ਤਾਮਿਲਨਾਡੂ- ਤਾਮਿਲਨਾਡੂ 'ਚ ਅੱਜ ਯਾਨੀ ਕਿ ਮੰਗਲਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਤਾਮਿਲਨਾਡੂ ਦੇ ਕੁੱਡਾਲੋਰ ਜ਼ਿਲ੍ਹੇ ਦੇ ਵੇਪਪੁਰ ਨੇੜੇ ਚੇਨਈ ਨੈਸ਼ਨਲ ਹਾਈਵੇਅ 'ਤੇ 5 ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਸ ਹਾਦਸੇ ਵਿਚ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ, ਜੋ ਕਿ ਇਕ ਕਾਰ ਵਿਚ ਸਵਾਰ ਸਨ।
ਇਹ ਵੀ ਪੜ੍ਹੋ- CM ਧਾਮੀ ਦਾ ਐਲਾਨ, ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕੰਡਕਟਰ ਨੂੰ ਕਰਾਂਗੇ ਸਨਮਾਨਤ
ਕੁੱਡਾਲੋਰ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਥੇ 5 ਵਾਹਨਾਂ ਦੀ ਆਪਸ ਵਿਚ ਟੱਕਰ ਹੋ ਗਈ, ਜਿਸ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸੜਕ ਹਾਦਸੇ ਵਿਚ ਮਾਰੇ ਗਏ 5 ਲੋਕ ਇਕ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ। ਹਾਦਸੇ ਦੀ ਜਾਣਕਾਰੀ ਮਗਰੋਂ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਫ਼ਿਲਹਾਲ ਅੱਗੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਦਿੱਲੀ 'ਚ ਸਕੂਟੀ ਸਵਾਰ ਕੁੜੀ ਦੀ ਮੌਤ 'ਤੇ ਬੋਲੇ LG ਸਕਸੈਨਾ, 'ਸ਼ਰਮ ਨਾਲ ਸਿਰ ਝੁਕ ਗਿਆ'
ਪੁਲਸ ਮੁਤਾਬਕ ਕਿ ਮੰਗਲਵਾਰ ਤੜਕੇ ਦੋ ਪ੍ਰਾਈਵੇਟ ਬੱਸਾਂ, ਦੋ ਲਾਰੀ ਅਤੇ ਇਕ ਕਾਰ ਆਪਸ ਵਿਚ ਟਕਰਾ ਗਈਆਂ, ਜਿਸ ਵਿਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਲਾਸ਼ਾਂ ਨੂੰ ਕਾਰ 'ਚੋਂ ਕੱਢ ਕੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਪਰਿਵਾਰ ਦੇ ਮ੍ਰਿਤਕ ਮੈਂਬਰ ਇਕ ਹੀ ਕਾਰ ਵਿਚ ਸਵਾਰ ਸਨ, ਜਿਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ- ਸ਼ਹਿਰ ਦੀਆਂ ਗਲੀਆਂ 'ਚ ਝਾੜੂ ਲਾਉਂਦੀ ਸੀ ਚਿੰਤਾ ਦੇਵੀ, ਲੋਕਾਂ ਨੇ ਦਿੱਤਾ ਵੱਡਾ ਮਾਣ
ਗੁਜਰਾਤ ’ਚ ਪਾਕਿ ਸਰਹੱਦ ’ਤੇ ਭਾਰਤ ਬਣਾ ਰਿਹੈ ਪੱਕੇ ਬੰਕਰ, ਗ੍ਰਹਿ ਮੰਤਰਾਲਾ ਨੇ 50 ਕਰੋੜ ਰੁਪਏ ਕੀਤੇ ਮਨਜ਼ੂਰ
NEXT STORY