Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 31, 2026

    10:12:52 PM

  • revised rules for birth and death certificates

    ਜਨਮ ਤੇ ਮੌਤ ਦੀ ਰਜਿਸਟ੍ਰੇਸ਼ਨ 'ਚ ਦੇਰੀ ਹੁਣ ਪਵੇਗੀ...

  • international kabaddi player  s grief overwhelms him wife

    ਅੰਤਰਰਾਸ਼ਟਰੀ ਕਬੱਡੀ ਖਿਡਾਰੀ 'ਤੇ ਟੁੱਟਿਆ ਦੁੱਖਾਂ...

  • critical 48 hours in punjab thunderstorms and heavy rains alert issue

    ਪੰਜਾਬ 'ਚ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਮਚਾਏਗਾ...

  • amarinder singh raja warring s big statement regarding the presidency

    ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੀ ਸੱਚਮੁੱਚ ਨਾਰੀਵਾਦ ਹਾਰ ਰਿਹਾ ਹੈ?

BLOG News Punjabi(ਬਲਾਗ)

ਕੀ ਸੱਚਮੁੱਚ ਨਾਰੀਵਾਦ ਹਾਰ ਰਿਹਾ ਹੈ?

  • Edited By Anmol Tagra,
  • Updated: 31 Jul, 2026 07:39 PM
Blog
is feminism really losing
  • Share
    • Facebook
    • Tumblr
    • Linkedin
    • Twitter
  • Comment

ਅਜੇ ਕੁਝ ਸਮਾਂ ਪਹਿਲਾਂ ਤੱਕ ਜੇਕਰ ਕੋਈ ਮੁਟਿਆਰ ਕੈਮਰੇ ਦੇ ਸਾਹਮਣੇ ਖੜ੍ਹੀ ਹੋ ਕੇ ਰੋਟੀ ਵੇਲਦੀ, ਬੱਚਿਆਂ ਲਈ ਭੋਜਨ ਬਣਾਉਂਦੀ, ਪਤੀ ਲਈ ਟਿਫਿਨ ਤਿਆਰ ਕਰਦੀ ਅਤੇ ਇਹ ਕਹਿੰਦੀ ਕਿ ਉਸ ਨੂੰ ਆਪਣੇ ਪਰਿਵਾਰ ਨਾਲ ਰਹਿਣਾ ਪਸੰਦ ਹੈ, ਤਾਂ ਆਧੁਨਿਕ ਵਿਚਾਰਧਾਰਾ ਉਸ ਨੂੰ ਪੱਛੜੇਪਨ ਦਾ ਪ੍ਰਤੀਕ ਐਲਾਨਣ ’ਚ ਦੇਰ ਨਹੀਂ ਲਗਾਉਂਦੀ ਪਰ ਅੱਜ ਉਹੀ ਦ੍ਰਿਸ਼ ਕਰੋੜਾਂ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।

ਅਮਰੀਕਾ ਦੀ ਹੰਨਾ ਨੀਲਮੈਨ ਅਤੇ ਨਾਰਾ ਸਮਿਥ ਵਰਗੀਆਂ ਸੋਸ਼ਲ ਮੀਡੀਆ ਹਸਤੀਆਂ ਸਿਰਫ਼ ਹਰਮਨਪਿਆਰੀਆਂ ਹੀ ਨਹੀਂ ਹੋਈਆਂ, ਉਹ ਇਕ ਬਹਿਸ ਬਣ ਗਈਆਂ। ਉਨ੍ਹਾਂ ਦੇ ਵੀਡੀਓ ’ਚ ਕੋਈ ਕ੍ਰਾਂਤੀ ਨਹੀਂ ਹੁੰਦੀ, ਬਸ ਇਕ ਸ਼ਾਂਤ ਰਸੋਈ, ਬੱਚਿਆਂ ਦੀ ਕਿਲਕਾਰੀ, ਘਰ ਦੀ ਤਾਲ ਅਤੇ ਬਿਨਾਂ ਕਾਹਲੀ ਦਾ ਜੀਵਨ। ਹੈਰਾਨੀ ਇਹ ਹੈ ਕਿ ਇਨ੍ਹਾਂ ਨੂੰ ਸਭ ਤੋਂ ਵੱਧ ਉਹ ਪੀੜ੍ਹੀ ਦੇਖ ਰਹੀ ਹੈ ਜਿਸ ਨੂੰ ਅਸੀਂ ‘ਜੈੱਨ-ਜ਼ੀ’ ਕਹਿੰਦੇ ਹਾਂ।

