ਲਖੀਮਪੁਰ ਖੀਰੀ- ਲਖੀਮਪੁਰ ਖੀਰੀ ਜ਼ਿਲੇ 'ਚ ਇਕ ਮੁਸਲਿਮ ਕੁੜੀ ਨੇ ਰੋਜ਼ਾ ਰੱਖਦੇ ਹੋਏ ਖੂਨਦਾਨ ਕਰ ਕੇ ਮਿਸਾਲ ਪੇਸ਼ ਕੀਤੀ ਹੈ ਅਤੇ ਲੀਵਰ ਦੇ ਗੰਭੀਰ ਰੋਗੀ ਦੀ ਮਦਦ ਕੀਤੀ ਹੈ। ਲੀਵਰ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਵਿਜੇ ਰਸਤੋਗੀ ਦਾ ਬਲੱਡ ਗਰੁੱਪ 'ਓ ਨੈਗੇਟਿਵ' ਹੈ। ਉਨਾਂ ਦੀ ਸਿਹਤ ਵਿਗੜਨ 'ਤੇ ਖੂਨ ਚੜਾਏ ਜਾਣ ਦੀ ਜ਼ਰੂਰਤ ਸੀ। ਅਜਿਹੇ 'ਚ ਅਲੀਸ਼ਾ ਖਾਨ ਉਨਾਂ ਲਈ ਫਰਿਸ਼ਤਾ ਬਣ ਕੇ ਸਾਹਮਣੇ ਆਈ ਅਤੇ ਰੋਜ਼ਾ ਇਫਤਾਰ ਦੇ ਤੁਰੰਤ ਬਾਅਦ ਉਸ ਨੇ ਵਿਜੇ ਲਈ ਖੂਨਦਾਨ ਕਰ ਕੇ ਮਿਸਾਲ ਪੇਸ਼ ਕੀਤੀ ਹੈ। ਵਿਜੇ ਰਸਤੋਗੀ ਦੀ ਗੁਆਂਢੀ ਅਤੇ ਸਮਾਜਿਕ ਵਰਕਰ ਤ੍ਰਿਪਤੀ ਅਵਸਥੀ ਨੇ ਬੁੱਧਵਾਰ ਨੂੰ ਦੱਸਿਆ ਕਿ ਵਿਜੇ ਨੂੰ ਪਿਛਲੇ ਸਮੇਂ ਤੋਂ ਲੀਵਰ ਦੀ ਗੰਭੀਰ ਬੀਮਾਰੀ ਹੈ। ਕਰੀਬ ਇਕ ਹਫ਼ਤੇ ਪਹਿਲਾਂ ਉਨਾਂ ਦੀ ਹਾਲਤ ਬੇਹੱਦ ਖਰਾਬ ਹੋ ਗਈ ਸੀ ਅਤੇ ਉਨਾਂ ਦਾ ਹੀਮੋਗਲੋਬਿਨ ਖਤਰਨਾਕ ਤਰੀਕੇ ਨਾਲ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ। ਤ੍ਰਿਪਤੀ ਅਨੁਸਾਰ ਡਾਕਟਰਾਂ ਨੇ ਪਰਿਵਾਰ ਨੂੰ 'ਓ ਨੈਗੇਟਿਵ' ਖੂਨ ਦਾ ਇੰਤਜ਼ਾਮ ਕਰਨ ਲਈ ਕਿਹਾ ਸੀ। ਇਹ ਖੂਨ ਗਰੁੱਪ ਦੁਰਲੱਭ ਹੁੰਦਾ ਹੈ। ਉਨਾਂ ਨੇ ਦੱਸਿਆ ਕਿ ਵਿਜੇ ਦੇ ਪਰਿਵਾਰ ਨੇ ਲਾਕਡਾਊਨ ਦੌਰਾਨ ਖੂਨ ਦਾ ਇੰਤਜ਼ਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ। ਅਜਿਹੀ ਹਾਲਤ 'ਚ ਉਨਾਂ ਨੇ ਇਕ ਸਮਾਜਿਕ ਸੰਸਥਾ ਚਲਾਉਣ ਵਾਲੇ ਜਸਪਾਲ ਸਿੰਘ ਪਾਲੀ ਨਾਲ ਸੰਪਰਕ ਕੀਤਾ।
