ਨਵੀਂ ਦਿੱਲੀ- ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਕਾਂਗਰਸੀ ਨੇਤਾਵਾਂ ਦਾ ਪਾਕਿਸਤਾਨ ਪ੍ਰੇਮ ਚਰਚਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਾਂਤ ਦੇ ਇੰਚਾਰਜ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਆਪਣੇ ਪਾਕਿਸਤਾਨੀ ਪ੍ਰੇਮ ਨੂੰ ਉਜਾਗਰ ਕਰਦੇ ਹੋਏ ਪਾਕਿਸਤਾਨੀ ਆਰਮੀ ਚੀਫ਼ ਕਮਰ ਬਾਜਵਾ ਨੂੰ ਪੰਜਾਬੀ ਭਰਾ ਅਤੇ ਨਵਜੋਤ ਸਿੰਘ ਸਿੱਧੂ ਦਾ ਦੋਸਤ ਦੱਸਿਆ। ਇਸ ਤੋਂ ਪਹਿਲਾਂ ਵੀ ਕਈ ਸੀਨੀਅਰ ਕਾਂਗਰਸੀ ਨੇਤਾ ਇਸੇ ਤਰ੍ਹਾਂ ਦੇ ਬਿਆਨ ਦੇ ਕੇ ਆਪਣਾ ਪਾਕਿਸਤਾਨ ਪ੍ਰੇਮ ਦਰਸਾ ਚੁਕੇ ਹਨ। ਆਰ.ਪੀ. ਸਿੰਘ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਮਣੀਸ਼ੰਕਰ ਅਯੱਰ 2015 ’ਚ ਪਾਕਿਸਤਾਨ ਗਏ ਸਨ ਅਤੇ ਉੱਥੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਭਾਰਤ ਨਾਲ ਸਿੱਧੀ ਗੱਲਬਾਤ ਕਰਨੀ ਹੈ ਤਾਂ ਮੋਦੀ ਸਰਕਾਰ ਨੂੰ ਹਟਾਉਣਾ ਹੋਵੇਗਾ ਅਤੇ ਕਾਂਗਰਸ ਦੀ ਸਰਕਾਰ ਨੂੰ ਲਿਆਉਣਾ ਹੋਵੇਗਾ।
ਜੰਮੂ ਕਸ਼ਮੀਰ ਹੁਰੀਅਤ ਦੇ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦਾ ਦਿਹਾਂਤ ਹੋ ਗਿਆ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ’ਚ ਇਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ। ਪਾਕਿਸਤਾਨ ਦੇ ਇਸ ਕੰਮ ’ਤੇ ਕਾਂਗਰਸ ਨੇ ਆਪਣੀ ਖੁਸ਼ੀ ਜ਼ਾਹਰ ਕਰ ਕੇ ਆਪਣੇ ਪਾਕਿਸਤਾਨੀ ਪ੍ਰੇਮ ਨੂੰ ਦਰਸਾਇਆ। ਜੰਮੂ ਕਸ਼ਮੀਰ ਤੋਂ ਧਾਰਾ 370 ਅਤੇ 35 ਏ ਹਟਾਉਣ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਇਸ ਪਾਸੜ ਫ਼ੈਸਲਾ ਲਿਆ ਹੈ, ਜਿਸ ਨਾਲ ਰਾਸ਼ਟੀ ਸੁਰੱਖਿਆ ਨੂੰ ਖ਼ਤਰਾ ਹੈ। ਇੰਨਾ ਕਹਿਣ ਨਾਲ ਹੀ ਰਾਹੁਲ ਗਾਂਧੀ ਪਾਕਿਸਤਾਨ ’ਚ ਹੀਰੋ ਬਣ ਗਏ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਇਕ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਨੇ ਆਪਣੀ ਫੇਸਬੁੱਕ ਪੋਸਟ ’ਤੇ ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਮੰਨਿਆ ਹੀ ਨਹੀਂ ਹੈ। ਉੱਥੇ ਹੀ ਸਿੱਧੂ ਦੇ ਦੂਜੇ ਸਲਾਹਕਾਰ ਪਿਆਰੇਲਾਲ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਤੀ ਕੋਈ ਟਿੱਪਣੀ ਨਾ ਕਰੋ, ਇਹ ਪੰਜਾਬ ਦੇ ਹਿੱਤ ਵਿਰੁੱਧ ਹੈ। ਕਾਂਗਰਸ ਦੇ ਹਾਈ ਕਮਾਨ ਇਨ੍ਹਾਂ ਵਿਵਾਦਿਤ ਟਿੱਪਣੀਆਂ ’ਤੇ ਚੁੱਪ ਹੈ। ਨਵਜੋਤ ਸਿੱਧੂ ਸ਼ਰੇਆਮ ਖੁੱਲ੍ਹੇ ਮੰਚ ਤੋਂ ‘ਨਾਅਰਾ-ਏ-ਤਕਬੀਰ ਅੱਲਾਹ ਹੂ ਅਕਬਰ’ ਦਾ ਨਾਅਰਾ ਲਗਾਉਂਦੇ ਹਨ। ਆਰ.ਪੀ. ਸਿੰਘ ਨੇ ਕਿਹਾ ਕਿ ਉਕਤ ਮਾਮਲਿਆਂ ’ਚ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਅਤੇ ਪਾਕਿਸਤਾਨ ਵਿਚਾਲੇ ਦੇਸ਼ ਵਿਰੋਧੀ ਮੁਹਿੰਮ ਚਲਾਉਣ ਲਈ ਕੋਈ ਗੁਪਤ ਅਲਾਇੰਸ (ਗਠਜੋੜ) ਤਾਂ ਨਹੀਂ ਹੈ?
ਰਾਕੇਸ਼ ਟਿਕੈਤ ਦੀ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਅਪੀਲ, PM ਮੋਦੀ ਦੇ ਪ੍ਰੋਗਰਾਮ ਦੌਰਾਨ ਕਰਨ ਵਿਰੋਧ ਪ੍ਰਦਰਸ਼ਨ
NEXT STORY