ਅੱਜ, 21ਵੀਂ ਸਦੀ ਦੇ ਤੀਜੇ ਦਹਾਕੇ ’ਚ ਇਕ ਅਜੀਬ ਦ੍ਰਿਸ਼ ਸਾਹਮਣੇ ਹੈ। ਸੋਸ਼ਲ ਮੀਡੀਆ ’ਤੇ ਲੱਖਾਂ ਮੁਟਿਆਰਾਂ ਲਿਨਨ ਦੇ ਸਾਦੇ ਕੱਪੜਿਆਂ ’ਚ ਰੋਟੀ ਸੇਕਦੀਆਂ ਦਿਖਾਈ ਦਿੰਦੀਆਂ ਹਨ, ਬਾਗ਼ ’ਚੋਂ ਫੁੱਲ ਤੋੜਦੀਆਂ ਹਨ, ਬੱਚਿਆਂ ਲਈ ਭੋਜਨ ਬਣਾਉਂਦੀਆਂ ਹਨ, ਪਤੀ ਦੇ ਪਰਤਣ ਦੀ ਉਡੀਕ ਕਰਦੀਆਂ ਹਨ ਅਤੇ ਇਸ ਜੀਵਨ ਨੂੰ ਮਾਣ ਨਾਲ ‘ਟ੍ਰੈਡ ਵਾਈਫ਼’ ਭਾਵ ‘ਟ੍ਰੈਡੀਸ਼ਨਲ/ਰਵਾਇਤੀ ਪਤਨੀ’ ਦਾ ਨਾਂ ਦਿੰਦੀਆਂ ਹਨ। ਸੋਸ਼ਲ ਮੀਡੀਆ ਤੋਂ ਪੈਦਾ ਹੋਇਆ ਇਹ ਸ਼ਬਦ ਕੁਝ ਹੀ ਸਾਲਾਂ ’ਚ ਪੱਛਮੀ ਦੁਨੀਆ ’ਚ ਕਰੋੜਾਂ ਵਾਰ ਦੇਖਿਆ ਅਤੇ ਸੁਣਿਆ ਜਾਣ ਲੱਗਾ। ਸਵਾਲ ਉੱਠਣਾ ਸੁਭਾਵਿਕ ਹੈ, ਕੀ ਇਹ ਨਾਰੀਵਾਦ ਦੀ ਹਾਰ ਹੈ? ਕੀ ਆਧੁਨਿਕ ਇਸਤਰੀ ਸੱਚਮੁੱਚ ਫਿਰ ਤੋਂ ਅਤੀਤ ਵੱਲ ਪਰਤਣਾ ਚਾਹੁੰਦੀ ਹੈ? ਜਾਂ ਕਹਾਣੀ ਕੁਝ ਹੋਰ ਹੈ?

ਪਹਿਲੀ ਨਜ਼ਰ ’ਚ ਇਹ ਸਵਾਲ ਜਿੰਨਾ ਆਸਾਨ ਦਿਖਾਈ ਦਿੰਦਾ ਹੈ, ਅਸਲੀਅਤ ਉਸ ਤੋਂ ਕਿਤੇ ਵੱਧ ਗੁੰਝਲਦਾਰ ਹੈ। ਅਕਤੂਬਰ 2025 ’ਚ ਕਿੰਗਜ਼ ਕਾਲਜ ਲੰਡਨ ਦੇ ‘ਗਲੋਬਲ ਇੰਸਟੀਚਿਊਟ ਫਾਰ ਵਿਮੈਨਜ਼ ਲੀਡਰਸ਼ਿਪ’ ਵੱਲੋਂ 18 ਤੋਂ 34 ਸਾਲ ਦੀਆਂ ਔਰਤਾਂ ’ਤੇ ਕੀਤੇ ਗਏ ਇਕ ਅਧਿਐਨ ਨੇ ਇਕ ਰੋਚਕ ਤੱਥ ਸਾਹਮਣੇ ਰੱਖਿਆ। ਲਗਭਗ 59 ਫੀਸਦੀ ਮੁਟਿਆਰਾਂ ਨੇ ਮੰਨਿਆ ਕਿ ‘ਟ੍ਰੈਡ ਵਾਈਫ਼’ ਦੀ ਸੋਚ ਸਮਾਜ ’ਤੇ ਨਕਾਰਾਤਮਕ ਜਾਂ ਹਾਨੀਕਾਰਕ ਪ੍ਰਭਾਵ ਪਾ ਸਕਦੀ ਹੈ, ਜਦੋਂ ਕਿ ਸਿਰਫ ਲਗਭਗ 5 ’ਚੋਂ 1 ਮਹਿਲਾ ਨੇ ਇਸ ਨੂੰ ਸਕਾਰਾਤਮਕ ਮੰਨਿਆ। ਜੇਕਰ ਅਜਿਹਾ ਹੈ, ਤਾਂ ਫਿਰ ਇਹ ਰੁਝਾਨ ਇੰਨਾ ਹਰਮਨਪਿਆਰਾ ਕਿਉਂ ਹੋ ਰਿਹਾ ਹੈ?

