਕਿਲੋਂ ਚਿਕਨ ਬਰਾਮਦ ਹੋਇਆ। ਖ਼ਰਾਬ ਮੀਟ ਨੂੰ ਜ਼ਬਤ ਕਰਦੇ ਹੋਏ ਅਧਿਕਾਰੀਆਂ ਨੇ ਕਈ ਦੁਕਾਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ। ਅਧਿਕਾਰੀਆਂ ਵਲੋਂ ਇਹ ਨਿਰੀਖਣ ਉਸ ਸਮੇਂ ਕੀਤਾ ਗਿਆ, ਜਦੋਂ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ 1 ਤੋਂ 8 ਸਤੰਬਰ ਤੱਕ ਰਾਜਵਿਆਪੀ ਖੁਰਾਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਕੀਤੀ। ਮਸ਼ਹੂਰ ਹੌਗ ਮਾਰਕੀਟ ਖੇਤਰ ਵਿੱਚ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਅਧਿਕਾਰੀ ਨੇ ਮਿਲਾਵਟਖੋਰੀ ਪ੍ਰਤੀ ਸਰਕਾਰ ਦੀ "ਜ਼ੀਰੋ ਟਾਲਰੈਂਸ" ਨੂੰ ਦੁਹਰਾਇਆ।
ਇਹ ਵੀ ਪੜ੍ਹੋ : ਦੁਖਦ ਘਟਨਾ ! ਦੋ ਸਕੀਆਂ ਭੈਣਾਂ ਦੀ ਇਕੱਠਿਆਂ ਮੌਤ, ਬੇਕਾਬੂ ਹੋਏ ਟਰੱਕ ਨੇ ਲਈ ਜਾਨ
ਇਸ ਮਾਮਲੇ ਦੇ ਸਬੰਧ ਵਿਚ ਰੈਸਟੋਰੈਂਟ ਵਾਲਿਆਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਮਾਸ ਨੂੰ ਸੁੱਟਣ ਲਈ ਵੱਖਰਾ ਰੱਖਿਆ ਹੋਇਆ ਸੀ। ਹਾਲਾਂਕਿ, ਖੁਰਾਕ ਵਿਭਾਗ ਨੇ ਰੈਸਟੋਰੈਂਟ ਨੂੰ ਇੱਕ ਨੋਟਿਸ ਜਾਰੀ ਕੀਤਾ। ਇਨ੍ਹਾਂ ਚੈਕਿੰਗਾਂ ਕਾਰਨ ਇਲਾਕੇ ਵਿੱਚ ਰਾਜਨੀਤਿਕ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਰਿਪੋਰਟ ਦੇ ਅਨੁਸਾਰ, ਭਾਜਪਾ ਨੇਤਾ ਸੰਜੇ ਘੋਸ਼ ਨੇ ਦੋਸ਼ ਲਗਾਇਆ ਕਿ ਪਿਛਲੀ ਟੀਐਮਸੀ ਸਰਕਾਰ ਦੌਰਾਨ ਬਹੁਤ ਸਾਰੇ ਹੋਟਲ ਅਤੇ ਰੈਸਟੋਰੈਂਟ ਗੈਰ-ਕਾਨੂੰਨੀ ਤੌਰ 'ਤੇ ਕੰਮ ਕਰ ਰਹੇ ਸਨ। ਘੋਸ਼ ਨੇ ਕਿਹਾ, "ਸਰਕਾਰ ਬਦਲ ਗਈ ਹੈ ਪਰ ਉਨ੍ਹਾਂ (ਟੀਐਮਸੀ) ਦੀਆਂ ਆਦਤਾਂ ਨਹੀਂ ਬਦਲੀਆਂ ਹਨ।" ਕੋਲਕਾਤਾ ਦੇ ਸਟਾਰ ਮਾਲ ਵਿੱਚ ਅਚਾਨਕ ਜਾਂਚ ਦੌਰਾਨ ਵੀ ਇਸੇ ਤਰ੍ਹਾਂ ਦੀ ਇੱਕ ਘਟਨਾ ਸਾਹਮਣੇ ਆਈ, ਜਿੱਥੇ ਹਰ ਰੋਜ਼ ਹਜ਼ਾਰਾਂ ਲੋਕ ਆਉਂਦੇ ਹਨ।
ਇਹ ਵੀ ਪੜ੍ਹੋ : 5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ
NEXT STORY