ਨੈਸ਼ਨਲ ਡੈਸਕ- ਮੋਦੀ ਸਰਕਾਰ ਕੇਂਦਰੀ ਮੰਤਰੀ ਮੰਡਲ ’ਚ ਵੱਡਾ ਵਾਧਾ ਤੇ ਫੇਰਬਦਲ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ’ਚ ਔਰਤਾਂ ਦੀ ਪ੍ਰਤੀਨਿਧਤਾ ਵਧਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਹ ਕਦਮ ਸੰਸਦ ਸੈਸ਼ਨ ਤੇ ਖਰਵਾਸ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਚੁੱਕੇ ਜਾਣ ਦੀ ਉਮੀਦ ਹੈ।
ਇਸ ਸਮੇ 72 ਮੈਂਬਰੀ ਮੰਤਰੀ ਮੰਡਲ ’ਚ ਸਿਰਫ਼ 7 ਔਰਤਾਂ ਹਨ ਜੋ 10 ਫੀਸਦੀ ਤੋਂ ਘੱਟ ਦੀ ਪ੍ਰਤੀਨਿਧਤਾ ਕਰਦੀਆਂ ਹਨ। ਭਾਜਪਾ ਕੋਲ ਲੋਕ ਸਭਾ ’ਚ 30 ਮਹਿਲਾ ਮੈਂਬਰ ਹਨ। ਰਾਜ ਸਭਾ ’ਚ ਇਹ ਗਿਣਤੀ 19 ਹੈ। ਭਾਜਪਾ ਕੋਲ ਲੋਕ ਸਭਾ ’ਚ 240 ਸੰਸਦ ਮੈਂਬਰ ਤੇ ਰਾਜ ਸਭਾ ’ਚ ਲਗਭਗ 100 ਹਨ।
ਮਹਿਲਾ ਰਾਖਵਾਂਕਰਨ ਐਕਟ ਅਧੀਨ 2029 ਦੀਆਂ ਆਮ ਚੋਣਾਂ ’ਚ ਔਰਤਾਂ ਲਈ ਰਾਖਵੀਆਂ ਸੀਟਾਂ ’ਚੋਂ ਇਕ ਤਿਹਾਈ ਸੀਟਾਂ ਨਾਲ ਸਰਕਾਰ ਹੁਣ ਤਬਦੀਲੀ ਦਾ ਸੰਕੇਤ ਦੇਣ ਲਈ ਉਤਸੁਕ ਹੈ।
ਪਾਰਟੀ ਦੇ ਰਣਨੀਤੀਕਾਰ ਸੰਕੇਤ ਦਿੰਦੇ ਹਨ ਕਿ ਨਵੇਂ ਮੰਤਰੀ ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ ਤੇ ਅਾਸਾਮ ਤੋਂ ਲਏ ਜਾ ਸਕਦੇ ਹਨ, ਜਿੱਥੇ ਅਸੈਂਬਲੀ ਚੋਣਾਂ ਨੇੜੇ ਹਨ। ਕੈਬਨਿਟ ’ਚ ਫੇਰਬਦਲ ਦੇ ਨਾਲ ਹੀ ਨਵੇਂ ਭਾਜਪਾ ਪ੍ਰਧਾਨ ਦੀ ਨਿਯੁਕਤੀ ਤੇ ਕੁਝ ਰਾਜਪਾਲਾਂ ਦੀ ਤਬਦੀਲੀ ਦੀ ਵੀ ਜਲਦੀ ਹੀ ਉਮੀਦ ਹੈ। ਇਹ ਇਕ ਵਿਆਪਕ ਸਿਅਾਸੀ ਤਬਦੀਲੀ ਦਾ ਸੰਕੇਤ ਹੈ।
ਮੋਦੀ ਲਈ ਮੰਤਰੀ ਮੰਡਲ ’ਚ ‘ਮਹਿਲਾ ਸ਼ਕਤੀ’ ਦਾ ਵਾਧਾ ਕਰਨਾ ਸਿਰਫ਼ ਤਾਕਤ ਦਾ ਪ੍ਰਦਰਸ਼ਨ ਨਹੀਂ ਸਗੋਂ ਇਕ ਯੋਜਨਾਬੱਧ ਕਦਮ ਹੈ, ਜੋ 2029 ਦੀਆਂ ਚੋਣਾਂ ਤੋਂ ਪਹਿਲਾਂ ਔਰਤਾਂ ਦੀ ਪ੍ਰਤੀਨਿਧਤਾ, ਜਾਤੀ ਸੰਤੁਲਨ ਤੇ ਚੋਣ ਰਣਨੀਤੀ ਨੂੰ ਧਿਆਨ ’ਚ ਰੱਖਦਿਆਂ ਚੁੱਕਿਆ ਜਾਏਗਾ।
ਸੁਪਰੀਮ ਕੋਰਟ ਨੇ ਕਿਹਾ- ਭੂਚਾਲ ਦੇ ਖਤਰਿਆਂ ’ਤੇ ਦਿਸ਼ਾ-ਨਿਰਦੇਸ਼ ਨਹੀਂ ਦੇ ਸਕਦੇ, ਪਟੀਸ਼ਨ ਖਾਰਿਜ
NEXT STORY