ਖੋਜਕਾਰਾਂ ਦਾ ਉੱਤਰ ਵਿਚਾਰਨਯੋਗ ਸੀ। ਉਨ੍ਹਾਂ ਅਨੁਸਾਰ ਔਰਤਾਂ ਨੂੰ ਰਵਾਇਤੀ ਮਰਦ-ਪ੍ਰਧਾਨ ਵਿਵਸਥਾ ਦੀ ਤਾਂਘ ਨਹੀਂ ਹੈ ਪਰ ਉਹ ਉਸ ਜੀਵਨ ਤੋਂ ਥੱਕ ਚੁੱਕੀਆਂ ਹਨ, ਜਿਸ ’ਚ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਪੇਸ਼ੇਵਰ ਭਾਵ ਕਰੀਅਰ ਦੀ ਦੁਨੀਆ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ, ਆਰਥਿਕ ਤੌਰ ’ਤੇ ਪੂਰੀ ਤਰ੍ਹਾਂ ਆਤਮਨਿਰਭਰ ਵੀ ਰਹਿਣ ਅਤੇ ਘਰ ਦੀਆਂ ਬਹੁਤੀਆਂ ਜ਼ਿੰਮੇਵਾਰੀਆਂ ਵੀ ਨਿਭਾਉਣ। ਇਹ ਅੰਦੋਲਨ ਰਵਾਇਤੀ ਦਾ ਉਤਸਵ ਘੱਟ ਅਤੇ ਮਾਨਸਿਕ ਥਕਾਵਟ ਦਾ ਮੌਨ ਵਿਰੋਧ ਵੱਧ ਜਾਪਦਾ ਹੈ। ਇੱਥੋਂ ਹੀ ਚਰਚਾ ਦਾ ਕੇਂਦਰ ਬਦਲ ਜਾਂਦਾ ਹੈ।

ਦਰਅਸਲ ਦਹਾਕਿਆਂ ਤੱਕ ਔਰਤਾਂ ਨੂੰ ਕਿਹਾ ਗਿਆ ਕਿ ਆਜ਼ਾਦੀ ਦਾ ਰਸਤਾ ਸਿਰਫ ਆਰਥਿਕ ਮੁਕਾਬਲੇਬਾਜ਼ੀ ’ਚੋਂ ਹੋ ਕੇ ਜਾਂਦਾ ਹੈ। ਦੱਸਿਆ ਗਿਆ ਕਿ ਪਛਾਣ ਪਰਿਵਾਰ ਤੋਂ ਨਹੀਂ, ਅਹੁਦੇ ਤੋਂ ਬਣੇਗੀ, ਸਤਿਕਾਰ ਰਿਸ਼ਤਿਆਂ ਤੋਂ ਨਹੀਂ, ਤਨਖ਼ਾਹ ਤੋਂ ਮਿਲੇਗਾ ਅਤੇ ਸਫ਼ਲਤਾ ਦਾ ਸਿਖਰ ਘਰ ਨਹੀਂ, ਪੇਸ਼ੇਵਰ ਦੁਨੀਆ ’ਚ ਉੱਚੀ ਕੁਰਸੀ ਹੈ ਪਰ ਅੱਜ ਉਹੀ ਪੀੜ੍ਹੀ ਪੁੱਛ ਰਹੀ ਹੈ, ਜੇਕਰ ਇਹੀ ਸਫ਼ਲਤਾ ਹੈ, ਤਾਂ ਸਕੂਨ ਕਿੱਥੇ ਹੈ?

ਜੇਕਰ ਕਿਸੇ ਵਿਚਾਰਧਾਰਾ ਨੇ ਔਰਤ ਨੂੰ ਕਿਹਾ ਸੀ ਕਿ ਉਹ ਹਰ ਬੰਧਨ ਤੋਂ ਮੁਕਤ ਹੋਵੇਗੀ, ਤਾਂ ਫਿਰ ਅੱਜ ਉਹ ਪਹਿਲਾਂ ਨਾਲੋਂ ਵੱਧ ਤਣਾਅਗ੍ਰਸਤ ਕਿਉਂ ਦਿਖਾਈ ਦਿੰਦੀ ਹੈ? ਜੇਕਰ ਆਜ਼ਾਦੀ ਦਾ ਅਰਥ ਸਿਰਫ ਕੰਮ ਦੇ ਘੰਟੇ ਵਧ ਜਾਣਾ, ਪਰਿਵਾਰ ਅਤੇ ਬੱਚਿਆਂ ਨੂੰ ਸਮਾਂ ਨਾ ਦੇਣ ਦਾ ਅਪਰਾਧ-ਬੋਧ ਵਧ ਜਾਣਾ ਅਤੇ ਇਕੱਲਾਪਨ ਵਧ ਜਾਣਾ ਰਹਿ ਗਿਆ ਹੈ, ਤਾਂ ਕੀ ਉਸ ਆਜ਼ਾਦੀ ਦੀ ਪਰਿਭਾਸ਼ਾ ’ਤੇ ਮੁੜ ਵਿਚਾਰ ਨਹੀਂ ਹੋਣਾ ਚਾਹੀਦਾ?

