ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਇਜ਼ਰਾਇਲ ਦਰਮਿਆਨ 'ਸੱਚੇ ਅਰਥਾਂ 'ਚ ਵਿਸ਼ੇਸ਼ ਸੰਬੰਧ' ਹੈ ਅਤੇ ਸਾਲ 2017 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੇ ਬਾਅਦ ਤੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਅਸਲ 'ਚ ਗਤੀ ਮਿਲੀ ਹੈ। ਇੱਥੇ ਇਜ਼ਰਾਇਲ ਦੇ 74ਵੇਂ ਆਜ਼ਾਦੀ ਦਿਵਸ 'ਤੇ ਆਯੋਜਿਤ ਸਮਾਰੋਹ ਦੇ ਮੁੱਖ ਮਹਿਮਾਨ ਦੇ ਰੂਪ 'ਚ ਆਪਣੇ ਸੰਬੋਧਨ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਲਈ ਸਾਲ 2017 'ਚ ਪ੍ਰਧਾਨ ਮੰਤਰੀ ਦੀ ਯਾਤਰਾ ਬੇਹੱਦ ਮਹੱਤਵਪੂਰਨ ਪਲ ਸੀ, ਜੋ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਜ਼ਰਾਇਲ ਦੀ ਪਹਿਲੀ ਯਾਤਰਾ ਸੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੁਲਾਈ 2017 'ਚ ਇਜ਼ਰਾਇਲ ਦੀ ਯਾਤਰਾ ਕੀਤੀ ਸੀ, ਜਿਸ ਸਾਲ ਦੋਵੇਂ ਦੇਸ਼ਾਂ ਦੇ ਡਿਪੋਲਮੈਟ ਸੰਬੰਧਾਂ ਦੀ ਸਥਾਪਨਾ ਦੇ 30 ਸਾਲ ਪੂਰੇ ਹੋਏ ਸਨ।
ਜੈਸ਼ੰਕਰ ਨੇ ਕਿਹਾ ਕਿ ਇਸ ਸਾਲ ਅਸੀਂ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਾਂ ਅਤੇ ਸਾਡੇ ਦੇਸ਼ਾਂ 'ਚ ਅਜਿਹੇ ਮੀਲ ਦੇ ਪੱਥਰ ਸਾਨੂੰ ਆਪਣੇ ਸੰਬੰਧਾਂ ਦੇ ਮਾਪ ਦਾ ਵਿਸਥਾਰ ਕਰਨ 'ਚ ਮਦਦ ਕਰਦੇ ਹਨ। ਇਸ ਮੌਕੇ ਭਾਰਤ 'ਚ ਇਜ਼ਰਾਇਲ ਦੇ ਰਾਜਦੂਤ ਨਾਓਰ ਗਿਲੋਨ ਨੇ ਦੋਹਾਂ ਦੇਸ਼ਾਂ ਦੇ ਇਤਿਹਾਸਕ ਸੰਬੰਧਾਂ ਅਤੇ ਭਾਰਤ 'ਚ ਸਿਨੇਮਾ, ਸਿੱਖਿਆ, ਉਦਯੋਗ ਸਮੇਤ ਹੋਰ ਖੇਤਰਾਂ 'ਚ ਯਹੂਦੀ ਪ੍ਰਵਾਸੀਆਂ ਦੇ ਯੋਗਦਾਨ ਨੂੰ ਯਾਦ ਕੀਤਾ। ਭਾਰਤ ਦੇ ਵਿਦੇਸ਼ ਮੰਤਰੀ ਨੇ ਵੀ ਵੱਖ-ਵੱਖ ਖੇਤਰਾਂ 'ਚ ਯਹੂਦੀ ਭਾਈਚਾਰੇ ਦੇ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭੂਗੋਲਿਕ ਦੂਰੀ ਹੋਣ ਦੇ ਬਾਵਜੂਦ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਕਾਫ਼ੀ ਅਪਣਾਪਨ ਹੈ, ਜੋ ਸਾਡੇ ਸੰਬੰਧਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਨਵੇਂ ਸੰਪਰਕਾਂ ਨੂੰ ਤਲਾਸ਼ਣ 'ਚ ਮਦਦ ਕਰਦਾ ਹੈ।
ਪਾਕਿ ’ਚ ਪੱਤਰਕਾਰਿਤਾ ਦੀ ਆੜ ਹੇਠ ਤਿਆਰ ਕੀਤੇ ਜਾ ਰਹੇ ਹਨ ਅੱਤਵਾਦੀ
NEXT STORY