ਨੈਸ਼ਨਲ ਡੈਸਕ : ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਵਿਚ ਭਾਰਤੀ ਸਟੇਟ ਬੈਂਕ ਦੀ ਇਕ ਸ਼ਾਖਾ ਵਿੱਚੋਂ ਲੁਟੇਰਿਆਂ ਨੇ 13.6 ਕਰੋੜ ਰੁਪਏ ਮੁੱਲ ਦੇ 19 ਕਿਲੋ ਤੋਂ ਵੱਧ ਸੋਨੇ ਦੇ ਗਹਿਣੇ ਚੋਰੀ ਕਰ ਲਏ। ਲੁਟੇਰਿਆਂ ਨੂੰ ਫੜਨ ਲਈ ਚਾਰ ਟੀਮਾਂ ਬਣਾਈਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਨੇ ਦੱਸਿਆ ਕਿ ਲੁਟੇਰੇ ਗੈਸ ਕਟਰ ਨਾਲ ਖਿੜਕੀ ਨੂੰ ਕੱਟ ਕੇ ਰਾਏਪੁਰੀ ਮੰਡਲ ਸਥਿਤ ਬੈਂਕ ਸ਼ਾਖਾ 'ਚ ਦਾਖਲ ਹੋਏ ਅਤੇ ਮੁੱਖ ਸੇਫ ਵਿਚੋਂ ਕਰੀਬ 19.5 ਕਿਲੋ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਹਾਦਸੇ ਸਮੇਂ ਚੌਕੀਦਾਰ ਬੈਂਕ ਵਿਚ ਮੌਜੂਦ ਨਹੀਂ ਸੀ। ਅਗਲੇ ਦਿਨ ਮੰਗਲਵਾਰ ਨੂੰ ਜਦੋਂ ਬੈਂਕ ਕਰਮਚਾਰੀ ਬੈਂਕ ਪਹੁੰਚੇ ਤਾਂ ਉਨ੍ਹਾਂ ਨੂੰ ਲੁੱਟ ਦੀ ਵਾਰਦਾਤ ਦਾ ਪਤਾ ਲੱਗਾ। ਇਸ ’ਤੇ ਬੈਂਕ ਮੁਲਾਜ਼ਮਾਂ ਨੇ ਪੁਲਸ ਕੋਲ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ। ਦੱਸਿਆ ਜਾ ਰਿਹਾ ਹੈ ਕਿ 2 ਸਾਲ ਪਹਿਲਾਂ ਵੀ ਇਸੇ ਬੈਂਕ ਵਿਚ ਚੋਰੀ ਹੋਈ ਸੀ।
ਪੁਲਸ ਨੇ ਦੱਸਿਆ ਕਿ ਸੀਸੀਟੀਵੀ ਕੈਮਰਾ ਖਰਾਬ ਪਾਇਆ ਗਿਆ ਅਤੇ ਲੁਟੇਰੇ ਬੈਂਕ ਵਿੱਚੋਂ ਇਕ ਡਿਜੀਟਲ ਵੀਡੀਓ ਰਿਕਾਰਡਰ (ਡੀਵੀਆਰ) ਵੀ ਲੈ ਗਏ। ਹਾਲਾਂਕਿ ਜਲਦਬਾਜ਼ੀ 'ਚ ਉਹ ਗੈਸ ਕਟਰ ਮੌਕੇ 'ਤੇ ਹੀ ਛੱਡ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ ’ਚ ਕੜਾਕੇ ਦੀ ਠੰਢ, ਸ਼ੋਪੀਆਂ ’ਚ ਤਾਪਮਾਨ 3.9 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ
NEXT STORY