ਸਮੱਸਿਆ ਇਹ ਨਹੀਂ ਕਿ ਔਰਤ ਨੇ ਕੰਮ ਕਰਨਾ ਸ਼ੁਰੂ ਕੀਤਾ, ਸਮੱਸਿਆ ਇਹ ਹੈ ਕਿ ਉਸ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਘਰ ਅਤੇ ਪਰਿਵਾਰ ਨੂੰ ਮਹੱਤਵ ਦੇਣਾ ਉਸ ਦੀਆਂ ਇੱਛਾਵਾਂ ਦੀ ਹਾਰ ਹੈ। ਇੱਥੇ ਆਧੁਨਿਕ ਨਾਰੀਵਾਦ ਆਪਣੀ ਸਭ ਤੋਂ ਵੱਡੀ ਵਿਚਾਰਕ ਭੁੱਲ ਕਰਦਾ ਦਿਖਾਈ ਦਿੰਦਾ ਹੈ। ਉਸਨੇ ਬਦਲ ਦੇਣ ਦਾ ਦਾਅਵਾ ਕੀਤਾ ਪਰ ਹੌਲੀ-ਹੌਲੀ ਉਸ ਨੇ ਇਕ ਨਵਾਂ ਆਦਰਸ਼ ਘੜ ਦਿੱਤਾ—ਅਜਿਹੀ ਔਰਤ, ਜੋ ਲਗਾਤਾਰ ਉਤਪਾਦਕ ਹੋਵੇ, ਲਗਾਤਾਰ ਸਫ਼ਲ ਹੋਵੇ, ਲਗਾਤਾਰ ਖ਼ੁਦ ਨੂੰ ਸਿੱਧ ਕਰਦੀ ਰਹੇ।

ਸਿੱਟੇ ਵਜੋਂ ਅੱਜ ਪੱਛਮ ਦੀਆਂ ਅਨੇਕਾਂ ਮੁਟਿਆਰਾਂ ਇਹ ਨਹੀਂ ਕਹਿ ਰਹੀਆਂ ਕਿ ਉਨ੍ਹਾਂ ਨੂੰ ਅਧਿਕਾਰ ਨਹੀਂ ਚਾਹੀਦੇ। ਉਹ ਇਹ ਕਹਿ ਰਹੀਆਂ ਹਨ ਕਿ ਉਨ੍ਹਾਂ ਨੂੰ ਅਜਿਹਾ ਜੀਵਨ ਚਾਹੀਦਾ ਹੈ, ਜਿਸ ’ਚ ਅਧਿਕਾਰਾਂ ਦੇ ਨਾਲ ਅਪਣਾਪਣ ਵੀ ਹੋਵੇ, ਆਮਦਨ ਦੇ ਨਾਲ ਆਤਮੀਅਤਾ ਵੀ ਹੋਵੇ ਅਤੇ ਪ੍ਰਾਪਤੀਆਂ ਦੇ ਨਾਲ ਘਰ-ਪਰਿਵਾਰ ਦਾ ਸਕੂਨ ਵੀ ਹੋਵੇ। ਇਹ ਵਿਦਰੋਹ ਰਸੋਈ ਦੇ ਪੱਖ ’ਚ ਨਹੀਂ ਹੈ, ਇਹ ਉਸ ਜੀਵਨ ਦੇ ਵਿਰੁੱਧ ਹੈ ਜਿਸ ਨੇ ਸਫ਼ਲਤਾ ਨੂੰ ਥਕਾਵਟ ਦਾ ਦੂਜਾ ਨਾਂ ਬਣਾ ਦਿੱਤਾ।

