ਬਿਹਾਰ- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਰੋਹਿਣੀ ਆਚਾਰਿਆ ਨੇ ਸੋਮਵਾਰ ਨੂੰ ਸਾਰਨ ਕਲੈਕਟ੍ਰੇਟ ਦਫਤਰ ਪਹੁੰਚ ਕੇ ਸਾਰਨ ਲੋਕ ਸਭਾ ਖੇਤਰ ’ਚ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਿਤਾ ਲਾਲੂ ਯਾਦਵ ਤੋਂ ਇਲਾਵਾ ਤੇਜਸਵੀ ਯਾਦਵ, ਤੇਜ਼ ਪ੍ਰਤਾਪ, ਰਾਬੜੀ ਦੇਵੀ, ਮੀਸਾ ਭਾਰਤੀ ਅਤੇ ਮੁਕੇਸ਼ ਸਹਨੀ ਵੀ ਮੌਜੂਦ ਸਨ। ਸਾਰਨ ਵਿਚ 7 ਮਈ ਨੂੰ ਤੀਜੇ ਪੜਾਅ ਵਿਚ ਵੋਟਿੰਗ ਹੋਵੇਗੀ। ਰੋਹਿਣੀ ਯਾਦਵ ਦਾ ਮੁਕਾਬਲਾ ਭਾਜਪਾ ਦੇ ਉਮੀਦਵਾਰ ਰਾਜੀਵ ਪ੍ਰਤਾਪ ਰੂਡੀ ਦੇ ਨਾਲ ਹੋਣ ਜਾ ਰਿਹਾ ਹੈ। ਰੋਹਿਣੀ ਆਚਾਰਿਆ ਪਹਿਲੀ ਵਾਰ ਚੋਣਾਂ ਵਿਚ ਆਪਣੀ ਕਿਸਮਤ ਅਜਮਾਉਣ ਉਤਰੀ ਹੈ ਅਤੇ ਉਹ ਕਿਸੇ ਹੰਡੇ ਹੋਏ ਨੇਤਾ ਵਾਂਗ ਖੇਤਰ ਵਿਚ ਚੋਣ ਪ੍ਰਚਾਰ ਕਰ ਰਹੀ ਹੈ ਅਤੇ ਵਿਰੋਧੀਆਂ ਦੇ ਤਨਜ ਦਾ ਸਖਤ ਜਵਾਬ ਦਿੰਦੀ ਨਜ਼ਰ ਆ ਰਹੀ ਹੈ।
ਨਾਮਜ਼ਦਗੀ ਤੋਂ ਬਾਅਦ ਰਾਜਿੰਦਰ ਸਟੇਡੀਅਮ ਵਿਚ ਹੋਈ ਰੈਲੀ ਦੌਰਾਨ ਲਾਲੂ ਪ੍ਰਸਾਦ ਯਾਦਵ ਨੇ ‘ਲਾਗਲ ਝੁਲਨੀਆ ਵਿਚ ਧੱਕਾ ਬਾਲਮ ਕਲਕੱਤਾ ਪਹੁੰਚ ਗਏ...’ ਗਾ ਕੇ ਰੋਹਿਣੀ ਲਈ ਲੋਕਾਂ ਦਾ ਸਮਰਥਨ ਮੰਗਿਆ। ਇਸ ਦੌਰਾਨ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਬੇਟੀ ਰੋਹਿਣੀ ਆਚਾਰਿਆ ਤੁਹਾਡੇ ਦਰਮਿਆਨ ਲਗਾਤਾਰ ਕੰਮ ਕਰ ਰਹੀ ਹੈ। ਇਸਨੂੰ ਭਾਰੀ ਵੋਟਾਂ ਵਿਚ ਜਿਤਾਉਣਾ ਹੈ, ਦੇਸ਼ ਨੂੰ ਬਚਾਉਣਾ ਹੈ ਤੇ ਸੰਵਿਧਾਨ ਨੂੰ ਬਚਾਉਣਾ ਹੈ। ਅਸੀਂ ਲੋਕਤੰਤਰ ਸੰਵਿਧਾਨ ਨੂੰ ਮਿਲਣ ਨਹੀਂ ਦੇਵਾਂਗੇ। ਪਿਛੜਾ ਵਰਗ, ਪਿਛੜੇ ਵਰਗਾਂ ਦੇ ਹੱਕ ਨੂੰ ਭਾਜਪਾ ਖੋਹਣਾ ਚਾਹੁੰਦੀ ਹੈ। ਤੁਸੀ ਸਾਰੇ ਇਕੱਠੇ ਰਹੋ। ਬਹੁਤ ਧੁੱਪ ਹੈ, ਬਹੁਤ ਸਾਰੇ ਲੋਕਾਂ ਨੇ ਸਮਾਂ ਦਿੱਤਾ, ਮੈਂ ਧੰਨਵਾਦ ਕਰਦਾ ਹਾਂ। ਇਸ ਦੌਰਾਨ ਤੇਜਸਵੀ ਯਾਦਵ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਗਾਣਾ ਗਾਉਂਦੇ ਹੋਏ ਫਿਰ ਤੰਜ਼ ਕਸਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਈ ਸੂਬਿਆਂ 'ਚ 'ਹੀਟਵੇਵ' ਦੀ ਚਿਤਾਵਨੀ ਤਾਂ ਕਿਤੇ ਭਾਰੀ ਮੀਂਹ ਦਾ ਕਹਿਰ, ਜਾਣੋ ਦੇਸ਼ ਭਰ ਦੇ ਮੌਸਮ ਦਾ ਮਿਜਾਜ਼
NEXT STORY