ਫਿਰੋਜ਼ਾਬਾਦ— ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਦੇਰ ਰਾਤ ਆਰ. ਐੱਸ. ਐੱਸ. ਕਰਮਚਾਰੀ ਸੰਦੀਪ ਸ਼ਰਮਾ ਦੀ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦੋਂ ਉਹ ਘਰ ਦੇ ਬਾਹਰ ਸੈਰ ਕਰ ਰਹੇ ਸਨ। ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਆਰ. ਐੱਸ. ਐੱਸ. ਕਰਮਚਾਰੀ ਦੇ ਕਤਲ ਤੋਂ ਬਾਅਦ ਲੋਕ ਗੁੱਸੇ 'ਚ ਆ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਅਣਜਾਣ ਹਮਲਵਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਥਾਣਾ ਉੱਤਰ ਦੇ ਦਿਆਲਨਗਰ ਨਿਵਾਸੀ ਸ਼ਰਮਾ (32) ਪੁੱਤਰ ਸਵਰਗੀ ਹਰਿਸ਼ਚੰਦਰ ਸ਼ਰਮਾ ਆਰ. ਐੱਸ. ਐੱਸ. ਦੇ ਮਹਾਨਗਰ ਵਾਤਾਵਰਣ ਦੇ ਮੁਖੀ ਸਨ। ਮੰਗਲਵਾਰ ਦੀ ਸ਼ਾਮ ਘਰ ਤੋਂ ਭੋਜਨ ਖਾਣ ਤੋਂ ਬਾਅਦ ਸੈਰ ਕਰਨ ਲਈ ਗਏ ਸਨ। ਪਵਨ ਮੈਡੀਕਲ ਵਾਲੀ ਗਲੀ 'ਚ ਜਿਵੇਂ ਹੀ ਘਰ ਵੱਲ ਮੁੜੇ ਉਦੋਂ ਹੀ ਪਿੱਛੋ ਚਿੱਟੇ ਰੰਗ ਦੀ ਅਪਾਚੇ ਸਵਾਰ ਬਦਮਾਸ਼ਾਂ ਨੇ ਸੰਦੀਪ 'ਤੇ ਫਾਇਰਿੰਗ ਕੀਤੀ ਅਤੇ ਉਹ ਮੌਕੇ 'ਤੇ ਹੀ ਡਿੱਗ ਪਏ। ਫਾਇਰਿੰਗ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਦੌੜੇ ਅਤੇ ਉਦੋਂ ਤੱਕ ਬਦਮਾਸ਼ ਫਾਇਰਿੰਗ ਕਰਕੇ ਭੱਜ ਚੁੱਕੇ ਸਨ।
ਆਰ. ਐੱਸ. ਐੱਸ. ਕਰਮਚਾਰੀ ਸੰਦੀਪ ਸ਼ਰਮਾ ਦਾ ਗੋਲੀ ਮਾਰ ਕੇ ਕਤਲ
NEXT STORY