ਅੱਜ ਦਾ ਸਭ ਤੋਂ ਵੱਡਾ ਭਰਮ ਇਹ ਹੈ ਕਿ ਪਰਿਵਾਰ ਅਤੇ ਆਜ਼ਾਦੀ ਇਕ-ਦੂਜੇ ਦੇ ਵਿਰੋਧੀ ਹਨ। ਭਾਰਤੀ ਦ੍ਰਿਸ਼ਟੀ ਕਦੇ ਅਜਿਹਾ ਨਹੀਂ ਮੰਨਦੀ ਸੀ। ਇੱਥੇ ਪਰਿਵਾਰ ਬੰਧਨ ਨਹੀਂ, ਸਹਾਰਾ ਸੀ, ਜ਼ਿੰਮੇਵਾਰੀ ਬੋਝ ਨਹੀਂ, ਸੰਬੰਧਾਂ ਦਾ ਵਿਸਤਾਰ ਸਨ। ਆਧੁਨਿਕਤਾ ਨੇ ਮਨੁੱਖ ਨੂੰ ਆਜ਼ਾਦ ਤਾਂ ਬਣਾਇਆ ਪਰ ਕਈ ਵਾਰ ਉਸ ਨੂੰ ਇਕੱਲਾ ਵੀ ਛੱਡ ਦਿੱਤਾ। ਇਹੀ ਕਾਰਨ ਹੈ ਕਿ ਅੱਜ ‘ਟ੍ਰੈਡ ਵਾਈਫ਼’ ਦੀ ਖਿੱਚ ਸਿਰਫ ਐਪ੍ਰਨ ਜਾਂ ਰਸੋਈ ਨਹੀਂ, ਉਸ ਦੀ ਖਿੱਚ ਉਹ ਭਾਵ ਹੈ ਕਿ ਕੋਈ ਘਰ ਹੈ ਜਿੱਥੇ ਪਰਤਣਾ ਸਾਰਥਕ ਲੱਗਦਾ ਹੈ।

ਇਸਦਾ ਅਰਥ ਇਹ ਨਹੀਂ ਕਿ ਹਰ ਔਰਤ ਘਰੇਲੂ ਔਰਤ ਬਣਨਾ ਚਾਹੁੰਦੀ ਹੈ। ਇਸਦਾ ਅਰਥ ਇਹ ਵੀ ਨਹੀਂ ਕਿ ਕਿਸੇ ਔਰਤ ਦਾ ਕਰੀਅਰ ਵੱਲ ਮੁੜਨਾ ਗਲਤ ਹੈ ਪਰ ਇਸ ਦਾ ਅਰਥ ਇਹ ਜ਼ਰੂਰ ਹੈ ਕਿ ਉਸ ਵਿਚਾਰਧਾਰਾ ’ਤੇ ਸਵਾਲ ਉੱਠ ਰਹੇ ਹਨ, ਜਿਸਨੇ ਜੀਵਨ ਦੇ ਇਕੋ ਮਾਡਲ ਨੂੰ ਤਰੱਕੀ ਦਾ ਸਰਟੀਫਿਕੇਟ ਬਣਾ ਦਿੱਤਾ ਸੀ। ਜੇਕਰ ਤਰੱਕੀ ਔਰਤ ਤੋਂ ਉਸਦਾ ਘਰ, ਉਸਦਾ ਸਮਾਂ, ਉਸਦੇ ਰਿਸ਼ਤੇ ਅਤੇ ਉਸਦੀ ਮੁਸਕਾਨ ਖੋਹ ਲਵੇ, ਤਾਂ ਕੀ ਉਸ ਨੂੰ ਹੁਣ ਵੀ ਤਰੱਕੀ ਕਿਹਾ ਜਾਣਾ ਚਾਹੀਦਾ ਹੈ?

ਸ਼ਾਇਦ ਇਸ ਲਈ ਇਹ ਚਰਚਾ ਕਿਸੇ ਐਪ੍ਰਨ, ਕਿਸੇ ਰਸੋਈ ਜਾਂ ਕਿਸੇ ਵਾਇਰਲ ਵੀਡੀਓ ਦੀ ਨਹੀਂ ਹੈ, ਇਹ ਚਰਚਾ ਉਸ ਸੱਭਿਆਚਾਰ ਦੀ ਹੈ, ਜਿਸ ਨੇ ਔਰਤ ਨੂੰ ਅਾਸਮਾਨ ਤਾਂ ਦਿੱਤਾ, ਪਰ ਕਈ ਵਾਰ ਉਸ ਦੇ ਪੈਰਾਂ ਹੇਠਲੀ ਧਰਤੀ ਖਿੱਚ ਲਈ।

