ਰੁਦਰਪ੍ਰਯਾਗ : ਕੇਦਾਰਨਾਥ ਮੰਦਰ ਤੱਕ ਜਾਣ ਵਾਲੇ ਰਸਤੇ 'ਤੇ ਜੰਗਲਚੱਟੀ ਨੇੜੇ ਸੜਕ ਦਾ ਇਕ ਹਿੱਸਾ ਨੁਕਸਾਨੇ ਜਾਣ ਕਾਰਨ ਸ਼ਨੀਵਾਰ ਨੂੰ ਤੀਰਥ ਯਾਤਰਾ ਰੋਕ ਦਿੱਤੀ ਗਈ ਹੈ। ਰੁਦਰਪ੍ਰਯਾਗ ਦੇ ਐੱਸਪੀ ਅਕਸ਼ੈ ਪ੍ਰਹਲਾਦ ਕੋਂਡੇ ਨੇ ਕਿਹਾ ਕਿ ਕੇਦਾਰਨਾਥ ਤੋਂ ਵਾਪਸ ਪਰਤਣ ਵਾਲੇ ਸ਼ਰਧਾਲੂਆਂ ਦੇ ਨਾਲ-ਨਾਲ ਗੌਰੀਕੁੰਡ ਅਤੇ ਸੋਨਪ੍ਰਯਾਗ ਤੋਂ ਮੰਦਰ ਲਈ ਰਵਾਨਾ ਹੋਣ ਵਾਲੇ ਸ਼ਰਧਾਲੂਆਂ ਨੂੰ ਸੜਕ ਦਾ 10-15 ਮੀਟਰ ਤੱਕ ਹਿੱਸਾ ਨੁਕਸਾਨੇ ਜਾਣ ਤੋਂ ਬਾਅਦ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੜਕ ਦੇ ਟੁੱਟੇ ਹਿੱਸੇ ਦੀ ਮੁਰੰਮਤ ਕਰਵਾ ਕੇ ਰੂਟ ’ਤੇ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ - ਇਨਸਾਫ਼ ਲਈ ਭਟਕ ਰਹੀ ਔਰਤ ਨੇ CM ਨਿਵਾਸ ਨੇੜੇ ਨਿਗਲਿਆ ਜ਼ਹਿਰ, ਵਜ੍ਹਾ ਕਰ ਦੇਵੇਗੀ ਹੈਰਾਨ
ਐੱਸਪੀ ਨੇ ਕਿਹਾ ਕਿ ਇਸ ਦੌਰਾਨ ਕੇਦਾਰਨਾਥ ਤੋਂ ਵਾਪਸ ਪਰਤਦੇ ਸਮੇਂ ਫਸੇ ਸ਼ਰਧਾਲੂਆਂ ਅਤੇ ਗੌਰੀਕੁੰਡ ਅਤੇ ਸੋਨਪ੍ਰਯਾਗ ਵਿੱਚ ਮੰਦਰ ਦੇ ਦਰਸ਼ਨਾਂ ਲਈ ਉਡੀਕ ਕਰ ਰਹੇ ਸ਼ਰਧਾਲੂਆਂ ਨੂੰ ਲਿਆਉਣ ਲਈ ਇੱਕ ਬਦਲਵਾਂ ਰਸਤਾ ਵੀ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸਵੇਰੇ ਸੜਕ ਟੁੱਟਣ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਪੁਲਸ, ਐੱਸਡੀਆਰਐੱਫ, ਐੱਨਡੀਆਰਐੱਫ ਅਤੇ ਡੀਡੀਆਰਐੱਫ ਦੀਆਂ ਟੀਮਾਂ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਥੇ ਪਹੁੰਚ ਗਈਆਂ। ਕੌਂਡੇ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੇ ਅਧਿਕਾਰੀ ਵੀ ਬਦਲਵੇਂ ਰਸਤੇ ਤਿਆਰ ਕਰਨ ਵਿੱਚ ਮਦਦ ਕਰ ਰਹੇ ਹਨ।
ਇਹ ਵੀ ਪੜ੍ਹੋ - ਬਿਜਲੀ ਮੁਲਾਜ਼ਮ ਨੇ ਜਾਨ ਤਲੀ 'ਤੇ ਧਰ ਕੇ ਨਿਭਾਈ ਡਿਊਟੀ, ਵੀਡੀਓ ਦੇਖ ਹੋਵੋਗੇ ਹੈਰਾਨ
ਐੱਸਪੀ ਨੇ ਕਿਹਾ ਕਿ ਜੰਗਲਚੱਟੀ ਨੇੜੇ ਫੁੱਟਪਾਥ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਕਿਸੇ ਵੀ ਸ਼ਰਧਾਲੂ ਨੂੰ ਸੋਨਪ੍ਰਯਾਗ ਅਤੇ ਗੌਰੀਕੁੰਡ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਜਦੋਂ ਬਦਲਵਾਂ ਰਸਤਾ ਤਿਆਰ ਹੋ ਜਾਵੇਗਾ ਤਾਂ ਸਭ ਤੋਂ ਪਹਿਲਾਂ ਮੰਦਰ ਤੋਂ ਹੇਠਾਂ ਆਉਣ ਵਾਲੇ ਸ਼ਰਧਾਲੂਆਂ ਨੂੰ ਬਾਹਰ ਕੱਢਿਆ ਜਾਵੇਗਾ। ਕੌਂਡੇ ਨੇ ਕਿਹਾ ਕਿ ਪੈਦਲ ਕੇਦਾਰਨਾਥ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਸ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਿੱਥੇ ਹਨ ਉੱਥੇ ਹੀ ਰਹਿਣ ਅਤੇ ਸੋਨਪ੍ਰਯਾਗ ਜਾਂ ਗੌਰੀਕੁੰਡ ਵੱਲ ਨਾ ਜਾਣ, ਜਿੱਥੇ ਸਹੂਲਤਾਂ ਸੀਮਤ ਹਨ। ਐਸਪੀ ਨੇ ਕਿਹਾ ਕਿ ਉਨ੍ਹਾਂ ਨੂੰ ਫਾਟਾ, ਗੁਪਤਕਾਸ਼ੀ, ਰੁਦਰਪ੍ਰਯਾਗ ਅਤੇ ਸ੍ਰੀਨਗਰ ਵਰਗੀਆਂ ਥਾਵਾਂ 'ਤੇ ਰੁਕਣ ਜਾਂ ਪਹਿਲਾਂ ਹੋਰ ਨੇੜਲੇ ਸਥਾਨਾਂ 'ਤੇ ਜਾਣ ਲਈ ਕਿਹਾ ਗਿਆ ਹੈ। ਹਵਾਈ ਮਾਰਗ ਰਾਹੀਂ ਤੀਰਥ ਯਾਤਰਾ ਨਿਰਵਿਘਨ ਜਾਰੀ ਹੈ।
ਇਹ ਵੀ ਪੜ੍ਹੋ - ਹਸਪਤਾਲ 'ਚ ਮਹਿਲਾ ਡਾਕਟਰ ਦੀ ਲੱਤਾਂ-ਮੁੱਕਿਆਂ ਨਾਲ ਕੁੱਟਮਾਰ, ਵਾਲਾਂ ਤੋਂ ਫੜ ਧੂਹ-ਧੂਹ ਖਿੱਚਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BJP ਵਿਧਾਇਕ ਮੁਨਿਰਤਨ 14 ਦਿਨ ਦੀ ਨਿਆਂਇਕ ਹਿਰਾਸਤ 'ਚ
NEXT STORY