ਨਵੀਂ ਦਿੱਲੀ (ਏ.ਐਨ.ਆਈ.)- ਸੁਪਰੀਮ ਕੋਰਟ ਨੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦੇ ਆਧਾਰ 'ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਤਾਮਿਲਨਾਡੂ ਸਰਕਾਰ ਨੂੰ ਮਦਰਾਸ ਹਾਈ ਕੋਰਟ ਦੇ ਹੁਕਮਾਂ 'ਤੇ ਸ਼ੁੱਕਰਵਾਰ ਨੂੰ ਰੋਕ ਲਗਾ ਦਿੱਤੀ। ਤਾਮਿਲਨਾਡੂ ਵਿਚ ਫਿਰ ਸ਼ਰਾਬ ਦੀਆਂ ਦੁਕਾਨਾਂ ਖੁੱਲ ਸਕਦੀਆਂ ਹਨ। ਜਸਟਿਸ ਐਲ. ਨਾਗੇਸ਼ਵਰ ਰਾਵ, ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਬੀ.ਆਰ. ਗਵਈ ਦੀ ਬੈਂਚ ਨੇ ਸਰਕਾਰੀ ਫਰਮ ਤਾਮਿਲਨਾਡੂ ਸੂਬੇ ਦੇ ਮਾਰਕੀਟਿੰਗ ਨਿਯਮ ਦੀ ਅਪੀਲ 'ਤੇ ਵੀਡੀਓ ਕਾਨਫਰਾਂਸਿੰਗ ਰਾਹੀਂ ਸੁਣਵਾਈ ਵਿਚ ਹਾਈ ਕੋਰਟ ਦੇ 8 ਮਈ ਦੇ ਹੁਕਮ 'ਤੇ ਰੋਕ ਲਗਾਈ। ਸੂਬਾ ਸਰਕਾਰ ਦੇ ਬੁਲਾਰੇ ਯੋਗੇਸ਼ ਕੰਨਾ ਨੇ ਦੱਸਿਆ ਕਿ ਇਸ ਅਪੀਲ 'ਤੇ ਬੈਂਚ ਨੇ ਸੂਬੇ 'ਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਵਾਲੇ ਪਟੀਸ਼ਨਰਾਂ ਨੂੰ ਨੋਟਿਸ ਜਾਰੀ ਕੀਤੇ ਹਨ।
GST ਨੂੰ ਲੈ ਕੇ ਕੇਂਦਰ 'ਤੇ ਹਮਲਾਵਰ ਓਵੈਸੀ, ਬੋਲੇ- ਰਾਜਾਂ ਨੂੰ ਹੁਕੂਮਤ-ਏ-ਦਿੱਲੀ 'ਤੇ ਛੱਡਿਆ ਗਿਆ
NEXT STORY