ਸ਼ਾਇਦ ‘ਟ੍ਰੈਡ ਵਾਈਫ਼’ ਅੰਦੋਲਨ ਦਾ ਸਭ ਤੋਂ ਵੱਡਾ ਸੰਦੇਸ਼ ਇਹੀ ਹੈ ਕਿ ਅੱਜ ਦੀ ਔਰਤ ਸਿਰਫ ਆਰਥਿਕ ਆਜ਼ਾਦੀ ਨਹੀਂ, ਭਾਵਨਾਤਮਕ ਸਥਿਰਤਾ ਵੀ ਚਾਹੁੰਦੀ ਹੈ। ਉਹ ਸਿਰਫ ਕਰੀਅਰ ਨਹੀਂ, ਪਰਿਵਾਰ ਵੀ ਚਾਹੁੰਦੀ ਹੈ। ਇਸ ਲਈ ਅਸਲ ਸੰਘਰਸ਼ ਨਾਰੀਵਾਦ ਅਤੇ ਪਰੰਪਰਾ ਦੇ ਵਿਚਾਲੇ ਨਹੀਂ ਹੈ। ਅਸਲ ਸੰਘਰਸ਼ ਉਸ ਜੀਵਨ-ਦਰਸ਼ਨ ਦੇ ਵਿਰੁੱਧ ਹੈ, ਜਿਸ ਨੇ ਔਰਤ ਦੀ ਸਫ਼ਲਤਾ ਨੂੰ ਉਸ ਦੀ ਪੇਸ਼ੇਵਰ ਸਫ਼ਲਤਾ ਨਾਲ ਮਾਪਣਾ ਸ਼ੁਰੂ ਕਰ ਦਿੱਤਾ।

ਸ਼ਾਇਦ ਸਵਾਲ ਇਹ ਨਹੀਂ ਹੈ ਕਿ ਔਰਤ ਘਰ ਪਰਤਣਾ ਚਾਹੁੰਦੀ ਹੈ ਜਾਂ ਦਫ਼ਤਰ ਜਾਣਾ ਚਾਹੁੰਦੀ ਹੈ। ਸਵਾਲ ਇਹ ਹੈ ਕਿ ਕੀ ਅਸੀਂ ਅਜਿਹਾ ਸਮਾਜ ਬਣਾਇਆ ਹੈ, ਜਿੱਥੇ ਉਸ ਨੂੰ ਦੋਵਾਂ ’ਚੋਂ ਕਿਸੇ ਇਕ ਨੂੰ ਚੁਣਨ ਦੀ ਮਜਬੂਰੀ ਨਾ ਹੋਵੇ। ਕਿਉਂਕਿ ਆਜ਼ਾਦੀ ਦਾ ਸਰਵਉੱਚ ਰੂਪ ਬਦਲਾਂ ਦੀ ਬਹੁਲਤਾ ਹੈ, ਨਾ ਕਿ ਕਿਸੇ ਇਕ ਜੀਵਨ-ਪ੍ਰਣਾਲੀ ਨੂੰ ਆਧੁਨਿਕਤਾ ਅਤੇ ਦੂਜੀ ਨੂੰ ਪੱਛੜੇਪਨ ਦਾ ਸਰਟੀਫਿਕੇਟ ਦੇ ਦੇਣਾ ਅਤੇ ਸੰਭਵ ਤੌਰ ’ਤੇ ਆਉਣ ਵਾਲਾ ਸਮਾਂ ਇਸੇ ਸੱਚ ਨੂੰ ਮੁੜ ਖੋਜਣ ਵਾਲਾ ਹੈ।

