ਨਵੀਂ ਦਿੱਲੀ- ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਜਨਤਕ ਥਾਂਵਾਂ ’ਤੇ ਗਣੇਸ਼ ਚਤੁਰਥੀ ਸਮਾਰੋਹ ਦੇ ਆਯੋਜਨ ਦੀ ਮਨਜ਼ੂਰੀ ਨਹੀਂ ਦੇਣ ਦਾ ਫ਼ੈਸਲਾ ਕੀਤਾ। ਡੀ.ਡੀ.ਐੱਮ.ਏ. ਨੇ ਆਦੇਸ਼ ’ਚ ਕਿਹਾ,‘‘ਗਣੇਸ਼ ਚਤੁਰਥੀ ਮਹੋਤਸਵ ਇਸ ਮਹੀਨੇ ਮਨਾਇਆ ਜਾਵੇਗਾ। ਕੋਰੋਨਾ ਕਾਰਨ ਮੌਜੂਦਾ ਪਾਬੰਦੀਆਂ ਦੇ ਮੱਦੇਨਜ਼ਰ ਜਨਤਕ ਥਾਂਵਾਂ ’ਤੇ ਗਣੇਸ਼ ਚਤੁਰਥੀ ਸਮਾਰੋਹ ਦੇ ਆਯੋਜਨ ਦੀ ਮਨਜ਼ੂਰੀ ਨਹੀਂ ਦਿੱਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਲੋਕ ਆਪਣੇ ਘਰਾਂ ’ਚ ਮੂਰਤੀ ਸਥਾਪਤ ਕਰ ਸਕਦੇ ਹਨ।’’
ਡੀ.ਡੀ.ਐੱਮ.ਏ. ਨੇ ਦਿੱਲੀ ਦੇ ਸਾਰੇ ਜ਼ਿਲ੍ਹਾ ਮੈਜਿਸਟਰੇਟ ਅਤੇ ਜ਼ਿਲ੍ਹਾ ਪੁਲਸ ਕਮਿਸ਼ਨਰਾਂ ਅਤੇ ਸੰਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦਾ ਵੀ ਨਿਰਦੇਸ਼ ਦਿੱਤਾ ਕਿ ਟੈਂਟ, ਪੰਡਾਲਾਂ ਅਤੇ ਜਨਤਕ ਥਾਂਵਾਂ ’ਤੇ ਗਣੇਸ਼ ਦੀ ਮੂਰਤੀ ਸਥਾਪਤ ਨਹੀਂ ਕੀਤੀ ਜਾਵੇਗੀ। ਆਦੇਸ਼ ’ਚ ਕਿਹਾ ਗਿਆ ਹੈ ਕਿ ਜੁਲੂਸ ਲਈ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਅਤੇ ਜਨਤਾ ਨੂੰ ਆਪਣੇ ਘਰਾਂ ’ਚ ਗਣੇਸ਼ ਚਤੁਰਥੀ ਉਤਸਵ ਮਨਾਉਣ ਲਈ ਉਤਸ਼ਾਹਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਧਾਰਮਿਕ ਜਾਂ ਜਨਤਕ ਥਾਂਵਾਂ ’ਤੇ ਭੀੜ ਜਮ੍ਹਾ ਨਾ ਹੋਵੇ।
ਕਰਨਾਲ ਧਰਨਾ: ਕੀ ਝੁਕੇਗੀ ਹਰਿਆਣਾ ਸਰਕਾਰ? ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਵਿਚਾਲੇ ਬੈਠਕ ਜਾਰੀ
NEXT STORY