ਨਵੀਂ ਦਿੱਲੀ, (ਭਾਸ਼ਾ)- ਬੁੱਧਵਾਰ ‘ਸਬਲ 20 ਲਾਜਿਸਟਿਕ ਡ੍ਰੋਨ’ ਮਿਲਣ ਪਿੱਛੋਂ ਭਾਰਤੀ ਫੌਜ ਦੀ ਲਾਜਿਸਟਿਕਸ ਸਮਰੱਥਾ ਵਧ ਗਈ ਹੈ। ਇਹ ਡ੍ਰੋਨ ਫੌਜ ਦੇ ਲਾਜਿਸਟਿਕਸ ਸੰਚਾਲਨ ਨੂੰ ਬਿਹਤਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਏਗਾ, ਖਾਸ ਤੌਰ ’ਤੇ ਚੁਣੌਤੀਪੂਰਨ ਤੇ ਪਹੁੰਚਯੋਗ ਖੇਤਰਾਂ ’ਚ। ਇਹ ਡ੍ਰੋਨ ਫੌਜ ਨੂੰ ਨਿੱਜੀ ਖੇਤਰ ਦੀ ਕੰਪਨੀ ਐਂਡਿਉਰ ਏਅਰ ਨੇ ਦਿੱਤਾ ਹੈ।
ਸਬਲ 20 ਡ੍ਰੋਨ ਇਕ ਮਨੁੱਖ ਰਹਿਤ ਇਲੈਕਟ੍ਰਿਕ ਹੈਲੀਕਾਪਟਰ ਹੈ ਜੋ ਵੇਰੀਏਬਲ ਪਿੱਚ ਤਕਨਾਲੋਜੀ ’ਤੇ ਅਾਧਾਰਿਤ ਹੈ। ਇਸ ਨੂੰ ਖਾਸ ਤੌਰ ’ਤੇ ਏਰੀਅਲ ਲਾਜਿਸਟਿਕਸ ਲਈ ਤਿਆਰ ਕੀਤਾ ਗਿਆ ਹੈ, ਜੋ 20 ਕਿਲੋਗ੍ਰਾਮ ਤੱਕ ਦਾ ਪੇਲੋਡ ਚੁੱਕਣ ਦੇ ਸਮਰੱਥ ਹੈ। ਇਹ ਪੇਲੋਡ ਡ੍ਰੋਨ ਦੇ ਭਾਰ ਦੇ 50 ਫੀਸਦੀ ਦੇ ਬਰਾਬਰ ਹੈ।
ਚਿਨੂਕ ਹੈਲੀਕਾਪਟਰ ਦੀ ਵਿਰਾਸਤ ਦੇ ਆਧਾਰ ’ਤੇ ‘ਸਬਲ 20’ ’ਚ ਉੱਚ ਕੁਸ਼ਲਤਾ ਵਾਲੇ ਵੱਡੇ ਰੋਟਰ ਅਤੇ ਟੈਂਡਮ ਰੋਟਰ ਦੇ ਨਾਲ ਬੇਮਿਸਾਲ ਲੋਡ ਚੁੱਕਣ ਦੀ ਸਮਰੱਥਾ ਹੈ। ਇਹ ਡਿਜ਼ਾਈਨ ਸਥਿਰਤਾ, ਉਚਾਈ ’ਤੇ ਵਧੀਆ ਪ੍ਰਦਰਸ਼ਨ, ਘੱਟੋ-ਘੱਟ ਰਿਸਕ ਤੇ ਵੱਖ-ਵੱਖ ਖੇਤਰਾਂ ’ਚ ਭਾਰ ਚੁੱਕਣ ਦੀ ਸਮਰੱਥਾ ਨੂੰ ਯਕੀਨੀ ਬਣਾਉਂਦਾ ਹੈ।
ਅਜਮੇਰ ਸ਼ਰੀਫ ਦਰਗਾਹ ਦਾ ਵੀ ਹੋਵੇਗਾ ਸਰਵੇਖਣ? ਅਦਾਲਤ ਨੇ ਜਾਰੀ ਕੀਤਾ ਨੋਟਿਸ
NEXT STORY