ਨੈਸ਼ਨਲ ਡੈਸਕ : ਕੋਲਕਾਤਾ ਦੇ ਆਰ.ਜੀ. ਕਰ ਹਸਪਤਾਲ ਵਿਚ ਮਹਿਲਾ ਡਾਕਟਰ ਨਾਲ ਕਥਿਤ ਜਬਰ-ਜ਼ਨਾਹ ਅਤੇ ਹੱਤਿਆ ਦੇ ਵਿਰੋਧ ਵਿਚ 9 ਅਗਸਤ ਤੋਂ ਚੱਲ ਰਹੀ ਹੜਤਾਲ ਪੱਛਮੀ ਬੰਗਾਲ ਵਿਚ ਸ਼ੁੱਕਰਵਾਰ ਨੂੰ 15ਵੇਂ ਦਿਨ ਵਿਚ ਦਾਖਲ ਹੋ ਗਈ। ਇਸ ਘਟਨਾ ਤੋਂ ਬਾਅਦ ਦੇਸ਼ ਭਰ 'ਚ ਗੁੱਸਾ ਹੈ। ਸੀਬੀਆਈ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਸ ਦੌਰਾਨ ਮੁੱਖ ਮੁਲਜ਼ਮ ਸੰਜੇ ਰਾਏ ਦੀ ਗ੍ਰਿਫ਼ਤਾਰੀ ਲਈ ਆਧਾਰ ਬਣੇ ਸੀਸੀਟੀਵੀ ਫੁਟੇਜ ਦੀ ਨਵੀਂ ਤਸਵੀਰ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ, ਸੰਜੇ ਰਾਏ ਦੀ ਜੋ ਤਸਵੀਰ ਜਨਤਕ ਕੀਤੀ ਗਈ ਹੈ, ਉਹ ਇਕ ਸੀਸੀਟੀਵੀ ਤੋਂ ਫੜੀ ਗਈ ਹੈ, ਜਿਸ ਵਿਚ ਉਸ ਨੂੰ ਸੈਮੀਨਾਰ ਹਾਲ ਨੇੜੇ ਦੇਖਿਆ ਜਾ ਸਕਦਾ ਹੈ। ਇਹ ਸੀਸੀਟੀਵੀ ਫੁਟੇਜ ਰਾਤ ਕਰੀਬ ਡੇਢ ਵਜੇ ਦੀ ਹੈ। ਘਟਨਾ ਵਾਲੇ ਦਿਨ ਸੰਜੇ ਰਾਏ ਸੈਮੀਨਾਰ ਹਾਲ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ, ਜਿਸ ਕਾਰਨ ਉਸ ਦੀਆਂ ਗਤੀਵਿਧੀਆਂ ਦਾ ਪਤਾ ਲੱਗ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਬਲੂਟੁੱਥ ਦੀ ਮਦਦ ਨਾਲ ਕੀਤਾ ਗ੍ਰਿਫ਼ਤਾਰ
ਸੀਸੀਟੀਵੀ ਫੁਟੇਜ ਵਿਚ ਦੇਖਿਆ ਗਿਆ ਹੈ ਕਿ ਸੰਜੇ ਦੇ ਗਲੇ ਵਿਚ ਜੋ ਬਲੂਟੁੱਥ ਲਟਕਦਾ ਨਜ਼ਰ ਆ ਰਿਹਾ ਹੈ, ਉਹੀ ਬਲੂਟੁੱਥ ਸੀ ਜੋ ਘਟਨਾ ਵਾਲੀ ਥਾਂ ਤੋਂ ਬਰਾਮਦ ਹੋਇਆ। ਜਦੋਂ ਇਸ ਨੂੰ ਸੰਜੇ ਰਾਏ ਦੇ ਮੋਬਾਈਲ ਨਾਲ ਜੋੜਿਆ ਗਿਆ ਤਾਂ ਇਹ ਆਸਾਨੀ ਨਾਲ ਪੇਅਰ ਹੋ ਗਿਆ, ਜਿਸ ਤੋਂ ਬਾਅਦ ਸੰਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੋਲਕਾਤਾ ਪੁਲਸ ਨੇ ਹਸਪਤਾਲ ਦੇ ਇਨ੍ਹਾਂ ਸੀਸੀਟੀਵੀ ਫੁਟੇਜ ਅਤੇ ਬਲੂਟੁੱਥ ਦੇ ਆਧਾਰ 'ਤੇ ਸੰਜੇ ਰਾਏ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਤੋਂ ਪੁੱਛਗਿੱਛ ਕੀਤੀ ਸੀ, ਜਿਸ ਤੋਂ ਬਾਅਦ ਸੰਜੇ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਦੱਸਣਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2 ਸਾਲ ਤਕ ਭਤੀਜੀ ਨਾਲ ਰਹੇ ਸਬੰਧ, ਦੂਜੀ ਥਾਂ ਵਿਆਹ ਤੋਂ ਨਾਰਾਜ਼ ਸੀ ਮਾਸੜ, ਗਲਾ ਘੁੱਟ ਕੇ ਕੀਤਾ ਕਤਲ
NEXT STORY