ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਮੌਸਮ ਵਿਭਾਗ ਨੇ ਭਾਰੀ ਬਰਫਬਾਰੀ-ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਸੀ ਪਰ ਹੁਣ ਕੁੱਲੂ ਜ਼ਿਲਾ ਪ੍ਰਸ਼ਾਸਨ ਨੇ ਸੈਲਾਨੀਆਂ ਲਈ ਰੋਹਤਾਂਗ ਦੱਰੇ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਰੋਹਤਾਂਗ ਦੱਰੇ 'ਤੇ ਬਰਫੀਲੇ ਤੂਫਾਨ ਕਾਰਨ ਵੀਰਵਾਰ ਨੂੰ ਦਰਜਨਾਂ ਵਾਹਨ ਅਤੇ ਲੋਕ ਫਸ ਗਏ ਸੀ। ਬੀਤੀ ਰਾਤ ਤੋਂ ਬਰਫਬਾਰੀ ਦੌਰਾਨ ਪ੍ਰਸ਼ਾਸਨ ਅਤੇ ਬੀ.ਆਰ.ਓ. ਦੇ ਜਵਾਨਾਂ ਦੀ ਰੈਸਕਿਊ ਟੀਮ ਨੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ। ਅਜਿਹੇ 'ਚ ਹੁਣ ਰੋਹਤਾਂਗ ਦੱਰੇ 'ਤੇ ਬਰਫੀਲੇ ਤੂਫਾਨ ਕਾਰਨ ਕਿਸੇ ਤਰ੍ਹਾਂ ਦੀ ਜਾਨੀ-ਨੁਕਸਾਨ ਨਾ ਹੋਵੇ, ਇਸ ਲਈ ਪ੍ਰਸ਼ਾਸਨ ਨੇ ਦੱਰੇ 'ਤੇ ਸੈਲਾਨੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ।

ਏ.ਡੀ.ਐੱਮ ਕੁੱਲੂ ਅਕਸ਼ੈ ਸੂਦ ਨੇ ਦੱਸਿਆ ਹੈ ਕਿ ਕੁੱਲੂ 'ਚ ਪਿਛਲੇ 4-5 ਦਿਨਾਂ ਤੋਂ ਮੌਸਮ ਖਰਾਬ ਹੈ। 2 ਦਿਨ ਪਹਿਲਾਂ ਸਰਕਾਰ ਵੱਲੋਂ ਐਡਵਾਇਜ਼ਰੀ ਆਈ ਸੀ। ਰੋਹਤਾਂਗ ਦੱਰਾ ਬਰਫਬਾਰੀ ਦੇ ਚੱਲਦਿਆਂ ਬੰਦ ਹੈ ਅਤੇ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਂਵੀ ਘਟਨਾ ਨਾ ਵਾਪਰ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ।

ਜ਼ਿਕਰਯੋਗ ਹੈ ਕਿ ਮਨਾਲੀ-ਰੋਹਤਾਂਗ ਨੈਸ਼ਨਲ ਹਾਈਵੇਅ ਅਤੇ ਰੋਹਤਾਂਗ ਦੱਰਾ 15 ਨਵੰਬਰ ਤੋਂ ਬਾਅਦ ਅਧਿਕਾਰਤ ਤੌਰ 'ਤੇ ਸਰਦੀਆਂ 'ਚ 6 ਮਹੀਨਿਆਂ ਲਈ ਬੰਦ ਕੀਤਾ ਜਾਂਦਾ ਹੈ। ਵੈਸੇ ਵੀ ਹੁਣ ਰੋਹਤਾਂਗ ਦੱਰੇ 'ਤੇ ਸਫਰ ਕਰਨਾ ਖਤਰਨਾਕ ਹੋ ਗਿਆ ਹੈ। ਰੋਹਤਾਂਗ ਦੱਰੇ ਦੇ ਦੋਵਾਂ ਪਾਸਿਓ ਅਸਥਾਈ ਬਚਾਅ ਚੌਕੀਆਂ ਸਥਾਪਿਤ ਕੀਤੀਆਂ ਗਈਆ ਹਨ। ਲਾਹੌਲ ਦੇ ਕੋਕਸਰ ਅਤੇ ਕੁੱਲੂ ਜ਼ਿਲੇ ਦੇ ਮਢੀ 'ਚ ਬਚਾਅ ਚੌਕੀਆਂ ਬਣਾਈਆਂ ਗਈਆਂ ਹਨ ਫਿਲਹਾਲ ਮੌਸਮ ਖਰਾਬ ਹੈ ਅਤੇ ਇਸ ਨੂੰ ਦੇਖਦੇ ਹੋਏ ਕਿਸੇ ਨੂੰ ਵੀ ਰੋਹਤਾਂਗ ਦੱਰੇ ਨੂੰ ਆਰ-ਪਾਰ ਕਰਨ ਦੀ ਆਗਿਆ ਨਹੀਂ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਬਰਫਬਾਰੀ ਅਤੇ ਸਾਫ ਮੌਸਮ 'ਚ ਕਬਾਇਲੀ ਖੇਤਰ ਲਾਹੌਲ ਦੇ ਲੋਕ ਪੈਦਲ ਦੱਰੇ ਨੂੰ ਆਰ-ਪਾਰ ਕਰਦੇ ਹਨ। ਇਨ੍ਹਾਂ ਦੀ ਮਦਦ ਲਈ ਅਸਥਾਈ ਬਚਾਅ ਚੌਕੀਆਂ ਬਣਾਈਆਂ ਗਈਆਂ ਹਨ।

ਸਰਕਾਰੀ ਕਿਤਾਬ 'ਚ ਦਾਅਵਾ, ਹਾਦਸੇ 'ਚ ਗਈ ਸੀ 'ਗਾਂਧੀ ਜੀ' ਦੀ ਜਾਨ
NEXT STORY