ਨਵੀਂ ਦਿੱਲੀ/ਚੰਡੀਗੜ੍ਹ (ਕਮਲ)—ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਪਾਰਟੀ ਦੀ ਹਰਿਆਣਾ ਇਕਾਈ ਦੇ ਮੁਖੀ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਹੈ ਕਿ ਅੱਜ ਭਾਵ ਸ਼ੁੱਕਰਵਾਰ ਨੂੰ ਬੈਠਕ ਦੌਰਾਨ ਹਰਿਆਣਾ ਸੂਬੇ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਦੌਰਾਨ ਹਰਿਆਣਾ ਸੂਬੇ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀਆਂ ਵਿਚਾਲੇ ਗਠਜੋੜ ਕਰਨ ਦੀ ਵੀ ਸੰਭਾਵਨਾ ਜਤਾਈ ਗਈ ਹੈ। ਇਹ ਸੰਬੰਧੀ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਹੈ ਕਿ ਬੈਠਕ 'ਚ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਅਤੇ 90 ਸੀਟਾ ਹਰਿਆਣਾ ਵਿਧਾਨ ਸਭਾ 'ਚ ਸ਼੍ਰੋਮਣੀ ਅਕਾਲੀ ਦਲ 30 ਸੀਟਾਂ ਦੀ ਮੰਗ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਪਾਰਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ 7 ਸਤੰਬਰ ਨੂੰ ਕੁਰੂਕੁਸ਼ੇਤਰ 'ਚ ਇੱਕ ਜਨਸਭਾ ਕੀਤੀ ਜਾਵੇਗੀ, ਜਿਸ ਦੇ ਲਈ ਤਿਆਰੀ ਸ਼ੁਰੂ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਸਤਲੁਜ-ਯੁਮਨਾ ਲਿੰਕ ਨੂੰ ਲੈ ਕੇ ਭੂੰਦੜ ਨੇ ਕਿਹਾ ਕਿ ਇਹ ਇੰਦਰਾ ਗਾਂਧੀ ਦੀ ਜਬਰਦਸਤੀ ਸੀ, ਜੋ ਕਿ ਜਨਤਾ ਨੂੰ ਲੜਾਉਣਾ ਚਾਹੁੰਦੀ ਸੀ ਅਤੇ ਪਾਣੀ ਨੂੰ ਲੈ ਕੇ ਉਹ ਕਾਨੂੰਨ ਲਾਗੂ ਹੋਣਾ ਚਾਹੀਦਾ ਜੋ ਬਾਕੀ ਦੇਸ਼ 'ਚ ਕਾਨੂੰਨ ਹੈ। ਸਾਨੂੰ ਕੋਈ ਇਤਰਾਜ਼ ਨਹੀਂ ਹੈ ਸਾਰਾ ਕਾਨੂੰਨ ਮੁਤਾਬਕ ਹੋਣਾ ਚਾਹੀਦਾ ਹੈ ਕਿਉਂਕਿ ਹਰਿਆਣਾ ਵੀ ਸਾਡਾ ਗੁਆਂਢੀ ਸੂਬਾ ਹੈ। ਇਸ ਲਈ ਇਕੋ ਜਿਹੀ ਪਾਣੀ ਦੀ ਵੰਡ ਕਾਨੂੰਨ ਦੇ ਮੁਤਾਬਕ ਹੋਣੀ ਚਾਹੀਦੀ ਹੈ।
ਐੱਚ. ਐੱਸ. ਫੂਲਕਾ 'ਤੇ ਬੋਲਦੇ ਹੋਏ ਭੂੰਦੜ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਫੂਲਕਾ ਦੇ ਬਿਆਨ 'ਤੇ ਪ੍ਰਤਾਪ ਬਾਜਵਾ ਨੇ ਜੋ ਸਮਰਥਨ ਕੀਤਾ ਇਸ ਲਈ ਉਹ ਵੀ ਅਸਤੀਫਾ ਦੇਵੇ। ਅਸਲ 'ਚ ਜੇਕਰ ਸਾਰੇ ਦੁੱਖੀ ਹਨ ਤਾਂ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਜਾਂਚ ਹੋਣੀ ਚਾਹੀਦੀ, ਜੋ ਅਸੀਂ ਵੀ ਮੰਗ ਕਰ ਰਹੇ ਹਾਂ।
ਕਸ਼ਮੀਰ 'ਚ ਪਾਕਿ ਕਰਵਾ ਸਕਦੈ ਵੱਡਾ ਅੱਤਵਾਦੀ ਹਮਲਾ, ਫੌਜ ਤੇ ਏਅਰਫੋਰਸ ਅਲਰਟ 'ਤੇ
NEXT STORY