ਨਵੀਂ ਦਿੱਲੀ (ਭਾਸ਼ਾ) - ਦੱਖਣੀ ਦਿੱਲੀ ਦੇ ਸੈਨਿਕ ਫਾਰਮ ਇਲਾਕੇ ਵਿਚ ਇਕ 72 ਸਾਲਾ ਚਾਰਟਰਡ ਅਕਾਊਂਟੈਂਟ ਨੂੰ ਕਥਿਤ ਤੌਰ ’ਤੇ ‘ਹਨੀ-ਟਰੈਪ’ ਵਿਚ ਫਸਾਉਣ, ਅਗਵਾ ਕਰਨ ਅਤੇ ਲੁੱਟ-ਖੋਹ ਕਰਨ ਦੇ ਦੋਸ਼ ਵਿਚ ਫੌਜ ਦੇ ਇਕ ਅਸ਼ੋਕ ਚੱਕਰ ਜੇਤੂ ਜਵਾਨ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਬਜ਼ੁਰਗ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ, ਉਸ ਦੇ ਘਰੋਂ ਨਕਦੀ, ਗਹਿਣੇ ਅਤੇ ਦਸਤਾਵੇਜ਼ ਲੁੱਟ ਲਏ ਅਤੇ ਫਿਰ ਉਸ ਦੀ ਹੀ ਕਾਰ ਵਿਚ ਉਸ ਨੂੰ ਅਗਵਾ ਕਰ ਲਿਆ।
ਇਹ ਵੀ ਪੜ੍ਹੋ - ਸਸਤੀ ਹੋ ਗਈ ਸ਼ਰਾਬ, 100 ਤੋਂ ਵੱਧ ਬ੍ਰਾਂਡਾਂ ਦੀਆਂ ਕੰਪਨੀਆਂ ਨੇ ਲਿਆ ਫੈਸਲਾ, ਕੇਰਲ 'ਚ ਲਾਗੂ ਹੋਏ ਰੇਟ
ਇਸ ਘਟਨਾ ਤੋਂ ਬਾਅਦ ਉਸ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਵਸੂਲਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਵਿਚ ਅਸਫਲ ਰਹਿਣ ’ਤੇ ਮੁਲਜ਼ਮਾਂ ਨੇ ਉਸ ਨੂੰ ਹਰਿਆਣਾ ਵਿਚ ਦਿੱਲੀ-ਮੁੰਬਈ ਹਾਈਵੇਅ ਦੇ ਨੇੜੇ ਛੱਡ ਦਿੱਤਾ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਹਰਿਆਣਾ ਦੇ ਫਤਿਹਾਬਾਦ ਦੇ ਰਹਿਣ ਵਾਲੇ ਅਤੇ ਅਸ਼ੋਕ ਚੱਕਰ ਜੇਤੂ ਸੁਰਿੰਦਰ (31), ਦਿੱਲੀ ਦੇ ਕਾਲਕਾਜੀ ਦੀ ਰਹਿਣ ਵਾਲੀ ਕਲਪਨਾ ਕੁਮਾਰੀ (40) ਅਤੇ ਫਤਿਹਾਬਾਦ ਦੇ ਨਿਵਾਸੀ ਕੁਲਦੀਪ ਅਤੇ ਸੁਸ਼ੀਲ ਵਜੋਂ ਕੀਤੀ ਹੈ। ਪੁਲਸ ਦੇ ਇਕ ਬਿਆਨ ਅਨੁਸਾਰ, ਸੁਰਿੰਦਰ ਫੌਜ ਦਾ ਜਵਾਨ ਹੈ, ਜਿਸ ਨੂੰ 2021 ਵਿਚ ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਤਾਇਨਾਤੀ ਦੌਰਾਨ ਇਕ ਅੱਤਵਾਦੀ ਨੇ ਗੋਲੀ ਮਾਰ ਦਿੱਤੀ ਸੀ ਅਤੇ 2022 ਵਿਚ ਉਸ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਨੇ ਤੋੜ 'ਤੇ ਸਾਰੇ ਰਿਕਾਰਡ, All Time High 'ਤੇ ਪੁੱਜੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ, ਨਵੀਂ ਗੱਡੀ ਖਰੀਦਣ ਦਾ ਸੁਪਨਾ ਹੋਵੇਗਾ ਪੂਰਾ
NEXT STORY