—ਡਾ. ਨੀਲਮ ਮਹੇਂਦਰ

  • Feminism
  • Women

ਖੁਰਾਕ ਸੁਰੱਖਿਆ ਦਾ ਸੰਕਟ : ਕੀਟਨਾਸ਼ਕਾਂ ਦੇ ਖਤਰੇ ’ਚ ਭਾਰਤੀ

NEXT STORY

Stories You May Like

  • vivo  s amazing phones are getting a discount of rs 1500
    Vivo ਦੇ ਸ਼ਾਨਦਾਰ ਫੋਨ ਮਿਲ ਰਿਹਾ 1500 ਰੁਪਏ ਦਾ ਡਿਸਕਾਉਂਟ ! ਜਾਣੋ ਕੀ ਹੈ ਪੂਰੀ ਡੀਲ
  • oneplus  s amazing phone is available for 15 000 rupees cheaper
    15,000 ਸਸਤਾ ਮਿਲ ਰਿਹਾ OnePlus ਦਾ ਸ਼ਾਨਦਾਰ Phone ! ਜਾਣੋ ਕੀ ਹੈ ਪੂਰੀ ਡੀਲ
  • school  teacher  children  slap  indian law
    ਕੀ ਅਧਿਆਪਕ ਬੱਚੇ ਨੂੰ ਮਾਰ ਸਕਦਾ ਹੈ ਥੱਪੜ? ਜਾਣੋ ਕੀ ਕਹਿੰਦਾ ਹੈ ਭਾਰਤੀ ਕਾਨੂੰਨ
  • impact of punjab bandh in ferozepur
    'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ
  • what is the correct way to knead dough
    'ਆਟਾ ਗੁੰਨਣ' ਦਾ ਕੀ ਹੈ ਸਹੀ ਤਰੀਕਾ
  • what is the correct way to peel garlic
    ਲਸਣ ਛਿਲਕਣ ਦਾ ਕੀ ਹੈ ਸਹੀ ਤਰੀਕਾ
  • not only the movement  the country is also watching your language
    ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
  • what is the legal dispute related to the taj mahal
    ਤਾਜ ਮਹੱਲ ਨਾਲ ਜੁੜਿਆ ਕਾਨੂੰਨੀ ਵਿਵਾਦ ਕੀ ਹੈ?
  • critical 48 hours in punjab thunderstorms and heavy rains alert issue
    ਪੰਜਾਬ 'ਚ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ ਤੇ ਪਵੇਗਾ ਭਾਰੀ ਮੀਂਹ,...
  • young man creates a portrait of martyr udham singh using soil jallianwala bagh
    ਜਲ੍ਹਿਆਂਵਾਲਾ ਬਾਗ ਦੀ ਮਿੱਟੀ ਨਾਲ ਬਣਾਈ ਸ਼ਹੀਦ ਊਧਮ ਸਿੰਘ ਦੀ ਤਸਵੀਰ, ਜਲੰਧਰ ਦੇ...
  • congress observes shaheed udham singh  s martyrdom day in jalandhar
    ਕਾਂਗਰਸ ਨੇ ਮਨਾਇਆ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ, ਨੌਜਵਾਨਾਂ ਨੂੰ ਕੀਤੀ ਅਪੀਲ
  • high alert in punjab
    ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼...
  • jalandhar improvement trust suffers a setback of rs 50 lakh
    ਜਲੰਧਰ ਇੰਪਰੂਵਮੈਂਟ ਟਰੱਸਟ ਨੂੰ 50 ਲੱਖ ਦਾ ਲੱਗਾ ਝਟਕਾ
  • gang responsible for 26 robberies busted  2 accused arrested
    ਲੁੱਟਾਂ-ਖੋਹਾਂ ਦੀਆਂ 26 ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫ਼ਾਸ਼, 2...
  • jalandhar cp satinder singh in action mode
    ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! SHOs ਸਣੇ ਇਨ੍ਹਾਂ ਅਧਿਕਾਰੀਆਂ ਨੂੰ...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਤੇ...
Trending
Ek Nazar
heavy rains alert

ਪਹਿਲੀ ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ

coal miine iincident

ਪਾਕਿਸਤਾਨ 'ਚ ਕੋਲਾ ਖਾਨ 'ਚ ਧਮਾਕਾ ; 34 ਮਜ਼ਦੂਰਾਂ ਦੀ ਮੌਤ, ਬਚਾਅ ਕਾਰਜ ਜਾਰੀ

mountaineers missing

ਪਾਕਿਸਤਾਨ 'ਚ ਬਰਫ਼ ਖਿਸਕਣ ਤੋਂ ਬਾਅਦ 10 ਲਾਪਤਾ ਪਰਬਤਾਰੋਹੀਆਂ 'ਚੋਂ ਚਾਰ ਦੀਆਂ...

hollywood film grosses rs 72 crore on its first day of release in india

ਹਾਲੀਵੁੱਡ ਫਿਲਮ ਦਾ ਭਾਰਤ 'ਚ ਧਮਾਕਾ, ਰਿਲੀਜ਼ ਦੇ ਪਹਿਲੇ ਹੀ ਦਿਨ ਛਾਪ'ਤੇ 72...

agreement signed

ਭਾਰਤ ਅਤੇ ਭੂਟਾਨ ਨੇ 4,000 ਕਰੋੜ ਰੁਪਏ ਦੀ ਕਰਜ਼ਾ ਸਹੂਲਤ ਲਈ ਸਮਝੌਤੇ 'ਤੇ ਕੀਤੇ...

