ਬੈਤੂਲ- ਤੇਜ਼ ਰਫ਼ਤਾਰ 'SUV' ਕਾਰ ਸੜਕ ਕਿਨਾਰੇ ਬਣੀ ਝੌਂਪੜੀ 'ਚ ਜਾ ਵੜੀ। ਪੁਲਸ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸ਼ੁੱਕਰਵਾਰ ਰਾਤ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਤੋਂ ਕਰੀਬ 35 ਕਿਲੋਮੀਟਰ ਦੂਰ ਗੋਂਦੂ ਮੁਡਈ ਪਿੰਡ 'ਚ ਵਾਪਰਿਆ।
ਚਿਚੋਲੀ ਥਾਣਾ ਇੰਚਾਰਜ ਹਰਿਓਮ ਪਟੇਲ ਨੇ ਦੱਸਿਆ ਕਿ 'ਐੱਸਯੂਵੀ' ਕਾਰ ਚਾਲਕ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਕਾਰ ਇਕ ਝੌਂਪੜੀ 'ਚ ਜਾ ਵੜੀ। ਉਨ੍ਹਾਂ ਦੱਸਿਆ ਕਿ 'ਐੱਸਯੂਵੀ' ਕਾਰ ਚਾਲਕ ਮਾਖਨ ਸਿੰਘ (26) ਅਤੇ ਝੌਂਪੜੀ 'ਚ ਰਹਿਣ ਵਾਲੇ ਦਯਾਰਾਮ ਪਰਤੇ (45) ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਟੇਲ ਨੇ ਦੱਸਿਆ ਕਿ ਤਿੰਨ ਹੋਰ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਦਾ ਇਲਾਜ ਹਸਪਤਾਲ 'ਚ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਸੀਂ ਕੰਮ 'ਤੇ, ਭਾਜਪਾ ਵਾਲੇ ਗਾਲ੍ਹਾਂ 'ਤੇ ਵੋਟਾਂ ਮੰਗ ਰਹੇ ਹਾਂ: ਕੇਜਰੀਵਾਲ
NEXT STORY