ਨਵੀਂ ਦਿੱਲੀ– ਕੋਰੋਨਾ ਟੀਕਿਆਂ ਦੀ ਕਮੀ ਤੋਂ ਬਾਅਦ ਇਨ੍ਹਾਂ ਦੀ ਮੰਗ ਨੂੰ ਲੈ ਕੇ ਚਾਰੇ ਪਾਸਿਓਂ ਹੱਲਾ ਮਚਣ ਅਤੇ ਸਿਆਸੀ ਪਾਰਟੀਆਂ ਦੀ ਘੇਰਾਬੰਦੀ ਦੇ ਦਬਾਅ ਦੇ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੁੱਕ ਗਏ ਹਨ। ਨਵੇਂ ਟੀਕਿਆਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਸਖਤ ਟ੍ਰਾਇਲ ਨਿਯਮ ਨੂੰ ਤਾਕ ’ਤੇ ਰੱਖ ਕੇ ਉਨ੍ਹਾਂ ਨੇ ਵਿਦੇਸ਼ੀ ਟੀਕਿਆਂ ਲਈ ਦੇਸ਼ ਦੇ ਦਰਵਾਜ਼ੇ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਹਨ। ਇੰਨਾ ਹੀ ਨਹੀਂ, ਮੋਦੀ ਸਰਕਾਰ ਨੇ ਸਿਰਫ 100 ਭਾਰਤੀਆਂ ’ਤੇ ਟ੍ਰਾਇਲ ਕਰਨ ਤੋਂ ਬਾਅਦ ਵਿਦੇਸ਼ੀ ਟੀਕਿਆਂ ਨੂੰ ਇਕ ਹਫਤੇ ਵਿਚ ਮਨਜ਼ੂਰੀ ਦੇਣ ਦੀ ਵੀ ਸਹਿਮਤੀ ਦੇ ਦਿੱਤੀ ਹੈ ਪਰ ਨਾ ਤਾਂ ਫਾਈਜਰ ਅਤੇ ਨਾ ਹੀ ਮਾਡਰਨਾ ਦੇ ਛੇਤੀ ਭਾਰਤ ਆਉਣ ਦੀ ਸੰਭਾਵਨਾ ਹੈ। ਸਰਕਾਰ ਦੀਆਂ ਸਖਤ ਸ਼ਰਤਾਂ ਤੋਂ ਨਿਰਾਸ਼ ਫਾਈਜਰ ਨੇ ਆਪਣੀ ਅਰਜ਼ੀ ਵਾਪਸ ਲੈ ਲਈ ਸੀ ਜਦਕਿ ਮਾਡਰਨਾ ਨੇ ਤਾਂ ਅਰਜ਼ੀ ਵੀ ਨਹੀਂ ਲਾਈ ਸੀ।
ਇਹ ਵੀ ਪੜ੍ਹੋ– ਬੇਟੀ ਨਾਲ ਜਬਰ-ਜ਼ਨਾਹ ਦੀ ਖਬਰ ਸੁਣ ਕੇ ਬੌਖਲਾਇਆ ਪਿਓ, ਵਿਛਾ ਦਿੱਤੀਆਂ 6 ਲਾਸ਼ਾਂ
ਜਾਨਸਨ ਐਂਡ ਜਾਨਸਨ ਦੇ ਵੀ ਭਾਰਤ ਆਉਣ ਵਿਚ ਸਮਾਂ ਲੱਗ ਸਕਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਰੂਸ ਦੇ ਸਪੂਤਨਿਕ-ਵੀ ਟੀਕੇ ਨੂੰ ਛੱਡ ਕੇ ਕੋਈ ਹੋਰ ਕੌਮਾਂਤਰੀ ਬ੍ਰਾਂਡ ਨੇੜ ਭਵਿੱਖ ਵਿਚ ਭਾਰਤ ਆਉਣ ਵਾਲਾ ਨਹੀਂ ਹੈ। ਇਸ ਦਾ ਕਾਰਣ ਇਹ ਹੈ ਕਿ ਇਨ੍ਹਾਂ ਕੰਪਨੀਆਂ ਨੇ ਕਰੋੜਾਂ ਡਾਲਰ ਐਡਵਾਂਸ ਵਿਚ ਦੇਣ ਵਾਲੇ ਦੇਸ਼ਾਂ ਨੂੰ ਆਪਣੇ ਟੀਕੇ ਦੇਣ ਦਾ ਵਾਅਦਾ ਪਹਿਲਾਂ ਪੂਰਾ ਕਰਨਾ ਹੈ। ਰੂਸ ਸਪੂਤਨਿਕ-ਵੀ ਟੀਕੇ ਦੀ ਇਕ ਖੁਰਾਕ 10 ਡਾਲਰ (2 ਖੁਰਾਕਾਂ 20 ਡਾਲਰ) ਵਿਚ ਵੇਚ ਰਿਹਾ ਹੈ ਜਦਕਿ ਫਾਈਜਰ ਟੀਕੇ ਦੀ ਇਕ ਖੁਰਾਕ 1300 ਰੁਪਏ ਵਿਚ ਆਉਂਦੀ ਹੈ। ਮਾਡਰਨਾ ਇਕ ਖੁਰਾਕ ਲਈ 18 ਡਾਲਰ ਜਦਕਿ ਜਾਨਸਨ ਐਂਡ ਜਾਨਸਨ ਇਕ ਖੁਰਾਕ ਦੀ ਕੀਮਤ 850 ਰੁਪਏ ਮੰਗ ਰਿਹਾ ਹੈ। ਜਦੋਂ ਦੇਸ਼ ਲਈ ਖਰੀਦਦਾਰੀ ਦੀ ਗੱਲ ਹੋਵੇ ਤਾਂ ਮੋਦੀ ਬਹੁਤ ਸਖਤ ਸੌਦੇਬਾਜ਼ੀ ਕਰਦੇ ਹਨ। ਇਥੋਂ ਤੱਕ ਕਿ ਸਪੂਤਨਿਕ ਆਪਣੀ ਖੁਰਾਕ ਦੀ ਕੀਮਤ ਘੱਟ ਕਰਨ ਵਿਚ ਮੁਸ਼ਕਲ ਮਹਿਸੂਸ ਕਰਦੇ ਹਨ। ਉਹ ਇਸ ਸਮੇਂ ਇਕ ਖੁਰਾਕ 750 ਰੁਪਏ ਵਿਚ ਦੇ ਰਿਹਾ ਹੈ ਅਤੇ ਉਸ ਨੇ 60 ਦੇਸ਼ਾਂ ਨੂੰ ਇਸੇ ਕੀਮਤ ’ਤੇ ਟੀਕੇ ਸਪਲਾਈ ਕੀਤੇ ਹਨ।
ਇਹ ਵੀ ਪੜ੍ਹੋ– ਕੋਰੋਨਾ ਨੇ ਫੜੀ ਰਫ਼ਤਾਰ, ਦੇਸ਼ 'ਚ ਰਿਕਾਰਡ 2 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ
ਸਵਦੇਸ਼ੀ ਟੀਕਾ ਉਤਪਾਦਕਾਂ ਦੀ ਗੱਲ ਕਰੀਏ ਤਾਂ ਸੀਰਮ ਇੰਡੀਆ ਆਪਣੇ ਕੋਵੀਸ਼ੀਲਡ ਦੀ ਕੀਮਤ 150 ਰੁਪਏ ਪ੍ਰਤੀ ਖੁਰਾਕ ਤੋਂ ਵਧਾਉਣ ਦੀ ਗੁਹਾਰ ਲਗਾ ਰਿਹਾ ਹੈ ਜਦਕਿ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਦੀ ਕੀਮਤ 210 ਰੁਪਏ ਪ੍ਰਤੀ ਖੁਰਾਕ ਹੈ। ਹਾਲਾਂਕਿ ਸਪੂਤਨਿਕ-ਵੀ ਨੂੰ ਭਾਰਤ ਵਿਚ ਮਨਜ਼ੂਰੀ ਮਿਲ ਗਈ ਹੈ ਪਰ ਰੂਸੀ ਅਧਿਕਾਰੀ ਟੀਕੇ ਦੀ ਕੀਮਤ ਘੱਟ ਕਰਨ ਲਈ ਤਿਆਰ ਨਹੀਂ ਦਿਖ ਰਹੇ ਜਦਕਿ ਮੋਦੀ ਉਨ੍ਹਾਂ ਨੂੰ ਪ੍ਰਤੀ ਟੀਕੇ ਦੇ 200 ਤੋਂ 250 ਰੁਪਏ ਤੋਂ ਜ਼ਿਆਦਾ ਦੇਣ ਲਈ ਰਾਜ਼ੀ ਨਹੀਂ ਹਨ। ਇਹ ਸੌਦੇਬਾਜ਼ੀ ਕਿਥੇ ਜਾ ਕੇ ਰੁਕੇਗੀ, ਅਜੇ ਕਿਹਾ ਨਹੀਂ ਜਾ ਸਕਦਾ। ਪੂਰੀ ਦੁਨੀਆ ਇਸ ਮੋਲਤੋਲ ਦੀ ਜੰਗ ਨੂੰ ਉਤਸੁਕਤਾ ਨਾਲ ਦੇਖ ਰਿਹਾ ਹੈ। ਪੂਰਾ ਮਾਮਲਾ ਫਸਿਆ ਹੋਇਆ ਹੈ।
ਨੋਟ: ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ।
ਗਾਂਧੀ ਪਰਿਵਾਰ 'ਚ ਪੱਛਮੀ ਬੰਗਾਲ 'ਚ ਚੋਣ ਪ੍ਰਚਾਰ ਦੀ ਹਿੰਮਤ ਨਹੀਂ : ਅਨੁਰਾਗ ਠਾਕੁਰ
NEXT STORY