salman khan got injections in his head to look handsome and youthful

ਸੁੰਦਰ ਤੇ ਜਵਾਨ ਦਿਸਣ ਲਈ ਸਲਮਾਨ ਖਾਨ ਨੇ ਸਿਰ 'ਚ ਲਗਵਾਏ ਇੰਜੈਕਸ਼ਨ ! ਵੱਡਾ ਖੁਲਾਸਾ

situation in pok

PoK 'ਚ ਹਾਲਾਤ ਬਦਤਰ; ਪਾਕਿਸਤਾਨ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ

child missing in dera baba nanak

ਡੇਰਾ ਬਾਬਾ ਨਾਨਕ ’ਚ ਬੱਚਾ ਲਾਪਤਾ, ਸਕੂਲ ਤੋਂ ਨਹੀਂ ਪਰਤਿਆ ਘਰ

water crisis

ਪਾਕਿਸਤਾਨ 'ਚ ਪਾਣੀ ਦਾ ਅਸਲ ਸੰਕਟ ਦਰਿਆਵਾਂ ਦੀ ਬਜਾਏ 'ਜ਼ਮੀਨ ਹੇਠਾਂ'

international mountaineers missing

ਪਾਕਿਸਤਾਨ: ਬ੍ਰੌਡ ਪੀਕ 'ਤੇ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ 10 ਅੰਤਰਰਾਸ਼ਟਰੀ...

famous youtuber

ਮਸ਼ਹੂਰ Youtuber ਦੀ 27 ਸਾਲ ਉਮਰ 'ਚ ਮੌਤ, ਜਾਰਜੀਆ 'ਚ ਹੋਟਲ ਦੇ ਕਮਰੇ 'ਚੋਂ...

jassie gill bids adieu to his late mother with heartfelt message

'ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ'; ਜੱਸੀ ਗਿੱਲ ਨੇ...

famous bollywood actor donates rs 1 crore for assam flood victims

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਆਸਾਮ ਹੜ੍ਹ ਪੀੜਤਾਂ ਲਈ ਦਾਨ ਕੀਤੇ 1 ਕਰੋੜ ਰੁਪਏ, CM...

punjabistan will be settled in indias neighbourhood

ਭਾਰਤ ਦੇ ਗੁਆਂਢ 'ਚ ਵਸੇਗਾ 'ਪੰਜਾਬੀਸਤਾਨ', ਬਣ ਸਕਦੈ ਨਵਾਂ ਦੇਸ਼ !

imran khan sister grant bail

ਪਾਕਿਸਤਾਨ : ਅਦਾਲਤ ਨੇ ਇਮਰਾਨ ਖਾਨ ਦੀ ਭੈਣ ਨੂੰ ਦਿੱਤੀ ਜ਼ਮਾਨਤ

migrants reach britain from france

ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ

workers abducted

ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ

high court stays rajesh khanna s old bungalow from being called bhutia

ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • social media meta
      ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
    • punjab congress rift
      ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ
    • drug and gold smuggling growing at airports
      ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
    • urea production in india
      ਕੀ ਹੈ ਭਾਰਤ ਦੀ ਯੂਰੀਆ ਉਤਪਾਦਨ ਨੂੰ ਲੈ ਕੇ ਨੀਤੀ?
    • ludhiana satellite city
      ਕਿਉਂ ਨਾ ਲੁਧਿਆਣੇ ਨਾਲ ਲੱਗਦਾ ਨਵਾਂ ਸੈਟੇਲਾਈਟ ਸ਼ਹਿਰ ਵਿਕਸਤ ਹੋਵੇ?
    • cjp fir supreme court
      ਕਾਕਰੋਚ ਦੇ ਵਿਰੁੱਧ ਐੱਫ. ਆਈ. ਆਰ. ਰੱਦ ਹੋਣ ਦੇ ‘ਸੁਪਰੀਮ ਹੁਕਮ’ ਦਾ ਵਿਆਪਕ ਪ੍ਰਭਾਵ
    • gen z protest
      ਲਾਠੀ ਅਤੇ ਲੋਕਤੰਤਰ : ਜਨਰੇਸ਼ਨ ਜ਼ੈੱਡ ਨੇ ਦਿਖਾਇਆ ਰਾਹ
    • tragic deaths due to drowning
      ਪਾਣੀ ’ਚ ਡੁੱਬਣ ਨਾਲ ਹੋ ਰਹੀਆਂ ਦਰਦਨਾਕ ਮੌਤਾਂ!
    • bank fraud
      ਲੁਕਵੀਂ ਡਕੈਤੀ : ਕਿਵੇਂ ਬੈਂਕ ਮੁਲਾਜ਼ਮ ਜਮ੍ਹਾਕਰਤਾਵਾਂ ਨਾਲ ਕਰਦੇ ਹਨ ਧੋਖਾ
    • life will be saved only by preserving nature
      ਅੱਜ ਵਿਸ਼ਵ ਕੁਦਰਤ ਸੰਭਾਲ ਦਿਵਸ ’ਤੇ ਵਿਸ਼ੇਸ਼: ਕੁਦਰਤ ਦੀ ਸੰਭਾਲ ਨਾਲ ਹੀ ਬਚੇਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +