ਨੈਸ਼ਨਲ ਡੈਸਕ : ਗਣਤੰਤਰ ਦਿਵਸ 2026 ਦੀ ਪੂਰਵ ਸੰਧਿਆ 'ਤੇ ਐਲਾਨੇ ਗਏ ਪਦਮ ਪੁਰਸਕਾਰਾਂ ਵਿੱਚ ਖੇਡ ਜਗਤ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ। ਭਾਰਤ ਦੇ ਵਿਸ਼ਵ ਜੇਤੂ ਕਪਤਾਨ ਰੋਹਿਤ ਸ਼ਰਮਾ ਤੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਕ੍ਰਿਕਟ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ 'ਪਦਮ ਸ਼੍ਰੀ' ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਵਾਰ ਰੋਹਿਤ ਸ਼ਰਮਾ ਅਤੇ ਹਰਮਨਪ੍ਰੀਤ ਕੌਰ ਸਮੇਤ ਕੁੱਲ 9 ਖਿਡਾਰੀਆਂ ਨੂੰ ਪਦਮ ਪੁਰਸਕਾਰਾਂ ਲਈ ਚੁਣਿਆ ਗਿਆ ਹੈ। ਭਾਰਤ ਦੇ ਦਿੱਗਜ ਟੈਨਿਸ ਖਿਡਾਰੀ ਵਿਜੇ ਅੰਮ੍ਰਿਤਰਾਜ ਨੂੰ 'ਪਦਮ ਭੂਸ਼ਣ' ਨਾਲ ਨਿਵਾਜਿਆ ਜਾਵੇਗਾ। ਕ੍ਰਿਕਟ ਸਿਤਾਰਿਆਂ ਤੋਂ ਇਲਾਵਾ ਹੋਰਨਾਂ ਖੇਡਾਂ ਦੇ ਨਾਮੀ ਚਿਹਰਿਆਂ ਨੂੰ ਵੀ ਪਦਮ ਸ਼੍ਰੀ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਹਾਕੀ ਖਿਡਾਰਨ ਸਵਿਤਾ ਪੂਨੀਆ, ਪ੍ਰਵੀਨ ਕੁਮਾਰ, ਬਲਦੇਵ ਸਿੰਘ, ਭਗਵਾਨ ਦਾਸ ਰਾਏਕਵਾਰ ਅਤੇ ਕੇ. ਪਜਨੀਵੈਲ ਦੇ ਨਾਂ ਸ਼ਾਮਲ ਹਨ।
ਵਿਦੇਸ਼ੀ ਕੋਚ ਨੂੰ ਮਰਨ ਉਪਰੰਤ ਸਨਮਾਨ
ਭਾਰਤੀ ਕੁਸ਼ਤੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਜਾਰਜੀਆ ਦੇ ਵਲਾਦੀਮੀਰ ਮੇਸਟਵਿਰੀਸ਼ਵਿਲੀ ਨੂੰ ਮਰਨ ਉਪਰੰਤ ਪਦਮ ਸ਼੍ਰੀ ਦਿੱਤਾ ਜਾਵੇਗਾ। ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਪਹਿਲਵਾਨਾਂ ਸੁਸ਼ੀਲ ਕੁਮਾਰ ਤੇ ਯੋਗੇਸ਼ਵਰ ਦੱਤ ਨੇ ਓਲੰਪਿਕ ਵਿੱਚ ਇਤਿਹਾਸਕ ਪ੍ਰਦਰਸ਼ਨ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 350ਵਾਂ ਸ਼ਹੀਦੀ ਦਿਵਸ ਸਮਾਗਮ ਨਾਂਦੇੜ ਵਿਖੇ ਹੋਇਆ ਸੰਪੂਰਨ
NEXT STORY