ਮੇਰਠ (ਭਾਸ਼ਾ): ਮੇਰਠ ਦੀ ਮਾਨਸਰੋਵਰ ਕਾਲੋਨੀ 'ਚ ਇਕ ਸੇਵਾਮੁਕਤ ਅਧਿਆਪਕਾ ਆਪਣੇ ਘਰ ਵਿਚ ਮ੍ਰਿਤਕ ਪਾਈ ਗਈ। ਐਤਵਾਰ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਬਦਬੂ ਆਉਣ 'ਤੇ ਗੁਆਂਢੀਆਂ ਨੂੰ ਘਟਨਾ ਬਾਰੇ ਪਤਾ ਲੱਗਾ। ਔਰਤ ਦੀ ਪਛਾਣ ਮੀਨਾ ਸ਼ਰਮਾ (81) ਵਜੋਂ ਹੋਈ ਹੈ।
ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਗੁਆਂਢੀਆਂ ਨੂੰ ਉਨ੍ਹਾਂ ਦੇ ਘਰ 'ਚੋਂ ਬਦਬੂ ਆ ਰਹੀ ਸੀ ਅਤੇ ਜਦੋਂ ਉਨ੍ਹਾਂ ਨੇ ਖਿੜਕੀ 'ਚੋਂ ਦੇਖਿਆ ਤਾਂ ਉਨ੍ਹਾਂ ਨੇ ਮੀਨਾ ਨੂੰ ਬੈੱਡ ਤੋਂ ਹੇਠਾਂ ਲੇਟਿਆ ਦੇਖਿਆ। ਪੁਲਸ ਨੇ ਦੱਸਿਆ ਕਿ ਗੁਆਂਢੀਆਂ ਨੇ ਇਸ ਬਾਰੇ ਮੀਨਾ ਦੀ ਨੂੰਹ ਦੀਪਤੀ ਨੂੰ ਸੂਚਿਤ ਕੀਤਾ ਤਾਂ ਉਸ ਨੇ ‘ਯੂ.ਪੀ.-112’ 'ਤੇ ਘਟਨਾ ਬਾਰੇ ਸੂਚਨਾ ਦਿੱਤੀ। ਥਾਣਾ ਖੇਤਰ ਦੇ ਅਧਿਕਾਰੀ (ਸੀਓ) ਅਭਿਸ਼ੇਕ ਤਿਵਾਰੀ ਨੇ ਦੱਸਿਆ ਕਿ ਮੀਨਾ ਦੀ ਤਿੰਨ ਦਿਨ ਪਹਿਲਾਂ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਜਾਂਚ 'ਚ ਸਾਹਮਣੇ ਆਇਆ ਕਿ ਮੀਨਾ ਨੇ ਕਮਰੇ 'ਚ ਹੀਟਰ ਲਗਾਇਆ ਸੀ ਅਤੇ ਬੰਦ ਕਮਰੇ 'ਚ ਜ਼ਹਿਰੀਲੀ ਗੈਸ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਕਹਿਣ 'ਤੇ ਲਾਸ਼ ਪੋਸਟਮਾਰਟਮ ਤੋਂ ਬਿਨਾਂ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਸੂਰਜਕੁੰਡ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ। ਉਨ੍ਹਾਂ ਦਾ ਬੇਟਾ ਮਨਸਵੀ ਸ਼ਰਮਾ ਕੈਨੇਡਾ ਵਿੱਚ ਰਹਿੰਦਾ ਹੈ ਜਿਸ ਕਾਰਨ ਉਹ ਆਪਣੀ ਮਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਮੀਨਾ ਮੂਲ ਰੂਪ 'ਚ ਮੁਜ਼ੱਫਰਨਗਰ ਦੀ ਰਹਿਣ ਵਾਲੀ ਸੀ, ਜਿਸ ਦਾ ਪਤੀ ਮਿੱਠਨ ਲਾਲ ਸ਼ਰਮਾ ਕਾਫੀ ਸਮੇਂ ਤੋਂ ਆਪਣੇ ਪਿੰਡ ਮੁਜ਼ੱਫਰਨਗਰ ਗਿਆ ਹੋਇਆ ਸੀ ਅਤੇ ਮੀਨਾ ਘਰ 'ਚ ਇਕੱਲੀ ਸੀ। ਮੀਨਾ ਦਾ ਵੱਡਾ ਪੁੱਤਰ ਮਨੁਹਰ ਸ਼ਰਮਾ ਫੌਜ ਵਿੱਚ ਬ੍ਰਿਗੇਡੀਅਰ ਸੀ, ਜਿਸਦੀ 2017 ਵਿੱਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮਨੁਹਰ ਦੀ ਪਤਨੀ ਦੀਪਤੀ ਸ਼ਰਮਾ ਆਪਣੇ ਪਰਿਵਾਰ ਨਾਲ ਨੋਇਡਾ ਵਿੱਚ ਰਹਿੰਦੀ ਹੈ।
ਕਰ ਲਓ ਤੌਬਾ! ਜਵਾਕਾਂ ਹੱਥ ਵਾਹਨ ਫੜ੍ਹਾਉਣ ਵਾਲਿਆਂ ਨੂੰ 3 ਸਾਲ ਦੀ ਹੋਵੇਗੀ ਜੇਲ੍ਹ
NEXT STORY