ਕੋਲਕਾਤਾ, (ਭਾਸ਼ਾ)- ਆਰ. ਜੀ. ਕਰ ਹਸਪਤਾਲ ’ਚ ਜਬਰ-ਜ਼ਨਾਹ ਤੇ ਕਤਲ ਦੇ ਮਾਮਲੇ ਨੂੰ ਲੈ ਕੇ ਕੋਲਕਾਤਾ ਵਿਚ ਜਾਰੀ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਕੋਲਕਾਤਾ ਵਿਚ ਕਈ ਰੈਸਟੋਰੈਂਟ ਮਾਲਕਾਂ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਮਹੀਨੇ ਵਿਚ ਉਨ੍ਹਾਂ ਦੀ ਕਮਾਈ ਵਿਚ 15-20 ਫੀਸਦੀ ਦੀ ਗਿਰਾਵਟ ਆਈ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਅੰਦੋਲਨ ਨਾਲ ਇਕਜੁੱਟਤਾ ਦਿਖਾਉਣ ਲਈ ਵਧੀਆ ਖਾਣਾ ਨਾ ਖਾਣ ਦਾ ਫੈਸਲਾ ਕੀਤਾ ਹੈ।
ਰੈਸਟੋਰੈਂਟ ਮਾਲਕਾਂ ਨੇ ਕਿਹਾ ਕਿ ਬਹੁਤ ਸਾਰੇ ਗਾਹਕ ਖੁਦ ਸੜਕਾਂ ’ਤੇ ਅੰਦੋਲਨ ਕਰਨ ਵਿਚ ਰੁੱਝੇ ਹੋਏ ਹਨ, ਜਦੋਂ ਕਿ ਦੂਜੇ ਲੋਕ ਵਿਰੋਧ ਪ੍ਰਦਰਸ਼ਨ ਦੌਰਾਨ ਬਾਹਰ ਖਾਣਾ ਖਾਣ ਤੋਂ ਝਿਜਕਦੇ ਹਨ।
‘ਬੋਨ ਫੇਮ’ ਕੈਫੇ ਦੇ ਮਾਲਕ ਸੁਦੀਪ ਮਲਿਕ ਨੇ ਦੱਸਿਆ ਕਿ ਵੀਕੈਂਡ ਨੂੰ ਛੱਡ ਕੇ, ਹਫਤੇ ਦੇ ਬਾਕੀ ਦਿਨਾਂ ’ਚ ਸ਼ਾਮ ਨੂੰ ਗਾਹਕਾਂ ਦੀ ਗਿਣਤੀ ’ਚ ਕਮੀ ਆਈ ਹੈ ਪਰ ਸੋਮਵਾਰ 2 ਅਕਤੂਬਰ ਤੋਂ 46 ਸੀਟਾਂ ਵਾਲੇ ਕੈਫੇ ਵਿਚ ਗਾਹਕਾਂ ਦੀ ਆਮਦ 100 ਫੀਸਦੀ ਹੈ।
‘ਟ੍ਰੈਫਿਕ ਗੈਸਟ੍ਰੋਪਬ’ ਦੇ ਸਹਿ-ਸੰਸਥਾਪਕ ਸਿਧਾਰਥ ਗੁਪਤਾ ਨੇ ਦੱਸਿਆ ਕਿ ਅੰਦੋਲਨ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਟ੍ਰੈਫਿਕ ਗੈਸਟ੍ਰੋਪਬ ਨੇ ਉਸ ਤਰ੍ਹਾਂ ਦਾ ਪ੍ਰਭਾਵ ਮਹਿਸੂਸ ਨਹੀਂ ਕੀਤਾ। ਹਾਲਾਂਕਿ, ਦੇਰ ਰਾਤ ਦੇ ਸਮੇਂ ਗਾਹਕਾਂ ਦੀ ਗਿਣਤੀ ਵਿਚ ਗਿਰਾਵਟ ਦੇਖੀ ਗਈ ਹੈ।
ਕੰਟੀਨ ਪਬ ਐਂਡ ਗ੍ਰਬ ਦੇ ਸੰਸਥਾਪਕ ਸਵਾਸਤਿਕ ਨਾਗ ਨੇ ਕਿਹਾ ਕਿ ਸ਼ਹਿਰ ਵਿਚ ਚੱਲ ਰਹੇ ਅੰਦੋਲਨਾਂ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਮੂਡ ਨੂੰ ਪ੍ਰਭਾਵਿਤ ਕੀਤਾ ਹੈ।
ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇ ਕਾਂਗਰਸ ਤੇ ਰਾਕਾਂਪਾ, ਮੈਂ ਸਮਰਥਨ ਕਰਾਂਗਾ : ਊਧਵ
NEXT STORY