ਰਾਏਪੁਰ : ਛੱਤੀਸਗੜ੍ਹ ਦੀ ਰਾਜਧਾਨੀ ਦੇ ਵੀਆਈਪੀ ਰੋਡ 'ਤੇ ਅਚਾਨਕ ਹੀ ਰੌਲਾ ਪੈ ਗਿਆ। ਇਥੇ ਇਕ ਵਿਅਕਤੀ ਨੂੰ ਇਕ ਰਸ਼ੀਅਨ ਕੁੜੀ ਨਾਲ ਲੋਕਾਂ ਨੇ ਘੇਰ ਲਿਆ। ਮਾਮਲਾ ਦਰਅਸਲ ਇਹ ਸੀ ਕਿ ਦੋਵੇਂ ਸ਼ਰਾਬ ਦੇ ਨਸ਼ੇ ਵਿਚ ਸਨ ਤੇ ਕਾਰ ਸਵਾਰ ਪੁਰਸ਼ ਰਸ਼ੀਅਨ ਲੜਕੀ ਨੂੰ ਆਪਣੇ ਗੋਦ ਵਿਚ ਬਿਠਾ ਕੇ ਗੱਡੀ ਚਲਾ ਰਿਹਾ ਸੀ। ਇੰਨੇ ਵਿਚ ਹੀ ਉਨ੍ਹਾਂ ਨੇ ਇਕ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋਂ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਤੇਲੀਬੰਧਾ ਪੁਲਸ ਸਟੇਸ਼ਨ ਖੇਤਰ ਅਧੀਨ ਵਾਪਰਿਆ।
![PunjabKesari](https://static.jagbani.com/multimedia/20_58_41917574014-ll.jpg)
ਪੈਸੇਂਜਰ ਦੀ ਲਚਕ 'ਤੇ ਅਟਕੀਆਂ ਅਫਸਰ ਦੀਆਂ ਨਜ਼ਰਾਂ, ਚਲਾਇਆ ਲੱਕ 'ਤੇ ਹੱਥ ਤਾਂ ਉੱਡ ਗਏ ਹੋਸ਼
ਜ਼ਖਮੀਆਂ ਨੂੰ ਤੁਰੰਤ ਮੇਕਾਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕਾਰ ਵਿੱਚ ਬੈਠੀ ਰੂਸੀ ਕੁੜੀ ਨੇ ਹੰਗਾਮਾ ਮਚਾ ਦਿੱਤਾ।
ਘਟਨਾ ਦੇ ਅਨੁਸਾਰ, ਤੇਜ਼ ਰਫ਼ਤਾਰ ਕਾਰ ਵਿੱਚ ਇੱਕ ਨੌਜਵਾਨ ਅਤੇ ਇੱਕ ਰੂਸੀ ਕੁੜੀ ਸਫ਼ਰ ਕਰ ਰਹੇ ਸਨ, ਦੋਵੇਂ ਸ਼ਰਾਬ ਦੇ ਨਸ਼ੇ ਵਿਚ ਸਨ। ਕਾਰ ਨੇ ਐਕਟਿਵਾ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਉਨ੍ਹਾਂ ਨੂੰ ਇਲਾਜ ਲਈ ਮੇਕਾਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
![PunjabKesari](https://static.jagbani.com/multimedia/20_58_41417665712-ll.jpg)
ਬਦਲ ਗਿਆ Zomato ਦਾ ਨਾਂ! ਜਾਣੋਂ ਬੋਰਡ ਨੇ ਕੀ ਰੱਖਿਆ ਨਵਾਂ ਨਾਮ
ਪੁਲਸ ਨੇ ਕੁੜੀ ਤੇ ਉਸਦੇ ਦੋਸਤ ਨੂੰ ਹਿਰਾਸਤ ਵਿਚ ਲਿਆ
ਹਾਦਸੇ ਤੋਂ ਬਾਅਦ ਰੂਸੀ ਕੁੜੀ ਨੇ ਮੌਕੇ 'ਤੇ ਹੰਗਾਮਾ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਉਸਨੂੰ ਅਤੇ ਕਾਰ ਵਿੱਚ ਸਵਾਰ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਕਿਉਂਕਿ ਦੋਵੇਂ ਨਸ਼ੇ ਵਿਚ ਸਨ। ਇਸ ਲਈ ਪੁਲਸ ਨੇ ਉਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
![PunjabKesari](https://static.jagbani.com/multimedia/20_58_41698812413-ll.jpg)
ਮਾਲਾਮਾਲ ਹੋਵੇਗਾ ਪੰਜਾਬ! ਦੋ ਜ਼ਿਲ੍ਹਿਆਂ 'ਚ ਮਿਲੇ ਪੋਟਾਸ਼ ਦੇ ਭੰਡਾਰ
ਤੇਲੀਬੰਧਾ ਪੁਲਸ ਸਟੇਸ਼ਨ ਨੇ ਘਟਨਾ ਬਾਰੇ ਰਿਪੋਰਟ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਦੋਸ਼ੀ ਨੌਜਵਾਨ ਅਤੇ ਰੂਸੀ ਲੜਕੀ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਦੀਆਂ ਮੌਜਾਂ! 12 ਫਰਵਰੀ ਤਕ ਬੰਦ ਰਹਿਣਗੇ ਸਕੂਲ, ਹੁਕਮ ਜਾਰੀ
NEXT STORY