ਨੈਸ਼ਨਲ ਡੈਸਕ : ਜੈਪੁਰ ਦੇ ਸੋਡਾਲਾ ਇਲਾਕੇ 'ਚ ਇੱਕ ਸੇਵਾਮੁਕਤ ਫੌਜੀ ਨੇ ਕਥਿਤ ਤੌਰ 'ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਪੁਲਸ ਅਨੁਸਾਰ ਭੁਵਨੇਸ਼ ਜਾਟ (40) ਇੱਥੇ ਇੱਕ ਫਰਮ 'ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਤੇ ਆਪਣੀ ਪਤਨੀ ਅਤੇ ਪੁੱਤਰ ਨਾਲ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਸ਼ੁੱਕਰਵਾਰ ਸਵੇਰੇ ਜਦੋਂ ਉਸਦੀ ਪਤਨੀ ਅਤੇ ਪੁੱਤਰ ਕਿਸੇ ਕੰਮ ਲਈ ਬਾਹਰ ਗਏ ਸਨ, ਤਾਂ ਜਾਟ ਨੇ ਕਥਿਤ ਤੌਰ 'ਤੇ ਆਪਣੀ ਬੰਦੂਕ ਨਾਲ ਆਪਣੇ ਪੇਟ ਵਿੱਚ ਗੋਲੀ ਮਾਰ ਲਈ। ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ।
ਇਹ ਵੀ ਪੜ੍ਹੋ...ਫੜੀ ਗਈ ਰਿਸ਼ਵਤਖੋਰ ਪ੍ਰਿੰਸੀਪਲ ! 50 ਹਜ਼ਾਰ ਦੀ ਰਿਸ਼ਵਤ ਲੈਂਦੀ ਰੰਗੇ ਹੱਥੀਂ ਕਾਬੂ, ਗ੍ਰਿਫ਼ਤਾਰ ਕਰ ਕੇ ਭੇਜਿਆ ਜੇਲ੍ਹ
ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਗੇਟ ਤੋੜ ਦਿੱਤਾ। ਉਸਨੂੰ ਐਸਐਮਐਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਕਿਹਾ, "ਖੁਦਕੁਸ਼ੀ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਕਮਰੇ ਵਿੱਚੋਂ ਕੋਈ 'ਸੁਸਾਈਡ ਨੋਟ' ਬਰਾਮਦ ਨਹੀਂ ਹੋਇਆ ਹੈ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Namo Bharat ਬਣੀ ਭਾਰਤ ਦੀ ਸਭ ਤੋਂ Fastest Train, AC ਕੋਚ ਦਾ ਕਿਰਾਇਆ ਜਾਣ ਹੋਵੋਗੇ ਹੈਰਾਨ
NEXT STORY