ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਪੰਜਾਬ ਵਿੱਚ ਇੱਕ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੇ ਬਿਆਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਸ਼ਾਸਨ ਪ੍ਰਬੰਧ 'ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਭਾਜਪਾ ਬੁਲਾਰੇ ਨੇ ਸਵਾਲ ਉਠਾਇਆ ਕਿ ਜੇਕਰ ਕੋਈ ਚੁਣਿਆ ਹੋਇਆ ਨੁਮਾਇੰਦਾ ਕਿਸੇ ਦੁਖੀ ਨਾਗਰਿਕ ਦੀ ਗੱਲ ਸੁਣਨ ਤੋਂ ਇਨਕਾਰ ਕਰ ਦੇਵੇ ਜਾਂ ਕੋਈ ਕਮਜ਼ੋਰ ਤੇ ਪੀੜਤ ਵਿਅਕਤੀ ਮਦਦ ਉਡੀਕਦਾ ਰਹਿ ਜਾਵੇ, ਤਾਂ ਉਹ ਕਿਸ ਕੋਲ ਜਾਵੇ? ਉਨ੍ਹਾਂ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਇਸ ਮਾਮਲੇ ਤੋਂ ਅੱਖਾਂ ਨਹੀਂ ਮੋੜ ਸਕਦੀ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਉਸਦੇ ਕਥਿਤ ਮਰਨ ਤੋਂ ਪਹਿਲਾਂ ਬਿਆਨ ਵਿੱਚ ਉਠਾਏ ਗਏ ਸਵਾਲ ਅਜੇ ਵੀ ਕਾਇਮ ਹਨ।
ਇੱਕ ਮਰਨ ਵਾਲੇ ਵਿਅਕਤੀ ਦੇ ਬਿਆਨ ਨੇ ਪੰਜਾਬ ਵਿੱਚ @AamAadmiParty ਸਰਕਾਰ ਦੇ ਸ਼ਾਸਨ ਨੂੰ ਲੈ ਕੇ ਬੇਹੱਦ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਮੌਤ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਇੱਕ ਕਥਿਤ ਵੀਡੀਓ ਵਿੱਚ, ਪਿੰਡ ਖੇੜੀ ਦੇ ਇੱਕ ਵਸਨੀਕ ਨੇ ਕਥਿਤ ਤੌਰ ’ਤੇ ਕੈਬਨਿਟ ਮੰਤਰੀ ਅਤੇ ਪੰਜਾਬ AAP ਦੇ ਪ੍ਰਧਾਨ @AroraAmanSunam, ਪਿੰਡ ਦੇ ਸਰਪੰਚ ਅਤੇ ਉਸਦੇ… pic.twitter.com/WjxyQs4x1j
— RP Singh National Spokesperson BJP (@rpsinghkhalsa) October 1, 2026
ਆਰ.ਪੀ. ਸਿੰਘ ਨੇ ਪੰਜਾਬ ਪੁਲਸ ਤੋਂ ਮੰਗ ਕੀਤੀ ਹੈ ਕਿ ਮਰਨ ਤੋਂ ਪਹਿਲਾਂ ਬਿਆਨ ਵਿੱਚ ਲਗਾਏ ਗਏ ਦੋਸ਼ਾਂ ਦੇ ਆਧਾਰ 'ਤੇ ਤੁਰੰਤ FIR ਦਰਜ ਕੀਤੀ ਜਾਵੇ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਬਿਆਨ ਵਿੱਚ ਨਾਮਜ਼ਦ ਹਰ ਵਿਅਕਤੀ, ਜਿਸ ਵਿੱਚ ਅਮਨ ਅਰੋੜਾ ਵੀ ਸ਼ਾਮਲ ਹਨ, ਦੇ ਖ਼ਿਲਾਫ਼ ਜਾਂਚ ਕੀਤੀ ਜਾਵੇ ਤੇ ਨਿਰਪੱਖ ਤੇ ਸਮਾਂਬੱਧ ਜਾਂਚ ਯਕੀਨੀ ਬਣਾਈ ਜਾਵੇ, ਕਿਉਂਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੋ ਸਕਦਾ।
ਜ਼ਿਕਰਯੋਗ ਹੈ ਕਿ ਮੌਤ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਇੱਕ ਕਥਿਤ ਵੀਡੀਓ ਵਿੱਚ ਪਿੰਡ ਖੇੜੀ ਦੇ ਇੱਕ ਵਸਨੀਕ ਨੇ ਕੈਬਨਿਟ ਮੰਤਰੀ ਅਤੇ ਪੰਜਾਬ ਆਪ ਦੇ ਪ੍ਰਧਾਨ ਅਮਨ ਅਰੋੜਾ, ਪਿੰਡ ਦੇ ਸਰਪੰਚ ਅਤੇ ਉਸਦੇ ਭਰਾਵਾਂ ਦੇ ਨਾਮ ਲਏ ਹਨ। ਮ੍ਰਿਤਕ ਨੇ ਉਨ੍ਹਾਂ 'ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਮਦਦ ਨਾ ਕਰਨ ਦੇ ਦੋਸ਼ ਲਗਾਏ ਹਨ। ਇਹ ਪੰਜਾਬ ਵਿੱਚ ਤੀਜਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਖੁਦਕੁਸ਼ੀ ਕਰਨ ਵਾਲੇ ਨਾਗਰਿਕਾਂ ਵੱਲੋਂ ਕਥਿਤ ਤੌਰ 'ਤੇ ਮੰਤਰੀਆਂ ਦੇ ਨਾਮ ਲਏ ਗਏ ਹਨ। ਇਸ ਤੋਂ ਪਹਿਲਾਂ ਵੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਹਰਪਾਲ ਸਿੰਘ ਚੀਮਾ ਨਾਲ ਜੁੜੇ ਅਜਿਹੇ ਹੀ ਦੋਸ਼ ਸਾਹਮਣੇ ਆ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
Bisleri International ਨੂੰ ਦੂਜੀ ਵਾਰ ਮਿਲਿਆ CSR ਐਕਸੀਲੈਂਸ ਲਈ 'ਮਹਾਤਮਾ ਪੁਰਸਕਾਰ 2026'
NEXT STORY