ਨੂਰਪੁਰਬੇਦੀ (ਸੰਜੀਵ ਭੰਡਾਰੀ)- ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਨੂਰਪੁਰਬੇਦੀ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਵੱਲੋਂ 3 ਦਿਨ ਲਈ ਸਰਵਸੰਮਤੀ ਨਾਲ ਮਾਰਕੀਟ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧ ’ਚ ਸਥਾਨਕ ਮਹਾਵੀਰ ਮੰਦਰ ਵਿਖੇ ਆਯੋਜਿਤ ਹੋਈ ਬੈਠਕ ਦੌਰਾਨ ਵੱਖ-ਵੱਖ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ: Punjab: ਲੋਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਇਸ ਰੋਡ ’ਤੇ ਵਾਹਨਾਂ ਦੀ ਐਂਟਰੀ ਬੰਦ!

ਇਸ ਸਬੰਧੀ ਮੀਟਿੰਗ ’ਚ ਲਏ ਗਏ ਫ਼ੈਸਲੇ ਦੀ ਜਾਣਕਾਰੀ ਦਿੰਦੇ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਗੌਰਵ ਕਾਲੜਾ ਅਤੇ ਰਿੰਕੂ ਚੱਢਾ ਨੇ ਸਾਂਝੇ ਰੂਪ ’ਚ ਦੁਕਾਨਦਾਰਾਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਦੌਰਾਨ ਬਜਾਜੀ, ਰੇਡੀਮੇਡ, ਬੂਟ ਹਾਊਸ, ਸੁਨਿਆਰੇ, ਬਰਤਨ ਸਟੋਰ, ਮਨਿਆਰੀ, ਮੋਬਾਇਲ ਰਿਪੇਅਰ, ਬਿਜਲੀ ਅਤੇ ਇਲਕੈਟ੍ਰੋਨਿਕਸ ਆਦਿ ਕਾਰੋਬਾਰ ਨਾਲ ਸਬੰਧਤ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਉਕਤ ਦੁਕਾਨਾਂ 29, 30 ਜੂਨ ਅਤੇ 1 ਜੁਲਾਈ ਨੂੰ 3 ਦਿਨ ਲਈ ਬੰਦ ਰੱਖੀਆਂ ਜਾਣਗੀਆਂ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਇਲਾਕੇ 'ਚ 5 ਸਕਿੰਟਾਂ 'ਚ ਵਾਪਰੀ ਹੈਰਾਨ ਕਰਦੀ ਘਟਨਾ, ਮੰਜ਼ਰ CCTV 'ਚ ਕੈਦ
ਇਸ ਬੈਠਕ ’ਚ ਗੌਰਵ ਕਾਲੜਾ, ਰਿੰਕੂ ਚੱਢਾ, ਸ਼ਿਵ ਕੁਮਾਰ ਕੁੰਦਰਾ, ਪ੍ਰਮੋਦ ਵਰਮਾ, ਰਿੰਕੂ ਸੈਣੀ, ਰਾਮ ਬੂਟ ਹਾਊਸ, ਸੰਜੀਵ ਲੋਟੀਆ, ਦਵਿੰਦਰ ਸਿੰਘ, ਇੰਦਰਪ੍ਰੀਤ, ਗਿੰਨੀ ਦੁਪੱਟਾ ਸੈਂਟਰ, ਕਾਕਾ ਬਿਜਲੀ ਵਾਲਾ, ਕਾਕੂ ਸਚਦੇਵਾ, ਹਨੀ, ਅਮਨ ਸੈਣੀ, ਸਤੀਸ਼ ਕੁਮਾਰ, ਸੰਜੇ ਵਰਮਾ, ਅਮਿਤ ਗੁਲਾਟੀ, ਅਸ਼ੋਕ ਬਹਿਕੀ, ਰਮਨ ਰੈਡੀਮੇਡ, ਕਾਕੂ ਸਚਦੇਵੀ, ਸ਼ੌਰਵ ਕਾਲੜਾ, ਗੌਰਵ ਸ਼ਰਮਾ, ਮਨਜੀਤ ਟਾਈਮ ਸੈਂਟਰ ਅਤੇ ਦਿਆਲ ਮੋਬਾਈਲ ਰਿਪੇਅਰ ਸਹਿਤ ਹੋਰ ਦੁਕਾਨਦਾਰ ਤੇ ਕਾਰੋਬਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ: ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ 'ਚ ਤੋੜ 'ਤਾ ਫੋਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਤੋਂ ਸ਼ਰਮਨਾਕ ਘਟਨਾ, ਮਹਿਲਾ ਮੁਲਾਜ਼ਮਾਂ ਸਾਹਮਣੇ ਹੀ ਬੰਦਿਆਂ ਨੇ ਕੱਪੜੇ ਉਤਾਰ ਕੇ...
NEXT STORY