ਨਵਾਂਸ਼ਹਿਰ (ਤ੍ਰਿਪਾਠੀ)-ਨਵਾਂਸ਼ਹਿਰ ਦੇ ਬਹੁ-ਚਰਚਿਤ ਰੇਲਵੇ ਰੋਡ ਦੀ ਅਤਿ ਖਸਤਾ ਹਾਲ ਅਤੇ ਗੱਡਿਆਂ ਭਰੀ ਸੜਕ ਦੇ ਨਿਰਮਾਣ ਲਈ ਪਿਛਲੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਇਸ ਨੂੰ ਨਗਰ ਕੌਂਸਲ ਦੇ ਬਰਖ਼ਾਸਤ ਕਾਂਗਰਸ ਦੇ ਪ੍ਰਧਾਨ ਸਚਿਨ ਦੀਵਾਨ ਦੇ ਉਪਰੰਤ ਮਾਮਲਾ ਮਾਣਯੋਗ ਹਾਈਕੋਰਟ ’ਚ ਚਲੇ ਜਾਣ ਅਤੇ ਕੌਂਸਲ ਦੀ ਆਯੋਜਿਤ ਬੈਠਕਾਂ ਨੂੰ ਗੈਰ ਕਾਨੂੰਨੀ ਕਰਾਰ ਦੇਣ ਤੋਂ ਬਾਅਦ ਇਸ ਦਾ ਨਿਰਮਾਣ ਕਾਰਜ ਲਗਾਤਾਰ ਲਟਕਤਾ ਆ ਰਿਹਾ ਸੀ। ਪਰ ਆਮ ਆਦਮੀ ਪਾਰਟੀ ਦੀ ਬਲਵਿੰਦਰ ਕੌਰ ਵੱਲੋਂ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਲੋਕਾਂ ਦੀਆਂ ਇੱਛਾਵਾਂ ਜਾਗਰੂਕ ਹੋਈਆਂ ਸਨ, ਜਿਸ ਦੇ ਉਪਰੰਤ ਨਾ ਸਿਰਫ਼ 5.46 ਕਰੋੜ ਦੀ ਲਾਗਤ ਨਾਲ ਨਵਾਂਸ਼ਹਿਰ ਦੇ ਨਹਿਰੂ ਗੇਟ ਤੋਂ ਕਰਿਆਮ ਰੋਡ ਰੇਲਵੇ ਫਾਟਕ ਤੱਕ ਕੰਕ੍ਰੀਟ ਦੀ ਸੜਕ ਬਣਾਉਣ ਦਾ ਪ੍ਰਸਤਾਵ ਕੌਂਸਲ ਵੱਲੋਂ ਪਾਸ ਕੀਤਾ ਗਿਆ ਸਗੋਂ ਇਸ ਦੇ ਟੈਂਡਰ ਵੀ ਲਗਾ ਦਿੱਤੇ ਗਏ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਇਲਾਕੇ 'ਚ 5 ਸਕਿੰਟਾਂ 'ਚ ਵਾਪਰੀ ਹੈਰਾਨ ਕਰਦੀ ਘਟਨਾ, ਮੰਜ਼ਰ CCTV 'ਚ ਕੈਦ

ਇਸ ਬਹੁ ਚਰਚਿਤ ਸੜਕ ਦੇ ਨਿਰਮਾਣ ਤੋਂ ਪਹਿਲਾਂ ਇਸ ਸੜਕ ਦੀ ਟੁੱਟਣ ਦਾ ਕਾਰਨ ਬਨਣ ਵਾਲੀ ਪੁਰਾਣੀ ਅਤੇ ਮਿਆਦ ਭੁਗਾ ਚੱਕੀ ਵਾਟਰ ਪਾਈਪ ਲਾਈਨਾਂ ਨੂੰ ਕੇਂਦਰ ਦੀ ਸਕੀਮ ਤਹਿਤ ਬਦਲਣ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਤਹਿਤ ਸੜਕ ਦੇ ਦੋਵੇਂ ਪਾਸੇ ਨਵੀਆਂ ਪਾਈਪ ਲਾਈਨਾਂ ਪਾਈਆ ਜਾ ਰਹੀਆਂ ਹਨ।
ਵਾਟਰ ਪਾਈਪ ਲਾਈਨ ਪਾਉਣ ਲਈ ਪੁੱਟੀ ਗਈ ਸੜਕ ਨਾਲ ਵਾਹਨਾਂ ਦੀ ਐਂਟਰੀ ਹੋਈ ਬੰਦ
