ਵਾਸ਼ਿੰਗਟਨ— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵਧਦੇ ਰਾਜਨੀਤਕ ਦੋ-ਪੱਖੀ ਸਬੰਧਾਂ, ਕਸ਼ਮੀਰ ਸਬੰਧੀ ਘਟਨਾਕ੍ਰਮਾਂ ਤੇ ਗਲੋਬਲ ਚਿੰਤਾਵਾਂ ਦੇ ਮਾਮਲਿਆਂ ਸਮੇਤ ਕਈ ਵਿਸ਼ਿਆਂ 'ਤੇ ਗੱਲਬਾਤ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜੈਸ਼ੰਕਰ ਅਤੇ ਪੋਂਪੀਓ ਨੇ ਸੋਮਵਾਰ ਨੂੰ ਵਿਦੇਸ਼ ਮੰਤਰਾਲੇ ਦੇ ਫਾਗੀ ਬਾਟਮ ਦਫਤਰ 'ਚ ਮੁਲਾਕਾਤ ਕੀਤੀ।
ਇਕ ਉੱਚ ਅਮਰੀਕੀ ਥਿੰਕ ਟੈਂਕ 'ਦਿ ਹੈਰੀਟੇਜ ਫਾਊਂਡੇਸ਼ਨ' 'ਚ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਸੁਰੱਖਿਆ ਫੌਜ ਨੇ 5 ਅਗਸਤ ਦੇ ਭਾਰਤ ਦੇ ਫੈਸਲੇ ਮਗਰੋਂ ਜੰਮੂ-ਕਸ਼ਮੀਰ 'ਚ ਕਾਫੀ ਸੰਜਮ ਵਰਤਿਆ ਅਤੇ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਪਾਕਿਸਤਾਨ ਪਿਛਲੇ ਕਈ ਦਹਾਕਿਆਂ ਤੋਂ ਜੋ ਕਰ ਰਿਹਾ ਹੈ, ਉਸ ਨੂੰ ਜਾਰੀ ਰੱਖੇਗਾ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ-370 ਨੂੰ ਹਟਾਉਣ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਇਹ ਹੀ ਆਸ ਸੀ ਕਿ ਉਹ ਭਾਰਤ ਦੇ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਕਿਉਂਕਿ ਉਸ ਨੇ ਕਸ਼ਮੀਰ 'ਚ ਅੱਤਵਾਦ ਭੜਕਾਉਣ ਲਈ ਵੱਡਾ ਨਿਵੇਸ਼ ਕੀਤਾ ਹੈ।
ਉਨ੍ਹਾਂ ਕਿਹਾ,''ਤੁਸੀਂ ਪਾਕਿਸਤਾਨੀਆਂ ਕੋਲੋਂ ਕੀ ਆਸ ਕਰਦੇ ਹੋ ਕਿ ਉਹ ਕੀ ਕਹਿਣਗੇ?....ਕਿ ਅਸੀਂ ਚਾਹੁੰਦੇ ਹਾਂ ਕਿ ਸ਼ਾਂਤੀ ਤੇ ਖੁਸ਼ਹਾਲੀ ਮੁੜ ਆਵੇ।...ਨਹੀਂ, ਪਾਕਿਸਤਾਨ ਅਜਿਹਾ ਨਹੀਂ ਚਾਹੇਗਾ। ਉਹ ਅਜਿਹਾ ਦਿਖਾਉਣ ਦੀ ਕੋਸ਼ਿਸ਼ ਕਰੇਗਾ ਕਿ ਸਭ ਖਤਮ ਹੋ ਗਿਆ ਹੈ ਕਿਉਂਕਿ ਪਹਿਲੀ ਗੱਲ ਤਾਂ ਇਹ ਕਿ ਉਹ ਇਹ ਹੀ ਚਾਹੁੰਦੇ ਹਨ ਤੇ ਦੂਜੀ ਗੱਲ ਇਹ ਕਿ 70 ਸਾਲਾਂ ਤੋਂ ਇਹ ਹੀ ਉਨ੍ਹਾਂ ਦੀ ਯੋਜਨਾ ਰਹੀ ਹੈ।''
ਦਿੱਲੀ ਤੋਂ ਕਟੜਾ ਜਾਣ ਲਈ 'ਵੰਦੇ ਭਾਰਤ ਐਕਸਪ੍ਰੈੱਸ' ਨੂੰ ਅਮਿਤ ਸ਼ਾਹ ਨੇ ਦਿਖਾਈ ਹਰੀ ਝੰਡੀ
NEXT STORY