ਪਾਲੀ ਨੇ ਦੱਸਿਆ ਕਿ ਉਨਾਂ ਨੇ ਖੂਨ ਦਾਨ ਕਰਨ ਵਾਲਿਆਂ ਦੀ ਇਕ ਸੂਚੀ ਤਿਆਰ ਕਰ ਰੱਖੀ ਹੈ, ਜਿਸ 'ਚ ਅਲੀਸ਼ਾ ਖਾਨ ਦਾ ਨਾਂ ਸਾਹਮਣੇ ਆਇਆ, ਜਿਸ ਦਾ ਬਲੱਡ ਗਰੁੱਪ 'ਓ ਨੈਗੇਟਿਵ' ਹੈ। ਪਾਲੀ ਅਨੁਸਾਰ ਉਸ ਦਿਨ ਰਮਜ਼ਾਨ ਦਾ ਪਹਿਲਾ ਦਿਨ ਸੀ, ਲਿਹਾਜਾ ਅਲੀਸ਼ਾ ਤੋਂ ਖੂਨਦਾਨ ਦੀ ਖਾਤਰ ਸੰਪਰਕ ਕਰਨ 'ਚ ਝਿਜਕ ਮਹਿਸੂਸ ਹੋ ਰਹੀ ਸੀ ਪਰ ਵਿਜੇ ਦੀ ਹਾਲਤ ਦੇਖਦੇ ਹੋਏ ਉਨਾਂ ਨੇ ਅਲੀਸ਼ਾ ਨੂੰ ਫੋਨ ਕਰ ਕੇ ਮਦਦ ਮੰਗੀ। ਉਨਾਂ ਨੇ ਦੱਸਿਆ ਕਿ ਅਲੀਸ਼ਆ ਨੇ ਬਿਨਾਂ ਕਿਸੇ ਝਿਜਕ ਦੇ ਖੂਨ ਦੇਣ ਲਈ ਰਜਾਮੰਦੀ ਦੇ ਦਿੱਤੀ ਅਤੇ ਕਿਹਾ ਕਿ ਉਹ ਰੋਜ਼ਾ ਇਫਤਾਰ ਕਰਨ ਤੋਂ ਬਾਅਦ ਯਕੀਨੀ ਰੂਪ ਨਾਲ ਹਸਪਤਾਲ ਆ ਕੇ ਖੂਨਦਾਨ ਕਰੇਗੀ। ਉਹ ਆਪਣੇ ਵਾਅਦੇ ਅਨੁਸਾਰ ਹਸਪਤਾਲ ਪਹੁੰਚੀ ਅਤੇ ਖੂਨਦਾਨ ਕੀਤਾ। ਅਲੀਸ਼ਾ ਨੇ ਕਿਹਾ ਕਿ ਉਸ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੋਈ ਕਿ ਉਹ ਕਿਸੇ ਦੀ ਜਾਨ ਬਚਾਉਣ 'ਚ ਮਦਦਗਾਰ ਬਣਨ ਜਾ ਰਹੀ ਹੈ। ਵਿਜੇ ਦੇ ਬੇਟਿਆਂ ਨਵੀਨ ਅਤੇ ਪ੍ਰਵੀਨ ਨੇ ਅਲੀਸ਼ਾ ਦੇ ਪ੍ਰਤੀ ਆਭਾਰ ਜ਼ਾਹਰ ਕਰਦੇ ਹੋਏ ਕਿਹਾ ਕਿ ਖੂਨ ਚੜਾਏ ਜਾਣ ਤੋਂ ਬਾਅਦ ਉਨਾਂ ਦੇ ਪਿਤਾ ਦਾ ਹੀਮੋਗਲੋਬਿਨ ਪੱਧਰ ਬਿਹਤਰ ਹੋਇਆ ਹੈ। ਹਾਲੇ ਉਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਆਂਧਰਾ ਪ੍ਰਦੇਸ਼ 'ਚ 73 ਨਵੇਂ ਕੇਸ, 11 ਮਹੀਨਿਆਂ ਦਾ ਬੱਚਾ ਵੀ ਕੋਰੋਨਾ ਪਾਜ਼ੇਟਿਵ
NEXT STORY