ਔਰਈਆ- ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ 'ਚ ਹੈਰਾਨ ਕਰਨ ਦੇਣ ਵਾਲੀ ਪ੍ਰੇਮ ਕਹਾਣੀ ਦੇਖਣ ਨੂੰ ਮਿਲੀ। ਇੱਥੇ 75 ਸਾਲ ਦੇ ਰਾਮਸੁਗਰ ਨੂੰ 30 ਸਾਲਾ ਇੰਸਟਾਗ੍ਰਾਮ ਬਲੌਗਰ ਨਾਲ ਪਿਆਰ ਹੋ ਗਿਆ। ਇਕ ਹਫ਼ਤੇ ਪਹਿਲਾਂ ਦੋਵਾਂ ਦੀ ਰਿੰਗ ਸੈਰੇਮਨੀ ਹੋਈ। ਵਿਆਹ ਨੂੰ ਲੈ ਕੇ ਦੋਵਾਂ ਪਰਿਵਾਰਾਂ 'ਚ ਤਿਆਰੀਆਂ ਚੱਲ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਹਲਦੀ ਅਤੇ ਸਗਾਈ ਦੇ ਕਈ ਵੀਡੀਓ ਸਾਹਮਣੇ ਆਏ ਹਨ।
ਔਰਈਆ ਦੀ ਰਹਿਣ ਵਾਲੀ ਰਾਣੀ ਰਾਜਪੂਤ ਇੰਸਟਾਗ੍ਰਾਮ 'ਤੇ ਬਲੌਗਰ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ। ਇਸੇ ਦੌਰਾਨ ਉਸ ਦੀ ਪਛਾਣ ਯੂਟਿਊਬਰ ਰਾਧਾ ਨਾਲ ਹੋ ਗਈ। ਰਾਣੀ ਰਾਜਪੂਤ ਦਾ ਰਾਧਾ ਦੇ ਘਰ ਆਉਣਾ-ਜਾਣਾ ਸ਼ੁਰੂ ਹੋ ਗਿਆ। ਕਰੀਬ 2 ਸਾਲਾਂ ਤੋਂ ਰਾਣੀ ਰਾਜਪੂਤ ਰਾਧਾ ਦੇ ਘਰ ਆਉਂਦੀ-ਜਾਂਦੀ ਰਹੀ ਹੈ। ਇਸ ਦੌਰਾਨ ਰਾਣੀ ਨੂੰ ਰਾਧਾ ਦੇ ਪਿਤਾ ਰਾਮਸੁਗਰ ਨਾਲ ਪਿਆਰ ਹੋ ਗਿਆ। ਰਾਮਸੁਗਰ ਦੀ ਪਤਨੀ ਦਾ ਦਿਹਾਂਤ 7 ਸਾਲ ਪਹਿਲਾਂ ਹੋ ਚੁੱਕਿਆ ਹੈ। ਦੋਵਾਂ ਨੇ ਇਕ ਦਿਨ ਦਿਲ ਦੀ ਗੱਲ ਇਕ-ਦੂਜੇ ਨੂੰ ਕਹਿ ਦਿੱਤੀ। ਜਦੋਂ ਇਸ ਦੀ ਖ਼ਬਰ ਪਰਿਵਾਰ ਵਾਲਿਆਂ ਨੂੰ ਹੋਈ ਤਾਂ ਉਨ੍ਹਾਂ ਨੇ ਵਿਰੋਧ ਕਰਨ ਦੀ ਬਜਾਏ ਦੋਵਾਂ ਦੀ ਖੁਸ਼ੀ ਲਈ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।
ਉੱਥੇ ਹੀ 75 ਸਾਲ ਦੀ ਉਮਰ 'ਚ ਲਾੜਾ ਬਣੇ ਰਾਮਸੁਗਰ ਕਹਿੰਦੇ ਹਨ ਕਿ 2 ਸਾਲਾਂ ਤੋਂ ਰਾਣੀ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ। ਧੀ ਰਾਧਾ ਨਾਲ ਰਾਣੀ ਵੀਡੀਓ ਬਣਾਉਣ ਉਨ੍ਹਾਂ ਦੇ ਘਰ ਆਉਂਦੀ ਸੀ। ਵੀਡੀਓ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਰਾਣੀ ਨਾਲ ਨਜ਼ਦੀਕੀਆਂ ਵਧੀਆਂ ਅਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਪਤਨੀ ਦੀ 7 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਧੀ ਰਾਧਾ ਅਨੁਸਾਰ, ਕਰੀਬ ਇਕ ਹਫ਼ਤੇ ਪਹਿਲਾਂ ਔਰਈਆ ਦੇ ਇਕ ਬਿਊਟੀ ਪਾਰਲਰ 'ਚ ਉਸ ਦੇ ਪਿਤਾ ਰਾਮਸੁਗਰ ਅਤੇ ਰਾਣੀ ਦੀ ਸਗਾਈ ਹੋ ਚੁੱਕੀ ਹੈ। ਰਾਮਸੁਗਰ ਨਾਲ ਸਗਾਈ ਮਗਰੋਂ ਰਾਣੀ ਨੇ ਆਪਣੇ ਇੰਸਟਾਗ੍ਰਾਮ ਦਾ ਨਾਂ ਬਦਲ ਕੇ 'ਰਾਧਾ ਦੀ ਮੰਮੀ' ਰੱਖ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੋਰ ਵਧੇਗੀ ਭਾਰਤੀ ਫੌਜ ਦੀ ਤਾਕਤ ! ਰੱਖਿਆ ਮੰਤਰਾਲੇ ਨੇ 4106 ਕਰੋੜ ਦੇ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ
NEXT STORY