ਨਹਿਰੂ ਗੇਟ ਤੋਂ ਕਰਿਆਮ ਰੋਡ ਰੇਲਵੇ ਫਾਟਕ ਤੱਕ ਬਣਨ ਵਾਲੀ ਕੰਕ੍ਰੀਟ ਦੀ ਸੜਕ ਦੀ ਮਜ਼ਬੂਤੀ ਲਈ ਸੜਕ ਦੇ ਦੋਵੋਂ ਪਾਸੇ ਨਵੀਂ ਵਾਟਰ ਪਾਈਪ ਲਾਈਨ ਪਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਚਲਦੇ ਮਾਰਗ ਤੇ ਹੈਵੀ ਵਾਹਨਾਂ ਇਥੇ ਤੱਕ ਕਿ ਆਟੋ ਦੀ ਐਂਟਰੀ ਵੀ ਬੰਦ ਕਰ ਦਿੱਤੀ ਗਈ ਹੈ। ਜਿਸ ਨਾਲ ਲੋਕਾਂ ਅਤੇ ਵਿਸ਼ੇਸ਼ ਤੌਰ ’ਤੇ ਵਾਹਨ ਚਾਲਕਾਂ ਨੂੰ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੰਬੇ ਰਸਤੇ ਤੋਂ ਹੋ ਕੇ ਜਾਣਾ ਪੈ ਰਿਹਾ ਰਿਹਾ ਹੈ।

ਇਹ ਵੀ ਪੜ੍ਹੋ: ਓਮਾਨ 'ਚ 4 ਲੱਖ ’ਚ ਵੇਚੀ ਪੰਜਾਬੀ ਕੁੜੀ 2 ਮਹੀਨੇ ਸੜਕਾਂ ’ਤੇ ਰਹੀ ਭਟਕਦੀ, ਸੰਤ ਸੀਚੇਵਾਲ ਯਤਨਾਂ ਸਦਕਾ ਪਰਤੀ ਘਰ
ਵਾਹਨਾਂ ਦੀ ਐਂਟਰੀ ਬੰਦ ਹੋਣ ਅਤੇ ਸੜਕ ਦੇ ਦੋਵੇ ਪਾਸੇ ਨਵੀ ਵਾਟਰ ਲਾਈਨ ਪਾਉਣ ਲਈ ਜੇ. ਸੀ. ਬੀ. ਮਸ਼ੀਨ ਨਾਲ ਸੜਕ ਨੂੰ ਉਖਾੜਿਆ ਜਾ ਰਿਹਾ ਹੈ, ਜਿਸ ਨਾਲ ਦੁਕਾਨਾਦਾਰਾਂ ਦੇ ਵਪਾਰ 'ਤੇ ਜਿੱਥੇ ਉਲਟ ਪ੍ਰਭਾਵ ਪੈ ਰਿਹਾ ਹੈ ਤਾਂ ਉੱਥੇ ਹੀ ਬਰਸਾਤ ਦੇ ਮੌਸਮ ਵਿਚ ਖੱਡਿਆਂ ਅਤੇ ਮਿੱਟੀ ਨਾਲ ਭਰੀ ਇਸ ਸੜਕ ਦੀ ਹਾਲਤ ਹੋਰ ਵੀ ਖ਼ਰਾਬ ਹੋਣ ਦੇ ਆਸਾਰ ਬਣ ਰਹੇ ਹਨ।
ਕੁਝ ਦੁਕਾਨਦਾਰਾਂ ਨੇ ਦੱਸਿਆ ਕਿ 17 ਜੂਨ ਨੂੰ ਲਗਾਏ ਗਏ ਟੈਂਡਰ ਨੂੰ 21 ਦਿਨ ਦੀ ਮਿਆਦ ਪੂਰੀ ਹੋਣ ’ਤੇ ਖੋਲ੍ਹਿਆ ਜਾਣਾ ਹੈ। ਜਿਸ ਉਪਰੰਤ ਵਰਕ ਆਰਡਰ ਦੇਣ, ਇਸ ਦੌਰਾਨ ਬਰਸਾਤ ਹੋਣ ਨਾਲ ਸੜਕ ਦਾ ਕੰਮ ਸ਼ੁਰੂ ਹੋਣ ਨੂੰ ਅਜੇ ਡੇਢ ਮਹੀਨੇ ਤੱਕ ਵੀ ਲੱਗ ਸਕਦਾ ਹੈ। ਇਸ ਤਰ੍ਹਾਂ ਨਾਲ ਸੜਕ ਬਣਨ ਵਿਚ ਵੀ ਹੋਰ ਮਹੀਨਾ-ਡੇਢ ਮਹੀਨਾ ਲੱਗੇਗਾ ਜਿਸ ਨਾਲ ਇਸ ਮਾਰਗ ’ਤੇ ਵਪਾਰ ਕਰਨ ਵਾਲੇ ਦੁਕਾਨਦਾਰਾਂ ਦਾ ਵਪਾਰ ਚੋਪਟ ਹੋਵੇਗਾ। ਹਾਲਾਂਕਿ ਕੁਝ ਦੁਕਾਨਦਾਰ ਪਿਛਲੇ ਲੰਬੇ ਸਮੇਂ ਤੋਂ ਖ਼ਸਤਾ ਹਾਲ ਸੜਕ ਤੋਂ ਇੰਨੇ ਪ੍ਰੇਸ਼ਾਨ ਹਨ ਕਿ ਉਹ ਵਾਹਨਾਂ ਦੀ ਐਂਟਰੀ ਬੰਦ ਹੋਣ ਅਤੇ ਸੰਭਾਵਿਤ ਦਿੱਕਤਾਂ ਅਤੇ ਸਮੱਸਿਆਵਾਂ ਦੇ ਬਾਵਜੂਦ ਸੜਕ ਦਾ ਕੰਮ ਸ਼ੁਰੂ ਹੋਣ ਦੀ ਉਮੀਦ ਨਾਲ ਪ੍ਰਸੰਨ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ 'ਚ ਤੋੜ 'ਤਾ ਫੋਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ, ਇਨ੍ਹਾਂ ਲੋਕਾਂ ਦੀਆਂ ਲੱਗੀਆਂ ਮੌਜਾਂ
NEXT STORY