ਨਵੀਂ ਦਿੱਲੀ– ਦਿੱਲੀ ਵਿਧਾਨ ਸਭਾ ਵਿਚ ਵੀਰਵਾਰ ਨੂੰ ਸੱਤਾਧਾਰੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਵੱਲੋਂ ਉਨ੍ਹਾਂ ਦੇ ਹਲਕੇ ਵਿਚ ਤਿਰੰਗਾ ਲਹਿਰਾਉਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮ ਸੰਘ (ਆਰ. ਐੱਸ. ਐੱਸ.) ਇਸ ਦਾ ਵਿਰੋਧ ਕਰ ਰਹੇ ਸਨ। ਵਿਰੋਧੀ ਧਿਰ ਭਾਜਪਾ ਦੇ ਮੈਂਬਰਾਂ ਨੇ ਸੱਤਾਧਾਰੀ ‘ਆਪ’ ਦੇ ਮੈਂਬਰਾਂ ਨੂੰ ‘ਟੁਕੜੇ-ਟੁਕੜੇ ਗੈਂਗ’ ਦਾ ਹਿੱਸਾ ਕਰਾਰ ਦਿੱਤਾ। ਬਾਅਦ ਵਿਚ ਦੋਵੇਂ ਧਿਰਾਂ ਦੇ ਮੈਂਬਰ ਰੌਲਾ ਪਾਉਂਦੇ ਹੋਏ ਸਪੀਕਰ ਦੇ ਮੰਚ ਨੇੜੇ ਪੁੱਜੇ। ਸਪੀਕਰ ਰਾਮ ਨਿਵਾਸ ਗੋਇਲ ਨੇ ਸਦਨ ਵਿਚ ਤਾਇਨਾਤ ਮਾਰਸ਼ਲਾਂ ਨੂੰ ਭਾਜਪਾ ਵਿਧਾਇਕਾਂ-ਵਿਜੇਂਦਰ ਗੁਪਤਾ ਅਤੇ ਜਤਿੰਦਰ ਮਹਾਜਨ ਨੂੰ ਬਾਹਰ ਕੱਢਣ ਦਾ ਨਿਰਦੇਸ਼ ਦਿੱਤਾ।
ਸਦਨ ਵਿਚ ਹੰਗਾਮਾ ਉਦੋਂ ਸ਼ੁਰੂ ਹੋ ਗਿਆ ਜਦੋਂ ਮਾਲਵੀਆ ਨਗਰ ਦੇ ਵਿਧਾਇਕ ਭਾਰਤੀ ਨੇ ਕਿਹਾ ਕਿ ਭਾਜਪਾ ਅਤੇ ਆਰ. ਐੱਸ. ਐੱਸ. ਉਨ੍ਹਾਂ ਦੇ ਹਲਕੇ ਦੇ ਸੂਰਿਆਸੇਨ ਪਾਰਕ ਵਿਚ ਤਿਰੰਗਾ ਲਹਿਰਾਉਣ ਦਾ ਵਿਰੋਧ ਕਰ ਰਹੇ ਸਨ। ਭਾਜਪਾ ਵਿਧਾਇਕਾਂ ਨੇ ਉਨ੍ਹਾਂ ਦੇ ਦੋਸ਼ਾਂ ਦਾ ਵਿਰੋਧ ਕੀਤਾ। ਭਾਜਪਾ ਵਿਧਾਇਕ ਮਹਾਜਨ ਨੇ ‘ਆਪ’ ਮੈਂਬਰਾਂ ਨੂੰ ‘ਟੁਕੜੇ-ਟੁਕੜੇ ਗੈਂਗ’ ਦਾ ਮੈਂਬਰ ਕਰਾਰ ਦਿੱਤਾ। ਹੰਗਾਮੇ ਦੌਰਾਨ ਗੋਇਲ ਨੇ ਭਾਜਪਾ ਵਿਧਾਇਕਾਂ ਨੂੰ ਕਿਹਾ ਕਿ ਉਹ ਦੁਰਵਿਵਹਾਰ ਨੂੰ ਬਰਦਾਸ਼ਤ ਨਹੀਂ ਕਰਨਗੇ। ਭਾਜਪਾ ਵਿਧਾਇਕਾਂ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਸਪੀਕਰ ਨੇ ਕਿਹਾ ਕਿ ਭਾਰਤੀ ਨੇ ਮਾਮਲਾ ਉਠਾਉਣ ਲਈ ਲਿਖਤੀ ਨੋਟਿਸ ਦਿੱਤਾ ਸੀ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਰਤੀ ਨੇ ਬਹੁਤ ਗੰਭੀਰ ਮੁੱਦਾ ਉਠਾਇਆ ਹੈ ਅਤੇ ਇਹ ‘ਸਾਡੇ ਦੇਸ਼ ਦੇ ਮਾਣ’ ਲਈ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਅਤੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਿਕ ਅਸੀਂ ਇੱਥੇ ਤਿਰੰਗਾ ਲਹਿਰਾਉਣ ਲਈ ਆਪਣੀ ਜਾਨ ਵੀ ਦੇ ਦੇਵਾਂਗੇ। ਇਸ ਤੋਂ ਬਾਅਦ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਗੂੰਜ ਉੱਠੇ।
ਕਸ਼ਮੀਰੀ ਪੰਡਤ ਪੁੱਜੇ ਸੁਪਰੀਮ ਕੋਰਟ, ਸਿੱਖ ਦੰਗਿਆਂ ’ਤੇ ਦਿੱਲੀ ਹਾਈਕੋਰਟ ਦਾ ਹੁਕਮ ਯਾਦ ਕਰਵਾਇਆ
NEXT STORY