ਜੈਪੁਰ (ਭਾਸ਼ਾ)- ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ 'ਚ ਮੰਗਲਵਾਰ ਦੇਰ ਰਾਤ ਇਕ ਸੜਕ ਹਾਦਸੇ 'ਚ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਹਾਦਸੇ 'ਚ ਇਕ ਸਾਲ ਦੀ ਬੱਚੀ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਪੁਲਸ ਅਨੁਸਾਰ, ਇਹ ਹਾਦਸਾ ਚਿਤੌੜਗੜ੍ਹ-ਨਿਮਬਾਹੇੜਾ ਹਾਈਵੇਅ 'ਤੇ ਹੋਇਆ, ਜਦੋਂ ਤੱਕ ਇਕ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਉਸ ਨੇ ਦੱਸਿਆ ਕਿ ਹਾਦਸੇ 'ਚ ਤਿੰਨ ਪੁਰਸ਼ਾਂ ਅਤੇ 2 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਬੱਚੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਪੁਲਸ ਅਨੁਸਾਰ, ਮ੍ਰਿਤਕਾਂ 'ਚੋਂ 2 ਦੀ ਪਛਾਣ ਸੁਰੇਸ਼ ਅਤੇ ਜੀਵਨ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਸੁਰੇਸ਼ ਅਤੇ ਜੀਵਨ ਮਜ਼ਦੂਰ ਸਨ ਅਤੇ ਹਾਦਸੇ ਦੇ ਸਮੇਂ ਫੈਕਟਰੀ ਤੋਂ ਕੰਮ ਕਰ ਕੇ ਪਰਤ ਰਹੇ ਸਨ। ਪੁਲਸ ਨੇ ਕਿਹਾ ਕਿ ਹਾਦਸੇ 'ਚ ਜ਼ਖ਼ਮੀ ਬੱਚੀ ਦਾ ਸਥਾਨਕ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਲੀ ਨਦੀ 'ਤੇ ਪੁਲ ਡਿੱਗਣ ਕਾਰਨ ਗੋਆ-ਕਰਨਾਟਕ ਹਾਈਵੇਅ 'ਤੇ ਆਵਾਜਾਈ ਪ੍ਰਭਾਵਿਤ
NEXT STORY