ਉਤਰਾਖੰਡ- ਦੇਸ਼ 'ਚ ਅੱਜ ਯਾਨੀ 26 ਜਨਵਰੀ ਨੂੰ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਦੇਸ਼ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਉਤਰਾਖੰਡ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਂ। ਰਿਸ਼ੀਕੇਸ਼ ਦੇ ਚੰਦਰੇਸ਼ਵਰ ਮਹਾਦੇਵ ਮੰਦਰ 'ਚ 'ਸ਼ਿਵਲਿੰਗ' ਨੂੰ ਤਿਰੰਗੇ ਦੇ ਰੰਗ 'ਚ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ : ਹੱਡ ਕੰਬਾਊ ਠੰਡ 'ਚ ITBP ਜਵਾਨਾਂ ਨੇ -25 ਡਿਗਰੀ ਤਾਪਮਾਨ 'ਚ ਲਹਿਰਾਇਆ ਤਿਰੰਗਾ
ਇਸ ਮੌਕੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਸੁਤੰਤਰਤਾ ਸੈਨਾਨੀਆਂ, ਸੰਵਿਧਾਨ ਨਿਰਮਾਤਾਵਾਂ ਅਤੇ ਸੂਬਾ ਅੰਦੋਲਨਕਾਰੀਆਂ ਨੂੰ ਨਮਨ ਕੀਤਾ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਸਾਡੇ ਸੰਵਿਧਾਨ ਦ ਨਿਰਮਾਣ ਦਾ ਇਕ ਉਤਸਵ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਮੰਗਲਵਾਰ ਨੂੰ ਪਰੇਡ ਗਰਾਊਂਡ 'ਚ ਝੰਡਾ ਲਹਿਰਾਉਣ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਉਹ ਮੁੱਖ ਮੰਤਰੀ ਰਿਹਾਇਸ਼ 'ਚ ਤਿਰੰਗਾ ਲਹਿਰਾਉਣਗੇ। ਫਿਰ ਉਹ ਭਾਜਪਾ ਪ੍ਰਦੇਸ਼ ਦਫ਼ਤਰ 'ਚ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲੈਣਗੇ।
ਗਣਤੰਤਰ ਦਿਵਸ ਪਰੇਡ ’ਚ ਅੱਜ ਪਹਿਲੀ ਵਾਰ ਗਰਜੇਗਾ ‘ਰਾਫ਼ੇਲ’, ਆਸਮਾਨ ’ਚ ਵਿਖਾਏਗਾ ਕਲਾਬਾਜ਼ੀਆਂ
NEXT STORY