ਨਵੀਂ ਦਿੱਲੀ— ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਦੇ ਗਠਨ ਦਰਮਿਆਨ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਅਤੇ ਰੂਸ ਦੇ ਸੁਰੱਖਿਆ ਚੀਫ਼ ਨਿਕੋਲੇ ਪਾਤਰੁਸ਼ੇਵ ਨੇ ਅੱਜ ਇੱਥੇ ਅਫ਼ਗਾਨਿਸਤਾਨ ਦੇ ਹਾਲਾਤ ’ਤੇ ਚਰਚਾ ਕੀਤੀ। ਭਾਰਤ-ਰੂਸ ਅੰਤਰ ਸਰਕਾਰੀ ਸਲਾਹ ਤਹਿਤ ਹੋ ਰਹੀ ਇਸ ਬੈਠਕ ਵਿਚ ਵਿਦੇਸ਼ ਅਤੇ ਰੱਖਿਆ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਵੀ ਹਿੱਸਾ ਲੈ ਰਹੇ ਹਨ। ਦੋ ਦਿਨ ਦੀ ਯਾਤਰਾ ’ਤੇ ਭਾਰਤ ਆਏ ਪਾਤਰੁਸ਼ੇਵ ਨਾਲ ਰੂਸ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦਾ ਇਕ ਵਫ਼ਦ ਵੀ ਆਇਆ ਹੈ।
ਰੂਸ ਦੇ ਇੱਥੇ ਸਥਿਤ ਦੂਤਘਰ ਨੇ ਟਵੀਟ ਕਰ ਕੇ ਕਿਹਾ ਕਿ ਰੂਸ ਅਤੇ ਭਾਰਤ ਵਿਚਾਲੇ ਸੁਰੱਖਿਆ ਮੁੱਦਿਆਂ ’ਤੇ ਗੱਲਬਾਤ ਹੋ ਰਹੀ ਹੈ। ਰੂਸ ਦੇ ਸੁਰੱਖਿਆ ਮੁਖੀ ਨਿਕੋਲੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਗੱਲ ਕਰ ਰਹੇ ਹਨ। ਇਹ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਿਚਾਲੇ ਬੀਤੀ 24 ਅਗਸਤ ਨੂੰ ਟੈਲੀਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਹੋ ਰਹੀ ਹੈ। ਇਸ ਬੈਠਕ ’ਚ ਦੋਹਾਂ ਨੇਤਾਵਾਂ ਨੇ ਆਪਣੇ-ਆਪਣੇ ਸੀਨੀਅਰ ਅਧਿਕਾਰੀਆਂ ਨਾਲ ਅਫ਼ਗਾਨਿਸਤਾਨ ਦੇ ਹਾਲਾਤ ’ਤੇ ਲਗਾਤਾਰ ਸੰਪਰਕ ਵਿਚ ਰਹਿਣ ਨੂੰ ਕਿਹਾ ਸੀ। ਡੋਭਾਲ ਨੇ ਗੱਲਬਾਤ ਦੀ ਸ਼ੁਰੂਆਤ ਵਿਚ ਰੂਸੀ ਵਫ਼ਦ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਵਿਸ਼ੇਸ਼ ਬੈਠਕ ਹੈ, ਜੋ ਮੋਦੀ ਅਤੇ ਪੁਤਿਨ ਵਿਚਾਲੇ ਟੈਲੀਫੋਨ ’ਤੇ ਗੱਲਬਾਤ ਤੋਂ ਬਾਅਦ ਹੋ ਰਹੀ ਹੈ। ਅਸੀਂ ਇਸ ਬੈਠਕ ਨੂੰ ਕਾਫੀ ਮਹੱਤਵ ਦਿੰਦੇ ਹਾਂ। ਨਿਕੋਲੇ ਦੇ ਮੋਦੀ ਅਤੇ ਜੈਸ਼ੰਕਰ ਨੂੰ ਵੀ ਮਿਲਣ ਦੀ ਸੰਭਾਵਨਾ ਹੈ।
ਦਿੱਲੀ ’ਚ ਜਨਤਕ ਥਾਂਵਾਂ ’ਤੇ ਗਣੇਸ਼ ਚਤੁਰਥੀ ਆਯੋਜਨ ’ਤੇ ਲੱਗੀ ਪਾਬੰਦੀ
NEXT STORY