ਨਾਗਪੁਰ- ਉਦਯੋਗਪਤੀ ਕੁਮਾਰ ਮੰਗਲਮ ਬਿਰਲਾ ਨੇ ਵੀਰਵਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ 100 ਸਾਲ ਪੁਰਾਣਾ ਸੰਗਠਨ ਹਮੇਸ਼ਾ ਸਮਾਜ ਅਤੇ ਰਾਸ਼ਟਰ ਦੇ ਨਾਲ ਖੜ੍ਹਾ ਰਿਹਾ ਹੈ। ਬਿਰਲਾ ਨਾਗਪੁਰ 'ਚ ਆਰਐੱਸਐੱਸ ਵਲੰਟੀਅਰਾਂ ਦੇ ਸਿਖਲਾਈ ਕੈਂਪ ਦੇ ਸਮਾਪਤੀ ਸਮਾਰੋਹ 'ਚ ਮੁੱਖ ਮਹਿਮਾਨ ਸਨ। ਆਰਐੱਸਐੱਸ ਮੁਖੀ ਮੋਹਨ ਭਾਗਵਤ ਮੁੱਖ ਬੁਲਾਰੇ ਸਨ। ਆਰਐੱਸਐੱਸ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਬਿਰਲਾ ਨੇ ਕਿਹਾ,"ਚੁਣੌਤੀਆਂ ਦੇ ਬਾਵਜੂਦ, ਆਰਐੱਸਐੱਸ ਹਮੇਸ਼ਾ ਸਮਾਜ ਅਤੇ ਰਾਸ਼ਟਰ ਦੇ ਨਾਲ ਖੜ੍ਹਾ ਰਿਹਾ ਹੈ।" ਉਨ੍ਹਾਂ ਅੱਗੇ ਕਿਹਾ, "ਮੇਰੇ ਲਈ, ਇਹ ਸੰਘ ਦੀ ਅਟੁੱਟ ਤਾਕਤ ਹੈ: ਇਹ ਵਿਸ਼ਵਾਸ ਕਿ ਸੇਵਾ ਨੂੰ ਉਦੇਸ਼ ਨਾਲ ਵਧਾਇਆ ਜਾਣਾ ਚਾਹੀਦਾ ਹੈ ਅਤੇ ਰਾਸ਼ਟਰ-ਨਿਰਮਾਣ ਅਤੇ ਚਰਿੱਤਰ-ਨਿਰਮਾਣ ਜੀਵਨ ਭਰ ਦੀਆਂ ਵਚਨਬੱਧਤਾਵਾਂ ਹਨ ਜਿਨ੍ਹਾਂ ਨੂੰ ਸਾਨੂੰ ਨਿਭਾਉਣਾ ਚਾਹੀਦਾ ਹੈ।"
ਬਿਰਲਾ ਨੇ ਬਦਲਦੇ ਗਲੋਬਲ ਦ੍ਰਿਸ਼ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ,''ਭਾਵੇਂ ਹੀ ਇਹ ਚੁਣੌਤੀਪੂਰਨ ਸਮਾਂ ਹੋਵੇ ਪਰ ਇਹ ਭਾਰਤ ਦਾ ਸਮਾਂ ਹੈ। ਦੁਨੀਆਂ ਦੀਆਂ ਮਹਾਸ਼ਕਤੀਆਂ ਦਾ ਮੁਕਾਬਲਾ ਇੱਛਾਵਾਂ ਵਿਚਕਾਰ ਫਸਿਆ ਹੋਇਆ ਹੈ।'' ਉਨ੍ਹਾਂ ਕਿਹਾ,''ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਾਡੇ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ। ਇਹ ਏਆਈ ਕ੍ਰਾਂਤੀ ਅਰਥਵਿਵਸਥਾਵਾਂ ਨੂੰ ਬਦਲਣ ਅਤੇ ਹਾਲ ਦੇ ਕਿਸੇ ਵੀ ਹੋਰ ਤਕਨੀਕੀ ਕਾਢ ਦੀ ਤੁਲਨਾ 'ਚ ਕਿਤੇ ਵੱਧ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ।'' ਬਿਰਲਾ ਨੇ ਕਿਹਾ,''ਇਸ ਗਲੋਬਲ ਉੱਥਲ-ਪੁਥਲ ਦੇ ਨਤੀਜੇ ਇਕੋ ਜਿਹੇ ਨਹੀਂ ਰਹੇ ਹਨ। ਭਾਰਤ ਲਈ ਚੁਣੌਤੀ ਇਹ ਹੈ ਕਿ ਇਹ ਉੱਥਲ-ਪੁਥਲ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਭਾਰਤ ਆਪਣੇ ਅੰਮ੍ਰਿਤਕਾਲ ਦੀ ਦਹਿਲੀਜ਼ 'ਤੇ ਖੜ੍ਹਾ ਹੈ।'' ਉਨ੍ਹਾਂ ਕਿਹਾ,''ਇਤਿਹਾਸ ਸਾਨੂੰ ਜੋ ਸਭ ਤੋਂ ਵੱਡਾ ਸਬਕ ਸਿਖਾਉਂਦਾ ਹੈ, ਉਹ ਹੈ ਰਾਸ਼ਟਰੀ ਸਮਰੱਥਾ ਅਤੇ ਰਾਸ਼ਟਰੀ ਲਚੀਲੇਪਨ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
IIT ਪਾਸ ਬਾਬੇ ਦੀ ਖੁੱਲ੍ਹੀ ਪੋਲ, 24 ਕੁੜੀਆਂ ਨਾਲ ਬਣਾਏ ਸਬੰਧ, ਮੋਬਾਈਲ 'ਚੋਂ ਮਿਲੀਆਂ ਅਸ਼ਲੀਲ ਵੀਡੀਓਜ਼!
NEXT STORY