ਮਨੀਲਾ (ਏਜੰਸੀ)- ਫਿਲੀਪੀਨਜ਼ 'ਚ ਵੈਨ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ 3 ਔਰਤਾਂ ਦੀ ਮੌਤ ਹੋ ਗਈ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੱਖਣੀ ਕੋਟਾਬਾਟੋ ਸੂਬੇ ਦੇ ਤੁਪੀ ਕਸਬੇ ਦੇ ਮਿਉਂਸਪਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਆਫਿਸ ਦੇ ਮੁਖੀ ਐਮਿਲ ਸੁਮਾਗੇਸੇ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 10 ਵਜੇ ਦੇ ਕਰੀਬ ਹਾਈਵੇਅ 'ਤੇ ਵਾਪਰਿਆ।
ਇਹ ਵੀ ਪੜ੍ਹੋ: ਜਰਮਨੀ 90 ਹਜ਼ਾਰ ਭਾਰਤੀਆਂ ਨੂੰ ਦੇਵੇਗਾ ਵਰਕ ਵੀਜ਼ਾ!
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਵਾਹਨ ਤੇਜ਼ ਰਫਤਾਰ ਨਾਲ ਜਾ ਰਹੇ ਸਨ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਮੋਟਰਸਾਈਕਲ ਸਵਾਰ 3 ਲੋਕ, ਜਿਨ੍ਹਾਂ ਵਿਚ 2 ਅਧਿਆਪਕ ਅਤੇ 1 ਵਿਦਿਆਰਥੀ ਸ਼ਾਮਲ ਸਨ, ਫੁੱਟਪਾਥ 'ਤੇ ਡਿੱਗ ਗਏ। ਸੁਮਾਗੇਸੇ ਨੇ ਕਿਹਾ ਕਿ ਸਾਰੇ ਪੀੜਤਾਂ ਦੇ ਸਿਰ 'ਤੇ ਸੱਟਾਂ ਲੱਗੀਆਂ ਸਨ ਅਤੇ ਹਸਪਤਾਲ ਪਹੁੰਚਣ 'ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ: ਅਮਰੀਕਾ ਨੇ ਇਕ ਸਾਲ 'ਚ 90,000 ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਯੁਕਤ ਰਾਸ਼ਟਰ ਦੀ ਏਜੰਸੀ ਦੇ ਚਾਲਕ ਦੀ ਇਜ਼ਰਾਈਲੀ ਹਮਲੇ ’ਚ ਮੌਤ
NEXT STORY